ਅੱਜ ਹੋਣ ਜਾ ਰਹੀ ਹੈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਦੀ ਤਾਰੀਕ ਦੀ ਘੋਸ਼ਣਾ ਦੇ ਦੋ ਦਿਨ ਬਾਅਦ ਹੀ ਪ੍ਰ੍ਰਧਾਨ ਮੰਤਰੀ ਨਰੇਂਦਰ......

Congress Chief Rahul Gandhi

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀ ਤਾਰੀਕ ਦੀ ਘੋਸ਼ਣਾ ਦੇ ਦੋ ਦਿਨ ਬਾਅਦ ਹੀ ਪ੍ਰ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਗ੍ਰਹਿ ਰਾਜ ਵਿਚ  ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ। ਵਰਕਿੰਗ ਕਮੇਟੀ ਦੀ ਬੈਠਕ ਵਿਚ ਲੋਕ ਸਭਾ ਚੋਣਾਂ ਲਈ ਕਾਂਗਰਸ ਅਪਣੀ ਰਣਨੀਤੀ ਨੂੰ ਅਤਿੰਮ ਰੂਪ ਦੇਵੇਗੀ ਅਤੇ ਪ੍ਰਚਾਰ ਮੁਹਿੰਮ ਦੀ ਬਿਗਲ ਵਜਾਵੇਗੀ। ਮੰਗਲਵਾਰ ਨੂੰ ਹੋਣ ਵਾਲੀ ਇਹ ਬੈਠਕ 58 ਸਾਲ ਬਾਅਦ ਹੋ ਰਹੀ ਹੈ, ਇਸ ਤੋਂ ਪਹਿਲਾਂ 1961 ਵਿਚ ਹੋਈ ਸੀ।

ਕਾਂਗਰਸ ਦੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਪਹਿਲੀ ਵਾਰ ਇਸ ਸਰਵਜਨਿਕ ਰੈਲੀ ਨੂੰ ਸੰਬੋਧਿਤ ਕਰਨਗੇ। ਪਾਟੀਦਾਰ ਰਿਜ਼ਰਵੇਸ਼ਨ ਦੇ ਅੰਦੋਲਨ ਕਾਰਨ ਸੁਰਖ਼ੀਆਂ ਵਿਚ ਆਏ ਹਾਰਦਿਕ ਪਟੇਲ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲੜ ਸਕਦੇ ਹਨ। 11 ਅਪਰੈਲ ਤੋਂ ਲੋਕ ਸਭਾ ਚੋਣਾਂ ਦਾ ਚਰਣ ਸ਼ੁਰੂ ਹੋ ਜਾਵੇਗਾ। ਰਾਹੁਲ ਗਾਂਧੀ, ਸੋਨੀਆਂ ਗਾਂਧੀ, ਸਾਬਕਾ ਪ੍ਰਧਾਨ ਮੰਤਰੀ...... 

......ਮਨਮੋਹਨ ਸਿੰਘ ਅਤੇ ਕਾਂਗਰਸ ਦੇ ਸੀਨੀਅਰ ਆਗੂ ਚੋਣਾਂ ਦੇ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਕੇ ਇਕ ਰਣਨੀਤੀ ਤਿਆਰ ਕਰਨਗੇ।  ਦੱਸਿਆ ਜਾ ਰਿਹਾ ਹੈ ਕਿ ਬੈਠਕ ਵਿਚ ਖੇਤੀ, ਆਰਥਿਕ ਸੰਕਟ, ਔਰਤਾਂ ਦੀ ਸੁਰੱਖਿਆ, ਨਰੇਂਦਰ ਮੋਦੀ ਅਤੇ ਉਸ ਦੀ ਸਰਕਾਰ ਹਟਾਉਣ ਤੇ ਚਰਚਾ ਕੀਤੀ ਜਾਵੇਗੀ।

ਵਰਕਿੰਗ ਦੀ ਬੈਠਕ ਤੋਂ ਪਹਿਲਾਂ ਸੀਨੀਅਰ ਆਗੂ ਇਕ ਪ੍ਰਾਥਨਾ ਸਭਾ ਵਿਚ ਹਿੱਸਾ ਲੈਣ ਲਈ ਅਹਿਮਦਾਬਾਦ ਦੇ ਗਾਂਧੀ ਆਸ਼ਰਮ ਜਾਣਗੇ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ। 12 ਮਾਰਚ 1930 ਨੂੰ ਸਾਬਰਮਤੀ ਆਸ਼ਰਮ ਤੋਂ ਮਹਾਤਮਾ ਗਾਂਧੀ ਨੇ ਇਤਿਹਾਸਿਕ ਡਾਂਡੀ ਯਾਤਰਾ ਸ਼ੁਰੂ ਕੀਤੀ ਸੀ।