ਅਲਾਈ ਮੀਨਾਰ 'ਤੇ ਹੁਣ ਨਹੀਂ ਚੜ੍ਹ ਸਕਣਗੇ ਸੈਲਾਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਤੁਬ ਮੈਦਾਨ ਵਿਚ ਘੁੰਮਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਮੀਨਾਰ 'ਤੇ ਚੜਦੇ ਦੇਖਿਆ  ਗਿਆ ਹੈ। ਤਸਵੀਰ ਲੈਣ ਦੇ ਚੱਕਰ ਵਿਚ ਉਹ ਸੁਰੱਖਿਆ ਦਾ ਵੀ ਧਿਆਨ ਨਹੀਂ ਰੱਖਦੇ।

Alai Minar

ਨਵੀਂ ਦਿੱਲੀ : ਸੈਲਾਨੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੁਤੁਬ ਦੇ ਅੰਦਰੂਨੀ ਮੈਦਾਨ ਵਿਖੇ ਸਥਿਤ ਅਲਾਈ ਮੀਨਾਰ ਦੇ ਚਾਰੇ ਪਾਸੇ ਪੱਥਰ ਦੇ ਛੋਟੇ ਖੰਭੇ ਲਗਾਏ ਜਾ ਰਹੇ ਹਨ।  ਇਸ ਦੇ ਨਾਲ ਹੀ ਸਾਰੇ ਖੰਭਿਆਂ ਵਿਚ ਚੇਨ ਅਤੇ ਸਟੀਲ ਦੀ ਗ੍ਰਿਲ ਵੀ ਲਗਾਈ ਜਾਵੇਗੀ। ਜਿਸਦੇ ਨਾਲ ਸੈਲਾਨੀ ਮੀਨਾਰ 'ਤੇ ਨਹੀਂ ਚੜ੍ਹ ਸਕਣਗੇ। ਮੈਦਾਨ ਨੂੰ ਖੂਬਸੂਰਤ ਵੀ ਬਣਾਇਆ ਜਾ ਰਿਹਾ ਹੈ ।

ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਕੁਤੁਬ ਮੈਦਾਨ ਵਿਚ ਘੁੰਮਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਕਈ ਵਾਰ ਮੀਨਾਰ 'ਤੇ ਚੜਦੇ ਦੇਖਿਆ  ਗਿਆ ਹੈ। ਤਸਵੀਰ ਲੈਣ ਦੇ ਚੱਕਰ ਵਿਚ ਅਕਸਰ ਉਹ ਆਪਣੀ ਸੁਰੱਖਿਆ ਦਾ ਵੀ ਧਿਆਨ ਨਹੀਂ ਰੱਖਦੇ। ਪੱਥਰਾਂ ਵਾਲੀ ਜਗ੍ਹਾ ਹੋਣ ਕਾਰਨ ਉਥੇ ਬਹੁਤ ਤਿਲਕਣ ਰਹਿੰਦੀ ਹੈ, ਜਿਸ ਨਾਲ ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਰਹਿੰਦਾ ਹੈ ।

ਮੀਨਾਰ 'ਤੇ  ਸੈਲਾਨੀਆਂ ਦੇ ਚੜਨ ਨਾਲ ਸਮਾਰਕ ਨੂੰ ਵੀ ਨੁਕਸਾਨ ਪੁੱਜਦਾ ਹੈ। ਇਸ ਹਾਲਤ ਨੂੰ ਰੋਕਣ ਲਈ ਮੀਨਾਰ ਦੇ  ਮੈਦਾਨ ਦੇ ਸੁਰੱਖਿਆਕਰਨ  'ਤੇ ਕੰਮ ਕੀਤਾ ਜਾ ਰਿਹਾ ਹੈ । ਛੇਤੀ ਹੀ ਇਹ ਕਾਰਜ ਪੂਰਾ ਕਰ ਲਿਆ ਜਾਵੇਗਾ।  ਛੋਟੇ ਖੰਭੇ ਲਗਾਉਣ ਲਈ ਲਾਲ ਰੰਗ ਦੇ ਪੱਥਰਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਤਾਂ ਜੋ ਮੈਦਾਨ ਦੀ ਸੁੰਦਰਤਾ ਬਰਕਰਾਰ ਰਹੇ। ਕੁਤੁਬਮੀਨਾਰ  ਦੇ ਉਤਰ ਵਿਚ ਅਧੂਰੀ

ਬਣੀ ਇਸ ਮੀਨਾਰ ਦੀ ਉਸਾਰੀ ਅਲਾਉਦੀਨ ਖਿਲਜੀ ਨੇ ਕਰਵਾਈ ਸੀ ।ਇਸ ਮੀਨਾਰ ਦੀ ਉਚਾਈ 24 . 5 ਮੀਟਰ ਹੈ । ਅਲਾਉਦੀਨ ਨੇ ਕੁੱਵਤੁਲ- ਉਲ-ਇਸਲਾਮ ਮਸਜਿਦ ਦੇ ਸਰੂਪ ਨੂੰ ਦੁੱਗਣਾ ਕਰਵਾਇਆ। ਉਹ ਮਸਜਿਦ ਦੇ ਅਨਪਾਤ ਵਿਚ ਕੁਤੁਬਮੀਨਾਰ ਤੋਂ ਦੁਗਣੀ ਉੱਚੀ ਮੀਨਾਰ ਦਾ ਉਸਾਰੀ ਕਰਨਾ ਚਾਹੁੰਦੇ ਸਨ ਪਰ ਮੁਸ਼ਕਲ ਨਾਲ  ਮੀਨਾਰ ਦੀ ਪਹਿਲੀ ਮੰਜਿਲ ਹੀ ਬਣ ਸਕੀ।  ਇਸ ਦੌਰਾਨ ਓਹਨਾਂ ਦੀ ਮੌਤ ਹੋ ਗਈ।

ਜਾਣਕਾਰ ਦੱਸਦੇ ਹਨ ਕਿ ਆਰਕੀਟੈਕਟ ਦਾ ਇਰਾਦਾ ਮੌਜੂਦਾ ਸਮੇਂ ਵਿਚ ਦਰਸਾਏ ਗਏ ਮੀਨਾਰ ਦੇ ਖੁਲ੍ਹੇ ਹਿੱਸੇ ਨੂੰ ਸਜਾਵਟੀ ਪੱਥਰਾਂ ਨਾਲ ਢਕਣ ਦਾ ਸੀ । ਪੁਰਾਤੱਤਵ ਵਿਭਾਗ ਦੇ ਮੁਖੀ ਐਨਕੇ ਪਾਠਕ ਦਿੱਲੀ ਸਰਕਲ ਏਐਸਆਈ ਦਾ ਕਹਿਣਾ ਹੈ ਕਿ ਸੈਲਾਨੀ ਤਸਵੀਰ ਲੈਣ ਦੇ ਚੱਕਰ ਵਿਚ ਆਪਣੀ ਸੁਰੱਖਿਆ ਦਾ ਵੀ ਧਿਆਨ ਨਹੀਂ ਰੱਖਦੇ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਮੀਨਾਰ  ਦੇ ਚਾਰੇ ਪਾਸੇ ਪੱਥਰ ਦੇ ਖੰਭੇ ਲਗਾਉਣ ਦਾ ਫੈਸਲਾ ਲਿਆ ਗਿਆ ਹੈ ।