ਤਿਰੰਗਾ ਭਾਰਤ ’ਚ ਨਹੀਂ ਤਾਂ ਕੀ ਪਾਕਿਸਤਾਨ ’ਚ ਲਹਿਰਾਇਆ ਜਾਵੇਗਾ: ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਦੇਸ਼ ਭਗਤੀ ’ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਦੇਸ਼ ਸੱਭ ਦਾ ਹੈ

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਸ਼ਹਿਰ ਵਿਚ ਤਿਰੰਗਾ ਲਹਿਰਾਉਣ ਦੇ ਦਿੱਲੀ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਨ ਲਈ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਪੁਛਿਆ, “ਕੀ ਭਾਰਤ ਵਿਚ ਨਹੀਂ ਤਾਂ ਪਾਕਿਸਤਾਨ ਵਿਚ ਤਿਰੰਗਾ ਲਹਿਰਾਇਆ ਜਾਵੇਗਾ?” ਕੇਜਰੀਵਾਲ ਨੇ ਦਿੱਲੀ ਅਸੈਂਬਲੀ ਵਿਚ ਕਿਹਾ ਕਿ ਦੇਸ਼ ਭਗਤੀ ’ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਦੇਸ਼ ਸੱਭ ਦਾ ਹੈ।

ਕੇਜਰੀਵਾਲ ਨੇ ਕਿਹਾ, “ਬਜਟ ਵਿਚ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਸ਼ਹਿਰ ਵਿਚ 500 ਥਾਵਾਂ ’ਤੇ ਤਿਰੰਗਾ ਲਹਿਰਾਵਾਂਗੇ। ਜਦੋਂ ਵੀ ਅਸੀਂ ਰਾਸ਼ਟਰੀ ਝੰਡਾ ਵੇਖਦੇ ਹਾਂ, ਸਾਨੂੰ ਸਰਹੱਦਾਂ ’ਤੇ ਲੜ ਰਹੇ ਸਿਪਾਹੀ ਦੀ ਯਾਦ ਆਉਂਦੀ ਹੈ। ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਭਾਜਪਾ ਅਤੇ ਕਾਂਗਰਸ ਇਸ ਫ਼ੈਸਲੇ ਦਾ ਵਿਰੋਧ ਕਿਉਂ ਕਰ ਰਹੀਆਂ ਹਨ।”

ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਨੂੰ ਇਸ ਫ਼ੈਸਲੇ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਕਦਰ ਕਰਨੀ ਚਾਹੀਦੀ ਹੈ।” ਦੇਸ਼ ਭਗਤੀ ’ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਦੇਸ਼ ਸੱਭ ਦਾ ਹੈ ... ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਭਾਰਤ ਵਿਚ ਨਹੀਂ ਤਾਂ ਕੀ ਪਾਕਿਸਤਾਨ ਵਿਚ ਵੀ ਤਿਰੰਗਾ ਲਹਿਰਾਇਆ ਜਾਵੇਗਾ?” ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ 2048 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਅਰਜ਼ੀ ਦੇਣ ਲਈ ਅਤੇ 2047 ਤਕ ਸਿੰਗਾਪੁਰ ਪੱਧਰ ’ਤੇ ਪ੍ਰਤੀ ਵਿਅਕਤੀ ਆਮਦਨ ਵਧਾਉਣ ਦਾ ਐਲਾਨ ਕਰਨ ਲਈ ਦਿੱਲੀ ਸਰਕਾਰ ਦਾ ਮਜ਼ਾਕ ਉਡਾ ਰਹੀਆਂ ਹਨ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੇ ਡੇਢ ਮਹੀਨੇ ਵਿਚ ਲਗਭਗ ਸਾਰੇ ਰਾਜਾਂ ਅਤੇ ਕੇਂਦਰ ਨੇ ਇਕ ‘‘ਘਾਟਾ” ਬਜਟ ਪੇਸ਼ ਕੀਤਾ, ਪਰ ਦਿੱਲੀ ਸਰਕਾਰ ਨੇ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਵੀ ਇਕ ”ਸਰਪਲੱਸ” ਬਜਟ ਪੇਸ਼ ਕੀਤਾ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਰਾਮ ਮੰਦਰ ਤਿਆਰ ਹੋਣ ਉੱਤੇ ਬੁਜ਼ਰਗਾਂ ਨੂੰ ਅਯੁੱਧਿਆ ਭੇਜਣ ਦੇ ਉਸ ਦੀ ਸਰਕਾਰ ਦੇ ਐਲਾਨ ਦਾ ਕਾਂਗਰਸ ਅਤੇ ਭਾਜਪਾ ਵਿਰੋਧ ਕਰ ਰਹੀਆਂ ਹਨ