CM ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ ਦਾ ਹੋਵੇਗਾ ਅਪਣਾ ਸਿੱਖਿਆ ਬੋਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੋਰ ਰਾਜਾਂ ਦੀ ਤਰ੍ਹਾਂ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਦਾ ਹੁਣ ਅਪਣਾ ਵੱਖਰਾ ਬੋਰਡ ਹੋਵੇਗਾ...

Arvind Kejriwal

ਨਵੀਂ ਦਿੱਲੀ: ਹੋਰ ਰਾਜਾਂ ਦੀ ਤਰ੍ਹਾਂ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਦਾ ਹੁਣ ਅਪਣਾ ਵੱਖਰਾ ਬੋਰਡ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਕ ਪ੍ਰੈਸ ਕਾਂਨਫਰੰਸ ਵਿਚ ਇਸਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਕੈਬਨਿਟ ਨੇ ਨਵੇਂ ਸਿੱਖਿਆ ਬੋਰਡ ਦੇ ਗਠਨ ਨੂੰ ਮੰਜ਼ੂਰੀ ਦੇ ਦਿੱਤੀ ਹੈ। ਦਿੱਲੀ ਵਿਚ ਸਿਰਫ਼ ਸੀਬੀਐਸਈ/ਆਈਸੀਐਸਈ ਬੋਰਡ ਹਨ।

ਕੇਜਰੀਵਾਲ ਨੇ ਕਿਹਾ ਕਿ ਸੈਸ਼ਨ 2021-22 ਵਿਚ ਹੀ ਕੁਝ ਸਕੂਲਾਂ ਵਿਚ ਨਵੇਂ ਬੋਰਡ ਦੇ ਤਹਿਤ ਪੜਾਈ ਸ਼ੁਰੂ ਹੋਵੇਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਇੱਕ ਹੀਨ ਭਾਵਨਾ ਹੋਇਆ ਕਰਦੀ ਸੀ ਪਰ ਜਦੋਂ ਅਸੀਂ ਬਜਟ ਦਾ 25% ਸਿੱਖਿਆ ਉੱਤੇ ਖਰਚ ਕਰਨਾ ਸ਼ੁਰੂ ਕੀਤਾ ਤਾਂ ਬਦਲਾਅ ਆਏ ਹਨ।   ਉਨ੍ਹਾਂ ਨੇ ਕਿਹਾ, ਅਸੀਂ ਇੰਫਰਾਸਟਰਕਚਰ ਵਿੱਚ ਸੁਧਾਰ ਕੀਤਾ ਅਤੇ ਟੀਚਰਸ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ।

ਅਸੀਂ ਆਪਣੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣਾ ਸ਼ੁਰੂ ਕੀਤਾ ਅਤੇ ਫਿਜਿਕਸ,  ਕਮਿਸਟਰੀ ਦੇ ਓਲਿੰਪਿਆਡ ਲਈ ਉਨ੍ਹਾਂ ਨੂੰ ਵਿਦੇਸ਼ ਭੇਜਿਆ। ਕਈ ਥਾਵਾਂ ਤੋਂ ਸਾਡੇ ਦਿੱਲੀ ਦੇ ਬੱਚੇ ਮੈਡਲ ਜਿੱਤਕੇ ਆਏ ਹਨ। ਕੇਜਰੀਵਾਲ ਨੇ ਕਿਹਾ, ਅਸੀਂ ਆਪਣੇ ਪ੍ਰਿੰਸੀਪਲ ਨੂੰ ਇੰਪਾਵਰ ਕੀਤਾ, ਹੁਣ ਤੱਕ ਹਰ ਸਕੂਲ ਵਿਚ ਡਾਇਰੈਕਟੋਰੇਟ ਆਫ ਐਜੁਕੇਸ਼ਨ ਦਾ ਬਹੁਤ ਜ਼ਿਆਦਾ ਦਖਲ ਹੁੰਦਾ ਸੀ।

ਛੋਟੀਆਂ-ਛੋਟੀਆਂ ਚੀਜਾਂ ਲਈ ਡਾਇਰੈਕਟੋਰੇਟ ਤੋਂ ਮਨਜ਼ੂਰੀ ਲੈਣੀ ਹੁੰਦੀ ਸੀ ਪਰ ਹੁਣ ਅਸੀਂ ਪ੍ਰਿੰਸੀਪਲ ਨੂੰ ਪਾਵਰ ਦੇ ਦਿੱਤੀ ਅਤੇ 5,000 ਤੱਕ ਖਰਚ ਕਰਨ ਦੇ ਅਧਿਕਾਰ ਨੂੰ ਵਧਾ ਕੇ 50,000 ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਇਹ ਤੈਅ ਕਰਨ ਦਾ ਸਮਾਂ ਆ ਗਿਆ ਹੈ ਕਿ ਸਾਡੇ ਸਕੂਲਾਂ ਵਿੱਚ ਕੀ ਪੜਾਇਆ ਜਾ ਰਿਹਾ ਹੈ ਅਤੇ ਕਿਉਂ ਪੜਾਇਆ ਜਾ ਰਿਹਾ ਹੈ?

ਸਾਡੇ ਤਿੰਨ ਟਿੱਚੇ ਹਨ ਜੋ ਇਹ ਨਵਾਂ ਬੋਰਡ ਪੂਰਾ ਕਰੇਗਾ

ਪਹਿਲਾ ਟਿੱਚਾ

ਅਸੀਂ ਅਜਿਹੇ ਬੱਚੇ ਤਿਆਰ ਕਰਨ ਹਨ ਜੋ ਕੱਟੜ ਦੇਸ਼ ਭਗਤ ਹੋਣ। ਅਜਿਹੇ ਬੱਚੇ ਤਿਆਰ ਕਰਨੇ ਹਨ,  ਜੋ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਹਰ ਖੇਤਰ ‘ਚ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹੋਣ, ਚਾਹੇ ਕੋਈ ਵੀ ਖੇਤਰ ਹੋਵੇ।

ਦੂਜਾ ਟਿੱਚਾ

ਸਾਡੇ ਬੱਚੇ ਚੰਗੇ ਇੰਸਾਨ ਬਨਣ, ਚਾਹੇ ਕਿਸੇ ਵੀ ਧਰਮ ਜਾਂ ਜਾਤੀ ਦੇ ਹੋਣ,  ਅਮੀਰ ਹੋਣ ਚਾਹੇ ਗਰੀਬ ਹੋਣ। ਸਾਰੇ ਇੱਕ-ਦੂਜੇ ਨੂੰ ਇੰਸਾਨ ਸਮਝਣ। ਇੱਕ ਪਾਸੇ ਆਪਣੇ ਪਰਵਾਰ ਦਾ ਖਿਆਲ ਰੱਖੋ ਤਾਂ ਦੂਜੇ ਪਾਸੇ ਸਮਾਜ ਵੱਲ ਵੀ ਧਿਆਨ ਰੱਖੋ।

ਟਿੱਚਾ ਤੀਜਾ

ਵੱਡੀਆਂ ਡਿਗਰੀ ਲੈਣ ਤੋਂ ਬਾਅਦ ਵੀ ਬੱਚਿਆਂ ਨੂੰ ਨੌਕਰੀ ਨਹੀਂ ਮਿਲ ਰਹੀ ਪਰ ਇਹ ਬੋਰਡ ਅਜਿਹੀ ਸਿੱਖਿਆ ਪ੍ਰਣਾਲੀ ਤਿਆਰ ਕਰੇਗਾ ਕਿ ਬੱਚੇ ਆਪਣੇ ਪੈਰਾਂ ਉੱਤੇ ਖੜੇ ਹੋਣ ਤਾਂਕਿ ਜਦੋਂ ਉਹ ਆਪਣੀ ਪੜਾਈ ਪੂਰੀ ਕਰਕੇ ਨਿਕਲਣ ਤਾਂ ਉਹ ਦਰ-ਦਰ ਦੀਆਂ ਠੋਕਰਾਂ ਨਾ ਖਾਣ ਸਗੋਂ ਉਸਦਾ ਰੋਜਗਾਰ ਉਸਦੇ ਨਾਲ ਹੋਵੇ।