Bolivia landslides News : ਬੋਲੀਵੀਆ ’ਚ ਖਿਸਕੀ ਜ਼ਮੀਨ ਤੇ ਆਇਆ ਹੜ੍ਹ, 51 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Bolivia landslides News : ਬਾਰਿਸ਼ ਨਾਲ ਦੱਖਣੀ ਅਮਰੀਕੀ ਦੇਸ਼ ’ਚ 43,571 ਪਰਿਵਾਰ ਪ੍ਰਭਾਵਿਤ ਹੋਏ

Bolivia landslides

Bolivia landslides News : ਲਾ ਪਾਜ਼- ਬੋਲੀਵੀਆ ਵਿੱਚ ਨਵੰਬਰ ਤੋਂ ਬਾਅਦ ਪਏ ਭਾਰੀ ਮੀਂਹ ਕਾਰਨ ਹੁਣ ਤੱਕ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਹਾਲ ਹੀ ਵਿਚ ਜ਼ਮੀਨ ਖਿਸਕਣ ਕਾਰਨ 51 ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸਿਵਲ ਡਿਫੈਂਸ ਉਪ ਮੰਤਰੀ ਜੁਆਨ ਕਾਰਲੋਸ ਕੈਲਵਿਮੋਂਟੇਸ ਨੇ ਕਿਹਾ ਕਿ ਬਾਰਿਸ਼ ਨੇ ਦੱਖਣੀ ਅਮਰੀਕੀ ਦੇਸ਼ ’ਚ 43,571 ਪਰਿਵਾਰ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਉਸ ਦੇ 9 ਵਿਭਾਗ ਅਲਰਟ ’ਤੇ ਹਨ। 

ਇਹ ਵੀ ਪੜੋ:Phagwara Cirme News : ਫਗਵਾੜਾ ’ਚ ਪੈਲੇਸ ਮਾਲਕ ਨੇ ਫਾਹਾ ਲਾ ਕੀਤੀ ਖ਼ੁਦਕੁਸ਼ੀ


ਕੈਲਵਿਮੋਂਟੇਸ ਨੇ ਕਿਹਾ, ’ਇਹ ਅੰਕੜੇ ਸਾਨੂੰ ਦੇਸ਼ ਵਿਚ ਸਥਿਤੀ ਦੀ ਗੰਭੀਰਤਾ ਦੀ ਸਮਝ ਦਿੰਦੇ ਹਨ।’ ਬੋਲੀਵੀਆ ਵਿਚ ਭਾਰੀ ਮੀਂਹ ਅਤੇ ਇਸ ਦੇ ਨਤੀਜੇ ਵਜੋਂ ਪੈਦਾ ਹੋਈਆਂ ਕੁਦਰਤੀ ਆਫ਼ਤਾਂ ਕਾਰਨ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੋਲੀਵੀਆ ਵਿਚ ਬਰਸਾਤ ਦਾ ਮੌਸਮ ਆਮ ਤੌਰ ’ਤੇ ਨਵੰਬਰ ਵਿੱਚ ਸ਼ੁਰੂ ਹੁੰਦਾ ਹੈ ਅਤੇ ਮਾਰਚ ਤੱਕ ਰਹਿੰਦਾ ਹੈ। 

ਇਹ ਵੀ ਪੜੋ:Amritsar News : CM ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ 

 (For more news apart from       News in Punjabi, stay tuned to Rozana Spokesman)