ਅਡਾਨੀ ਨੇ ਦੁਨੀਆ ਦੇ ਅਮੀਰ Jeff Bezos ਅਤੇ Elon Musk ਨੂੰ ਵੀ ਛੱਡਿਆ ਪਿੱਛੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਾਲ ਭਾਰਤੀ ਬਿਜਨੈਸਮੈਨ ਗੌਤਮ ਅਡਾਨੀ ਦੀ ਦੌਲਤ ਵਿਚ ਜਿੰਨਾ ਵਾਧਾ ਹੋਇਆ ਹੈ...

Adani Group

ਨਵੀਂ ਦਿੱਲੀ: ਇਸ ਸਾਲ ਭਾਰਤੀ ਬਿਜਨੈਸਮੈਨ ਗੌਤਮ ਅਡਾਨੀ ਦੀ ਦੌਲਤ ਵਿਚ ਜਿੰਨਾ ਵਾਧਾ ਹੋਇਆ ਹੈ, ਉਨਾਂ ਦੁਨੀਆਂ ਦੇ ਕਿਸੇ ਅਰਬਪਤੀ ਦੀ ਦੌਲਤ ਵਿਚ ਨਹੀਂ ਹੋਇਆ। ਇਸ ਮਾਮਲੇ ਵਿਚ ਅਡਾਨੀ ਨੇ ਐਲਨ ਮਸਕ ਅਤੇ ਜੇਫ਼ ਬੇਜੋਸ਼ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸਦੇ ਪਿੱਛੇ ਅਡਾਨੀ ਦੇ ਪੋਰਟ ਤੋਂ ਲੈ ਕੇ ਪਾਵਰ ਪਲਾਂਟਸ ਵਿਚ ਨਿਵੇਸ਼ਕਾਂ ਦਾ ਭਰੋਸਾ ਹੈ ਜਿਸਦੀ ਵਜ੍ਹਾ ਨਾਲ ਅਡਾਨੀ ਦੀ ਝੋਲੀ ਵਿਚ ਅਰਬਾਂ ਰੁਪਏ ਆ ਗਏ।

ਬਲੂਮਬਰਗ ਬਿਲਿਯਨੇਅਰ ਇੰਡੈਕਸ ਦੇ ਮੁਤਾਬਿਕ ਸਾਲ 2021 ਦੇ ਕੁਝ ਮਹੀਨਿਆਂ ਵਿਚ ਹੀ ਅਡਾਨੀ ਦੀ ਜਾਇਦਾਦ 16.2 ਅਰਬ ਡਾਲਰ ਤੋਂ ਵਧਕੇ 50 ਅਰਬ ਡਾਲਰ ਤੱਕ ਪਹੁੰਚ ਗਈ ਹੈ। ਇਸ ਪੀਰੀਅਡ ਵਿਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਐਮੇਜਾਨ ਦੇ ਸੀਈਓ ਜੇਫ ਬੇਜੋਸ ਅਤੇ ਟੇਸਲਾ ਦੇ ਸੀਈਓ ਐਲਨ ਮਸਕ ਨੂੰ ਵੀ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਦੌਲਤ ਕਮਾਉਣ ਵਾਲੇ ਵਿਅਕਤੀ ਬਣ ਗਏ।

ਇਸ ਸਾਲ ਅਡਾਨੀ ਗਰੁੱਪ ਦੇ ਇਕ ਸਟਾਕ ਨੂੰ ਛੱਡ ਕੇ ਸਾਰਿਆਂ ਵਿਚ 50 ਫੀਸਦ ਦੀ ਰੈਲੀ ਦਿੱਖੀ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਬਜਾਰ ਵਿਚ ਪ੍ਰਦਰਸ਼ਨ ਦੀ ਗੱਲ ਕਰੇ ਤਾਂ ਇਸ ਸਾਲ ਅਡਾਨੀ Total Gas Ltd. ਦੇ ਸਟਾਕ 96 ਫੀਸਦੀ, ਅਡਾਨੀ ਐਟਰਪ੍ਰਾਈਜ਼ ਵਿਚ 90 ਫੀਸਦੀ ਅਡਾਨੀ ਟ੍ਰਾਂਸਮੀਸ਼ਨ Ltd. ਵਿਚ 79 ਫ਼ੀਸਦੀ. Adani Power Ltd. ਅਤੇ ਅਦਾਨੀ ਪੋਰਟਸ ਅਤੇ ਸਪੈਸ਼ਲ ਇਕਾਨੋਮਿਕ ਜੋਨ ਲਿਮ. ਵਿਚ 52 ਫੀਸਦੀ ਦਾ ਵਾਧਾ ਹੁਣ ਤੱਕ 12 ਫੀਸਦੀ ਚੜ੍ਹ ਚੁੱਕਿਆ ਹੈ।

ਦੱਸ ਦਈਏ ਕਿ ਅਡਾਨੀ ਦੇ ਹਮਵਤਨ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਨੇ ਵੀ ਇਸ ਦੌਰਾਨ ਅਪਣੇ ਨੈਟਵਰਕ ਵਿਚ 8.1 ਅਰਬ ਡਾਲ ਰ ਜੋੜੇ। ਦੱਸ ਦਈਏ ਕਿ ਅਡਾਨੀ ਭਾਰਤ ਵਿਚ ਬੰਦਰਗਾਹਾਂ, ਹਵਾਈ ਅੱਡਿਆਂ, ਡੇਟਾ ਸੈਂਟਰਾਂ ਅਤੇ ਕੋਇਲਾ ਖਤਾਨਾਂ ਨੂੰ ਜੋੜਦੇ ਹੋਏ ਤੇਜੀ ਨਾਲ ਅਪਣੇ ਸਮੂਹ ਦਾ ਵਿਸਥਾਰ ਕਰ ਰਿਹਾ ਹੈ।