ਕੋਰੋਨਾ ਵਾਇਰਸ : ਦੇਸ਼ ਭਰ ਵਿਚ ਬਣਾਏ ਗਏ 52 ਜਾਂਚ ਕੇਂਦਰ, ਦੇਖੋ ਪੂਰੀ ਲਿਸਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਫੈਲਣ ਦੇ ਸਬੰਧ ਵਿਚ ਹੈਲਪਲਾਈਨ ਫੋਨ ਨੰਬਰ ਅਤੇ ਈਮੇਲ ਆਈ ਡੀ ਜਾਰੀ

file photo

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਫੈਲਣ ਦੇ ਸਬੰਧ ਵਿਚ ਹੈਲਪਲਾਈਨ ਫੋਨ ਨੰਬਰ ਅਤੇ ਈਮੇਲ ਆਈ ਡੀ ਜਾਰੀ ਕੀਤੇ ਸਨ, ਜਿਸ ‘ਤੇ ਮਦਦ ਲਈ ਬੇਨਤੀ ਕੀਤੀ ਜਾ ਸਕਦੀ ਹੈ। ਹੈਲਪਲਾਈਨ ਫੋਨ ਨੰਬਰ 011-23978046 ਹੈ। ਇਸ ਤੋਂ ਇਲਾਵਾ ਸਹਾਇਤਾ ਲਈ ncov2019@gmail.com 'ਤੇ ਵੀ ਸਰਕਾਰ ਨੂੰ ਈਮੇਲ ਵੀ ਭੇਜਿਆ ਜਾ ਸਕਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਇਸ ਬਿਮਾਰੀ ਦਾ ਪਤਾ ਲਗਾਉਣ ਲਈ 52 ਪ੍ਰਯੋਗਸ਼ਾਲਾਵਾਂ ਨੂੰ ਸਬੰਧਤ ਨਮੂਨਿਆਂ ਦੀ ਜਾਂਚ ਲਈ ਯੋਗ ਬਣਾਇਆ ਹੈ। ਜਦੋਂ ਕਿ 57 ਪ੍ਰਯੋਗਸ਼ਾਲਾਵਾਂ ਨਮੂਨਿਆਂ ਨੂੰ ਇਕੱਤਰ ਕਰਨ ਵਿੱਚ ਸਹਾਇਤਾ ਕਰੇਗੀ। ਇੱਕ ਅਧਿਕਾਰੀ ਨੇ ਦੱਸਿਆ, "ਪ੍ਰਭਾਵਿਤ ਦੇਸ਼ਾਂ ਦਾ ਦੌਰਾ ਕਰਨ ਵਾਲੇ ਅਤੇ ਸੰਭਾਵਤ ਬਿਮਾਰੀ ਦੇ ਲੱਛਣ ਦਿਖਾਉਣ ਵਾਲੇ ਸ਼ੱਕੀ ਮਾਮਲਿਆਂ ਦੇ ਨਮੂਨਿਆਂ ਦਾ ਭਾਰ ਵਧਣ ਤੋਂ ਬਾਅਦ ਸਿਹਤ ਖੋਜ ਵਿਭਾਗ/ਆਈਸੀਐਮਆਰ ਨੇ ਭਾਰਤ ਵਿੱਚ 52 ਪ੍ਰਯੋਗਸ਼ਾਲਾਵਾਂ ਨੂੰ ਕੋਵਿਡ -19 ਨੂੰ ਪਰੀਖਣ ਲਾਇਕ ਬਣਾਇਆ ਹੈ। 

1.ਆਂਧਰਾ ਪ੍ਰਦੇਸ਼ - ਸ਼੍ਰੀ ਵੈਂਕਟੇਸ਼ਵਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਤਿਰੂਪਤੀ, ਆਂਧਰਾ ਮੈਡੀਕਲ ਕਾਲਜ, ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼, ਜੀ.ਐੱਮ.ਸੀ., ਅਨੰਤਪੁਰ, ਏ.ਪੀ
2.ਅੰਡੇਮਾਨ ਅਤੇ ਨਿਕੋਬਾਰ  - ਖੇਤਰੀ ਮੈਡੀਕਲ ਰਿਸਰਚ ਸੈਂਟਰ, ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ
3. ਅਸਾਮ- ਗੌਹਾਟੀ ਮੈਡੀਕਲ ਕਾਲਜ, ਗੁਹਾਟੀ, ਖੇਤਰੀ ਮੈਡੀਕਲ ਰਿਸਰਚ ਸੈਂਟਰ, ਦਿਬਰਗੜ੍ਹ
4. ਬਿਹਾਰ- ਰਾਜਿੰਦਰ ਮੈਮੋਰੀਅਲ ਰਿਸਰਚ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਪਟਨਾ

5. ਚੰਡੀਗੜ੍ਹ- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜ਼ੁਕੇਸ਼ਨ ਐਂਡ ਰਿਸਰਚ, ਚੰਡੀਗੜ੍ਹ
6. ਛੱਤੀਸਗੜ- ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਰਾਏਪੁਰ
7.ਦਿੱਲੀ-ਐਨਸੀਟੀ- ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਜ਼, ਦਿੱਲੀ, ਨੈਸ਼ਨਲ ਸੈਂਟਰ ਫਾਰ ਡਿਸੀਜ਼ਿਸ ਕੰਟਰੋਲ, ਦਿੱਲੀ

8. ਗੁਜਰਾਤ- ਬੀਜੇ ਮੈਡੀਕਲ ਕਾਲਜ, ਅਹਿਮਦਾਬਾਦ, ਐਮ ਪੀ ਸ਼ਾਹ ਸਰਕਾਰੀ ਮੈਡੀਕਲ ਕਾਲਜ, ਜਮਨਾਨਗਰ
9. ਹਰਿਆਣਾ- ਪੀਟੀ.ਬੀਡੀ ਸ਼ਰਮਾ ਪੋਸਟ ਗ੍ਰੈਜੁਏਟ ਇੰਸਟੀਚਿਊਟਾਫ ਮੈਡੀਕਲ ਸਾਇੰਸ, ਰਾਏਕੋਟ, ਹਰਿਆਣਾ, ਬੀਪੀਐੱਸ ਸਰਕਾਰੀ ਮੈਡੀਕਲ ਕਾਲਜ, ਸੋਨੀਪਤ

10.ਹਿਮਾਚਲ ਪ੍ਰਦੇਸ਼- ਇੰਦਰਾ ਗਾਂਧੀ ਮੈਡੀਕਲ ਕਾਲਜ, ਸ਼ਿਮਲਾ, ਹਿਮਾਚਲ ਪ੍ਰਦੇਸ਼, ਡਾ.ਰਜਿੰਦਰਾ ਪ੍ਰਸ਼ਾਦ ਸਰਕਾਰੀ ਮੈਡੀਕਲ ਕਾਲਜ ਕਾਂਗੜਾ, ਟਾਂਡਾ, ਹਿਮਾਚਲ ਪ੍ਰਦੇਸ਼
11. ਜੰਮੂ ਕਸ਼ਮੀਰ- ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਸ਼੍ਰੀਨਗਰ, ਸਰਕਾਰੀ ਮੈਡੀਕਲ ਕਾਲਜ, ਜੰਮੂ

12- ਝਾਰਖੰਡ- ਐੱਮਜੀਐੱਮ ਮੈਡੀਕਲ ਕਾਲਜ , ਜਮਸ਼ੇਦਪੁਰ
13- ਕਰਨਾਟਕਾ- ਬੰਗਲੌਰ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਚਿਊਟ, ਬੰਗਲੌਰ, ਨੈਸ਼ਨਲ ਇੰਸਟੀਚਿਊਟ ਆਫ਼ ਵੀਰੋਲਾਗੀ ਫੀਲਡ ਯੂਨਿਟ ਬੰਗਲੌਰ, ਮੈਸੂਰ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਚਿਊਟ, ਮੈਸੂਰ, ਹਸਨ ਇੰਸਟੀਚਿਊਟ ਮੈਡੀਕਲ ਆਫ ਸਾਇੰਸ, ਹਸਨ, ਕਰਨਾਟਕਾ, ਸ਼ੀਮੋਂਗਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਸ਼ੀਵਾਮੋਂਗਾ

14- ਕੇਰਲਾ-  ਨੈਸ਼ਨਲ ਇੰਸਟੀਚਿਊਟ ਆਫ਼ ਵੀਰੋਲਾਗੀ ਫੀਲਡ ਯੂਨਿਟ, ਕੇਰਲਾ, ਸਰਕਾਰੀ ਮੈਡੀਕਲ ਕਾਲਜ, ਤ੍ਰੀਵੰਤਪੁਰਮ, ਕੇਰਲਾ, ਸਰਕਾਰੀ ਮੈਡੀਕਲ ਕਾਲਜ, ਕੇਰਲਾ
15- ਮੱਧ ਪ੍ਰਦੇਸ਼-  ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਜ਼, ਭੋਪਾਲ, ਨੈਸ਼ਨਲ ਇੰਸਟੀਚਿਊਟ ਆਫ ਰਿਸਰਚ ਇਨ ਟਰਿਬਲ ਹੈਲਥ, ਜਬਲਪੁਰ
16. ਮੇਘਾਲਿਆ- NEIGRI ਆਫ ਹੈਲਥ ਐਂਡ ਮਡੀਕਲ ਸਾਇੰਸ, ਸ਼ਿਲਾਂਗ, ਮੇਘਾਲਿਆ

17- ਮਹਾਰਾਸ਼ਟਰ-  ਇੰਦਰਾ ਗਾਂਧੀ ਸਰਕਾਰੀ ਮੈਡੀਕਲ ਕਾਲਜ, ਨਾਗਪੁਰ, ਕਸਤੂਰਬਾ ਹਸਪਤਾਲ ਫਾਰ ਇੰਨਫੈਕਸ਼ਨ ਡੀਸੀਜ਼ਿਸ ਮੁੰਬਈ
18. ਮਨੀਪੁਰ-  ਜੇਐੱਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਹਸਪਤਾਲ, ਇਮਫਾਲ-ਈਸਟ, ਮਨੀਪੁਰ
19 ਉਡੀਸ਼ਾ- ਰੀਜ਼ਨਲ ਮੈਡੀਕਲ ਰਿਸਰਚ ਸੈਂਟਰ ਭੁਵਨੇਸ਼ਵਰ

20- ਪੁਦੁਚੇਰੀ- ਜਵਾਹਰਲਾਲ ਇੰਸਟੀਚਿਊਟ ਆਫ ਪਰਾਪੇਗੈਂਡਾ ਮੈਡੀਕਲ ਐਜ਼ੁਕੇਸ਼ਨ ਐਂਡ ਰਿਸਰਚ, ਪੁਦੁਚੇਰੀ 
21 ਪੰਜਾਬ- ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਪੰਜਾਬ, ਸਰਕਾਰ ਮੈਡੀਕਲ ਕਾਲਜ ਅੰਮ੍ਰਿਤਸਰ
22-ਰਾਜਸਥਾਨ-  ਸਵਾਈ ਮਾਨ ਸਿੰਘ, ਜੈਪੁਰ, ਡਾ.ਐੱਸ ਐੱਨ ਮੈਡੀਕਲ ਕਾਲਜ, ਜੋਧਪੁਰ, ਜਾਲਾਵਾਰ ਮੈਡੀਕਲ ਕਾਲਜ , ਜਾਲਾਵਾਰ, ਰਾਜਸਥਾਨ, ਐੱਸ ਪੀ ਮੈਡੀਕਲ ਕਾਲਜ, ਬੀਕਾਨੇਰ, ਰਾਜਸਥਾਨ

23-ਤਾਮਿਲਨਾਡੂ- ਕਿੰਗਜ਼ ਇੰਸਟੀਚਿਊਟ ਆਫ਼ ਪਰੀਵੈਨਸ਼ਨ ਮੈਡੀਸਨ ਐਂਡ ਰਿਸਰਚ, ਚੇਨਈ, ਸਰਕਾਰੀ ਮੈਡੀਕਲ ਕਾਲਜ, ਥੇਨੀ
24- ਤ੍ਰਿਪੁਰਾ- ਸਰਕਾਰੀ ਮੈਡੀਕਲ ਕਾਲਜ, ਅਗਾਰਤਲਾ
25- ਤੇਲੰਗਨਾ- ਗਾਂਧੀ ਮੈਡੀਕਲ ਕਾਲਜ, ਸੈਕੁਨਦਰਾਬਾਦ,

 26- ਉੱਤਰ ਪ੍ਰਦੇਸ਼- ਕਿੰਗਜ਼ ਜੌਰਜ ਮੈਡੀਕਲ ਯੂਨੀਵਰਸਿਟੀ, ਲਖਨਊ, ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ, ਜਵਾਹਰਲਾਲ ਨਹਿਰੂ ਮੈਡੀਕਲ ਕਾਲਜ, ਅਲੀਗੜ੍ਹ
27- ਉੱਤਰਾਖੰਡ- ਸਰਕਾਰੀ ਮੈਡੀਕਲ ਕਾਲਜ, ਹਲਦਵਾਨੀ
28- ਪੱਛਮੀ ਬੰਗਾਲ- ਨੈਸ਼ਨਲ ਇੰਸਟੀਚਿਊਟ ਆਫ਼ ਕੋਲੇਰਾ ਐਂਡ ਇੰਨਟੀਰਿਕ ਡੀਸੀਜਸ, ਕੋਲਕਾਤਾ, IPGMER, ਕੋਲਕਾਤਾ