ਕੋਰੋਨਾ ‘ਤੇ ਜਿੱਤ, 18 ਰਾਜਾਂ ‘ਚ ਪਿਛਲੇ 24 ਘੰਟਿਆਂ ਵਿਚ ਇਕ ਵੀ ਮੌਤ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਂਮਾਰੀ ਦੇ ਖਿਲਾਫ ਜਾਰੀ ਜੰਗ ਵਿੱਚ ਦੇਸ਼ ਅਹਿਮ ਮੁਕਾਮ ਉੱਤੇ...

People

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਖਿਲਾਫ ਜਾਰੀ ਜੰਗ ਵਿੱਚ ਦੇਸ਼ ਅਹਿਮ ਮੁਕਾਮ ਉੱਤੇ ਖੜ੍ਹਾ ਹੈ। ਕੋਵਿਡ-19 ਦੇ ਖਾਤਮੇ ਲਈ ਭਾਰਤ ‘ਚ ਟੀਕਾਕਰਨ ਅਭਿਆਨ ਕਾਫ਼ੀ ਤੇਜ਼ੀ ਨਾਲ ਚੱਲ ਰਿਹਾ ਹੈ। ਜਿਸਦੀ ਵਜ੍ਹਾ ਨਾਲ ਹੁਣ ਮਹਾਂਮਾਰੀ ਦਾ ਪ੍ਰਭਾਵ ਕਮਜੋਰ ਪੈਂਦਾ ਜਾ ਰਿਹਾ ਹੈ। ਇਸ ਦਾ ਪ੍ਰਭਾਵ ਹੈ ਕਿ ਦੇਸ਼ ਵਿੱਚ ਇਲਾਜ਼ ਅਧੀਨ ਮਰੀਜਾਂ ਦੀ ਗਿਣਤੀ ਸਿਰਫ 1.35 ਲੱਖ ਰਹਿ ਗਈ ਹੈ। ਜਿਹੜੀ ਲਾਗ ਦੀ ਕੁਲ ਗਿਣਤੀ ਦਾ ਸਿਰਫ਼ 1.25 ਫੀਸਦੀ ਹੈ।

ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ ਕੇਵਲ ਇੱਕ ਰਾਜ ਵਿੱਚ ਲਾਗ ਦੇ ਇੱਕ ਹਜਾਰ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰਾਲਾ ਨੇ ਦਿੱਤੀ ਹੈ। ਮੰਤਰਾਲਾ ਤੋਂ ਪ੍ਰਾਪਤ ਜਾਣਕਾਰੀ ‘ਚ ਕਿਹਾ ਗਿਆ ਹੈ ਕਿ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕਿਸੇ ਵੀ ਵਿਅਕਤੀ ਦੀ ਇਸ ਮਹਾਂਮਾਰੀ ਨਾਲ ਮੌਤ ਨਹੀਂ ਹੋਈ ਹੈ।

13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਤੋਂ ਪੰਜ ਲੋਕਾਂ ਦੀ ਲਾਗ ਨਾਲ ਮੌਤ ਹੋਈ ਹੈ। ਦੇਸ਼ ਵਿੱਚ ਇਲਾਜ ਅਧੀਨ ਮਰੀਜਾਂ ਦੀ ਗਿਣਤੀ ਵਿੱਚ ਤੇਜੀ ਨਾਲ ਕਮੀ ਆਈ ਹੈ ਜੋ ਹੁਣ 1.35 ਲੱਖ ਰਹਿ ਗਈ ਹੈ ਜੋ ਕੁਲ ਲਾਗ ਦਾ 1.25 ਫੀਸਦੀ ਹੈ। ਇਸਨੇ ਕਿਹਾ, ਪਿਛਲੇ ਕੁਝ ਹਫ਼ਤੇ ਵਿੱਚ ਰੋਜਾਨਾ ਲਾਗ ਦੀ ਗਿਣਤੀ ਵਿੱਚ ਲਗਾਤਾਰ ਕਮੀ ਆ ਰਹੀ ਹੈ।

ਮੰਤਰਾਲਾ ਨੇ ਕਿਹਾ,  ਪਿਛਲੇ 24 ਘੰਟਿਆਂ ਵਿੱਚ ਕੇਵਲ ਇੱਕ ਰਾਜ ਵਿੱਚ ਇੱਕ ਹਜਾਰ ਤੋਂ ਜਿਆਦਾ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਨੇ ਕਿਹਾ, ਪਿਛਲੇ 24 ਘੰਟਿਆਂ ਵਿੱਚ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਰੋਨਾ ਵਾਇਰਸ ਲਾਗ ਨਾਲ ਇੱਕ ਵੀ ਮਰੀਜ ਦੀ ਮੌਤ ਨਹੀਂ ਹੋਈ ਹੈ। 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਤੋਂ ਪੰਜ ਵਿਅਕਤੀ ਦੀ ਕੋਵਿਡ-19 ਨਾਲ ਮੌਤ ਹੋਈ ਹੈ।