ਫ਼ਰਜ਼ੀ ਖ਼ਬਰਾਂ ਚਲਾਉਣ ਵਾਲੇ 6 YouTube ਚੈਨਲਾਂ ’ਤੇ ਕਾਰਵਾਈ, ਕੇਂਦਰ ਸਰਕਾਰ ਨੇ ਲਗਾਈ ਪਾਬੰਦੀ
ਐਂਕਰਾਂ ਦੀਆਂ ਤਸਵੀਰਾਂ ਅਤੇ ਸਨਸਨੀਖੇਜ਼ ਥੰਬਨੇਲਾਂ ਨਾਲ ਲੋਕਾਂ ਨੂੰ ਕਰਦੇ ਸੀ ਗੁੰਮਰਾਹ
Centre cracks down on 6 YouTube channels for 'spreading fake news'
ਨਵੀਂ ਦਿੱਲੀ: ਫਰਜ਼ੀ ਸੂਚਨਾ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ 6 ਯੂਟਿਊਬ ਚੈਨਲਾਂ ਖ਼ਿਲਾਫ਼ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਾਰਵਾਈ ਕੀਤੀ। ਇਹਨਾਂ ਯੂਟਿਊਬ ਚੈਨਲਾਂ ਵਿਚ ਸਮਵਾਦ ਟੀਵੀ, ਨੇਸ਼ਨ ਟੀਵੀ, ਨੇਸ਼ਨ 24 ਸਮੇਤ ਕੁੱਲ 6 ਚੈਨਲ ਸ਼ਾਮਲ ਹਨ। ਇਹ ਯੂਟਿਊਬ ਚੈਨਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਟੀਵੀ ਚੈਨਲਾਂ ਦੇ ਐਂਕਰਾਂ ਦੀਆਂ ਤਸਵੀਰਾਂ, ਕਲਿੱਕਬਾਟ ਅਤੇ ਸਨਸਨੀਖੇਜ਼ ਥੰਬਨੇਲਾਂ ਦੀ ਵਰਤੋਂ ਕਰਦੇ ਹਨ।
ਇਹਨਾਂ ਚੈਨਲਾਂ ਦੇ 20 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ ਅਤੇ ਇਹਨਾਂ ਦੇ ਵੀਡੀਓਜ਼ ਨੂੰ 50 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਪਹਿਲਾਂ 20 ਦਸੰਬਰ 2022 ਨੂੰ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਤਿੰਨ ਚੈਨਲਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ।