ਸਰਕਾਰ ਵਿਰੋਧੀ ਪਾਰਟੀਆਂ ਵਿਰੁਧ ਦਰਜ ਸਿਆਸੀ ਮੁਕੱਦਮੇ ਵਾਪਸ ਲਵੇ: ਮਾਇਆਵਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਰੋਧੀ ਦਲਾਂ ਦੇ ਨੇਤਾਵਾਂ ਵਿਰੁਧ ਦਰਜ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ

Mayawati

ਲਖਨਊ : ਦੇਸ਼ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਦੀ ਵਾਪਸ ਲੈਣ ਦੀ ਮੰਗ ਅਤੇ ਅੰਦੋਲਨ ਵਿਚਕਾਰ ਸ਼ੁਕਰਵਾਰ ਨੂੰ ਬਹੁਜਨ ਸਮਾਜ ਪਾਰਟੀ ਦੀ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਵਿਰੋਧੀ ਦਲਾਂ ਦੇ ਨੇਤਾਵਾਂ ਵਿਰੁਧ ਦਰਜ ਰਾਜਨੀਤਕ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਹੈ। ਮਾਇਆਵਤੀ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਦੇ ਲੋਕਾਂ ਵਿਰੁਧ ਸਿਆਸੀ ਭਾਵਨਾ ਨਾਲ ਦਰਜ ਕੀਤੇ ਕੇਸ ਵਾਪਸ ਲੈਣ ਤੋਂ ਇਲਾਵਾ, ਸਾਰੀਆਂ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਵੀ ਅਜਿਹੇ ਕੇਸ ਵੀ ਜ਼ਰੂਰ ਵਾਪਸ ਹੋਣ। ਬਸਪਾ ਦੀ ਇਹ ਮੰਗ ਹੈ।

ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਬੁਲਾਰੇ ਹਰੀਸ਼ਚੰਦਰ ਸ਼੍ਰੀਵਾਸਤਵ ਨੇ ਭਾਸ਼ਾ ਨੂੰ ਕਿਹਾ ਕਿ  ਰਾਜਨੀਤਕ ਕਾਰਕੁਨਾਂ ਵਿਰੁਧ ਦਰਜ ਮੁਕੱਦਮੇ ਗੁਣ ਧਰਮ ਦੇ ਆਧਾਰ ਉੱਤੇ ਜ਼ਿਲ੍ਹਾ ਪੱਧਰ ਦੀ ਕਮੇਟੀ ਸ਼ਾਸਨ ਨੂੰ ਭੇਜਦੀ ਹੈ ਅਤੇ ਸੂਬੇ ਕਮੇਟੀ ਕਾਨੂੰਨੀ ਤੋਂ ਬਾਅਦ ਹੀ ਇਸ ਨੂੰ ਵਾਪਸ ਲੈਣ ਦੀ ਸਿਫ਼ਾਰਸ਼ ਕਰਦੀ ਹੈ। ਇਹ ਕੋਈ ਰਾਜਨੀਤਕ ਫ਼ੈਸਲਾ ਨਹੀਂ ਬਲਕਿ ਕਾਨੂੰਨੀ ਅਤੇ ਪ੍ਰਬੰਧਕੀ ਫ਼ੈਸਲਾ ਹੈ।

ਉਨ੍ਹਾਂ ਕਿਹਾ ਕਿ ਜੇ ਭੈਣ ਜੀ ਨੇ ਅਪਣੇ ਰਾਜ ਦੇ ਕੰਮਕਾਜ ਨੂੰ ਵੇਖਿਆ ਹੁੰਦਾ, ਤਾਂ ਭੈਣ ਜੀ ਅਜਿਹੀ ਮੰਗ ਨਹੀਂ ਕਰਦੇ, ਕਿਉਕਿ ਉਨ੍ਹਾਂ ਦਾ ਕਾਰਜਕਾਲ ਘੁਟਾਲਿਆਂ ਨਾਲ ਭਰਿਆ ਕੁਸ਼ਾਸਨ ਦਾ ਜਿਊਂਦਾ ਸਬੂਤ ਹੈ।  (ਪੀਟੀਆਈ)