ਪਾਕਿਸਤਾਨ: ਆਤਮਘਾਤੀ ਹਮਲੇ 'ਚ ਤਿੰਨ ਜਵਾਨਾਂ ਦੀ ਮੌਤ, 20 ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਘਟਨਾ ਦੇਸ਼ ਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਵਿੱਚ ਵਾਪਰੀ,

3 security personnel killed in North Waziristan terror attack

ਇਸਲਾਮਾਬਾਦ -  ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਖੇਤਰ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੇ ਇਕ ਵਾਹਨ 'ਤੇ ਹੋਏ ਆਤਮਘਾਤੀ ਹਮਲੇ 'ਚ ਘੱਟੋ-ਘੱਟ 3 ਫੌਜੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਦੇਸ਼ ਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਆਤਮਘਾਤੀ ਹਮਲਾਵਰ ਬੰਬ ਨਾਲ ਫਿੱਟ ਇੱਕ ਥ੍ਰੀ-ਵ੍ਹੀਲਰ ਚਲਾ ਰਿਹਾ ਸੀ। ਹਮਲਾਵਰ ਨੇ ਸੁਰੱਖਿਆ ਬਲਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। 

ਗੱਡੀ ਵਿਚ ਸੁਰੱਖਿਆ ਕਰਮਚਾਰੀ ਇੱਕ ਪੈਟਰੋਲੀਅਮ ਕੰਪਨੀ ਦੇ ਕਰਮਚਾਰੀਆਂ ਦੀ ਸੁਰੱਖਿਆ ਵਿਚ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, “ਆਤਮਘਾਤੀ ਹਮਲਾਵਰ ਥ੍ਰੀ-ਵ੍ਹੀਲਰ ਚਲਾ ਰਿਹਾ ਸੀ। ਹਮਲਾਵਰ ਨੇ ਅਫ਼ਗਾਨਿਸਤਾਨ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲੇ ਦੇ ਖਜੂਰੀ ਚੌਕ 'ਤੇ ਐਮਪੀਸੀਐਲ ਪੈਟਰੋਲੀਅਮ ਕੰਪਨੀ ਦੀ ਸੁਰੱਖਿਆ ਕਰ ਰਹੇ ਸੁਰੱਖਿਆ ਬਲਾਂ ਦੇ ਵਾਹਨ ਨਾਲ ਆਪਣੇ ਤਿੰਨ ਪਹੀਆ ਵਾਹਨ ਦੀ ਟੱਕਰ ਮਾਰੀ ਤੇ ਬਲਾਸਟ ਹੋਇਆ। ਇਸ ਹਾਦਸੇ ਵਿਚ 3 ਜਵਾਨਾਂ ਦੀ ਮੌਤ ਅਤੇ ਬਾਕੀ ਹੋਰ 20 ਦੇ ਜਖ਼ਮੀ ਹੋਣ ਦੀ ਖਬਰ ਹੈ।