ਮਾਇਆਵਤੀ ਨੇ ਮਮਤਾ ਬੈਨਰਜੀ ਮਾਮਲੇ ਦੀ ਉੱਚ ਪਧਰੀ ਜਾਂਚ ਦੀ ਮੰਗ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਮਮਤਾ ਦਾ ਅਚਾਨਕ ਜ਼ਖ਼ਮੀ ਹੋਣਾ ਮੰਦਭਾਗਾ

Mayawati

ਲਖਨਊ : ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤਿ੍ਰਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੀ ਚੋਣ ਮੁਹਿੰਮ ਦੌਰਾਨ ਅਚਾਨਕ ਜ਼ਖ਼ਮੀ ਹੋਣ ’ਤੇ ਦੁੱਖ ਪ੍ਰਗਟ ਕਰਦਿਆਂ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਸ਼ੁਕਰਵਾਰ ਨੂੰ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੀ ਉੱਚ ਪਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁਕੀ ਮਾਇਆਵਤੀ ਨੇ ਟਵੀਟ ਕੀਤਾ, “ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤਿ੍ਰਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦਾ ਚੋਣ (ਮੁਹਿੰਮ) ਦੌਰਾਨ ਅਚਾਨਕ ਜ਼ਖ਼ਮੀ ਹੋਣਾ ਦੁਖੀ ਅਤੇ ਮੰਦਭਾਗਾ ਹੈ। ਕੁਦਰਤ ਤੋਂ ਉਸ ਦੇ ਛੇਤੀ ਸਿਹਤਯਾਬੀ ਦੀ ਕਾਮਨਾ ਕਰਨਾ ਵੀ ਜ਼ਰੂਰੀ ਹੈ। ਚੋਣ ਕਮਿਸ਼ਨ ਇਸ ਨੂੰ ਗੰਭੀਰਤਾ ਨਾਲ ਲੈਣ ਅਤੇ ਉੱਚ ਪਧਰੀ ਜਾਂਚ ਕਰਵਾਉਣ, ਬਸਪਾ ਦੀ ਇਹ ਮੰਗ।”

 ਮਾਇਆਵਤੀ ਨੇ ਅਪਣੇ ਸਿਲੇਸਿਲੇਵਾਰ ਟਵੀਟ ਵਿਚ ਲਿਖਿਆ, “ਇਸ ਦੇ ਨਾਲ ਹੀ, ਇਸ ਤਾਜ਼ਾ ਘਟਨਾ ਦੇ ਮੱਦੇਨਜ਼ਰ, ਮੈਂ ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਸਾਰੇ ਬਸਪਾ ਉਮੀਦਵਾਰਾਂ, ਅਹੁਦੇਦਾਰਾਂ ਅਤੇ ਕਾਰਕੁਨਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਪੂਰੀ ਸਾਵਧਾਨੀ ਵਰਤਦੇ ਹੋਏ ਅਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ।”