ਰਾਸ਼ਟਰੀ ਯੁਵਾ ਦਿਵਸ 'ਤੇ ਬੋਲੇ ਪੀਐਮ- ਨਿਡਰ, ਬੇਬਾਕ ਤੇ ਸਾਹਸੀ ਨੌਜਵਾਨ ਹੀ ਭਵਿੱਖ ਦੀ ਨੀਂਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਤੰਤਰ ਦਾ ਸਭ ਤੋਂ ਵ਼ੱਡਾ ਦੁਸ਼ਮਣ ਹੈ ਰਾਜਨੀਤਕ ਪਰਿਵਾਰਵਾਦ- ਪੀਐਮ ਮੋਦੀ

PM Modi address 2nd National Youth Parliament Festival

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਵੀ ਯੁਵਾ ਦਿਵਸ ‘ਤੇ ਵੀਡੀਓ ਕਾਨਫਰੰਸ ਜ਼ਰੀਏ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਅਤੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਰਹੇ।

ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਡਰ, ਬੇਬਾਕ ਅਤੇ ਸਾਹਸੀ ਨੌਜਵਾਨ ਹੀ ਭਵਿੱਖ ਦੀ ਨਹੀਂ ਹੈ। ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮਾਂ ਬੀਤਦਾ ਗਿਆ, ਦੇਸ਼ ਅਜ਼ਾਦ ਹੋਇਆ, ਪਰ ਅਸੀਂ ਅੱਜ ਵੀ ਦੇਖਦੇ ਹਾਂ ਕਿ ਸਵਾਮੀ ਵਿਵੇਕਾਨੰਦ ਦਾ ਪ੍ਰਭਾਵ ਅਜੇ ਵੀ ਓਨਾ ਹੀ ਹੈ।

ਉਹਨਾਂ ਨੇ ਅਧਿਆਤਮ ਬਾਰੇ ਕੀ ਕਿਹਾ, ਰਾਸ਼ਟਰਵਾਦ ਅਤੇ ਰਾਸ਼ਟਰ ਨਿਰਮਾਣ ਬਾਰੇ ਉਹਨਾਂ ਕੀ ਕਿਹਾ, ਲੋਕ ਸੇਵਾ ਬਾਰੇ ਉਹਨਾਂ ਦੇ ਵਿਚਾਰ ਅੱਜ ਵੀ ਸਾਡੇ ਮਨ-ਮੰਦਰ ਨੂੰ ਓਨੀ ਹੀ ਡੂੰਘਾਈ ਨਾਲ ਪ੍ਰਭਾਵਿਤ ਕਰਦੇ ਹਨ।

ਪੀਐਮ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਰਾਸ਼ਟਰੀ ਭਾਵਨਾ ਅਤੇ ਚੇਤਨਾ ਨੂੰ ਜਗਾਇਆ। ਉਸ ਸਮੇਂ ਜੋ ਅਜ਼ਾਦੀ ਦੀ ਜੰਗ ਲੜ ਰਹੇ ਸੀ ਉਹ ਸਵਾਮੀ ਵਿਵੇਕਾਨੰਦ ਤੋਂ ਪ੍ਰੇਰਿਤ ਸੀ। ਸਵਾਮੀ ਵਿਵੇਕਾਨੰਦ ਨੇ ਹੀ ਕਿਹਾ ਸੀ ਕਿ ਨਿਡਰ, ਬੇਬਾਕ, ਸਾਫ ਦਿਲ ਵਾਲੇ ਤੇ ਸਾਹਸੀ ਨੌਜਵਾਨ ਹੀ ਭਵਿੱਖ ਨਿਰਮਾਣ ਦੀ ਨੀਂਹ ਹਨ। ਉਹਨਾਂ ਕਿਹਾ ਕਿ ਅੱਜ ਦਾ ਨੌਜਵਾਨ ਰਾਜਨੀਤੀ ਵਿਚ ਵੀ ਹਿੱਸਾ ਲੈ ਰਿਹਾ ਹੈ।

ਪੀਐਮ ਮੋਦੀ ਨੇ ਕਿਹਾ ਕੁਝ ਲੋਕ ਹਾਲੇ ਵੀ ਅਜਿਹੇ ਹਨ, ਜਿਨ੍ਹਾਂ ਦਾ ਵਿਚਾਰ ਤੇ ਟੀਚਾ ਸਭ ਕੁੱਝ ਪਰਿਵਾਰ ਦੀ ਰਾਜਨੀਤੀ ਤੇ ਰਾਜਨੀਤੀ ਵਿਚ ਅਪਣੇ ਪਰਿਵਾਰ ਨੂੰ ਬਚਾਉਣ ਦਾ ਹੈ।ਇਹ ਰਾਜਨੀਤਕ ਪਰਿਵਾਰਵਾਦ ਲੋਕਤੰਤਰ ਵਿਚ ਤਾਨਾਸ਼ਾਹੀ ਦੇ ਨਾਲ ਹੀ ਅਸਮਰੱਥਾ ਨੂੰ ਵੀ ਉਤਸ਼ਾਹਿਤ ਕਰਦਾ ਹੈ। ਉਹਨਾਂ ਕਿਹਾ ਰਾਜਨੀਤਕ ਪਰਿਵਾਰਵਾਦ ਲੋਕਤੰਤਰ ਦਾ ਸਭ ਤੋਂ ਵ਼ੱਡਾ ਦੁਸ਼ਮਣ ਹੈ