Gangster Kala Jathedi: ਗੈਂਗਸਟਰ ਕਾਲਾ ਜਠੇੜੀ ਅਤੇ ‘ਲੇਡੀ ਡਾਨ’ ਦਾ ਹੋਇਆ ਵਿਆਹ; ਸਖ਼ਤ ਸੁਰੱਖਿਆ ਵਿਚਾਲੇ ਹੋਈਆਂ ਰਸਮਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਦੀਪ ਦੇ ਵਕੀਲ ਨੇ ਵਿਆਹ ਦਾ ਹਾਲ 51,000 ਰੁਪਏ ਵਿਚ ਬੁੱਕ ਕਰਵਾਇਆ ਸੀ।

Gangster Kala Jathedi Marriage

Gangster Kala Jathedi : ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਅਤੇ ਹਿਸਟਰੀਸ਼ੀਟਰ ਅਨੁਰਾਧਾ ਚੌਧਰੀ ਨੇ ਮੰਗਲਵਾਰ ਨੂੰ ਦਿੱਲੀ ਵਿਚ ਭਾਰੀ ਪੁਲਿਸ ਤਾਇਨਾਤੀ ਦਰਮਿਆਨ ਵਿਆਹ ਕਰਵਾ ਲਿਆ ਹੈ। ਅਨੁਰਾਧਾ ਚੌਧਰੀ ਹਰਿਆਣਾ ਦੇ ਸੋਨੀਪਤ ਤੋਂ ਐਸਯੂਵੀ ਕਾਰ 'ਚ ਵਿਆਹ ਵਾਲੀ ਥਾਂ 'ਤੇ ਪਹੁੰਚੀ।

ਪੁਲਿਸ ਨੇ ਦਵਾਰਕਾ ਸੈਕਟਰ-3 ਦੇ ਸੰਤੋਸ਼ ਗਾਰਡਨ ਇਲਾਕੇ 'ਚ ਸਥਿਤ ਵਿਆਹ ਵਾਲੀ ਥਾਂ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਸਨ। ਸੰਦੀਪ ਦੇ ਵਕੀਲ ਨੇ ਵਿਆਹ ਦਾ ਹਾਲ 51,000 ਰੁਪਏ ਵਿਚ ਬੁੱਕ ਕਰਵਾਇਆ ਸੀ। ਸੂਤਰਾਂ ਅਨੁਸਾਰ ਦਿੱਲੀ ਪੁਲਿਸ ਨੇ ਗੈਂਗਸਟਰ ਦੇ ਅਪਰਾਧਿਕ ਅਕਸ ਅਤੇ ਉਸ ਦੇ ਪੁਰਾਣੇ ਰਿਕਾਰਡ ਨੂੰ ਧਿਆਨ ਵਿਚ ਰੱਖਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਯੋਜਨਾ ਬਣਾਈ ਸੀ।

ਸੰਦੀਪ, ਜੋ ਕਦੇ ਲੋੜੀਂਦਾ ਅਪਰਾਧੀ ਸੀ ਅਤੇ ਉਸ 'ਤੇ 7 ਲੱਖ ਰੁਪਏ ਦਾ ਇਨਾਮ ਸੀ, ਨੂੰ ਦਿੱਲੀ ਦੀ ਅਦਾਲਤ ਤੋਂ ਅਪਣੇ ਵਿਆਹ ਲਈ ਛੇ ਘੰਟੇ ਦੀ ਪੈਰੋਲ ਮਿਲੀ ਸੀ। ਅਨੁਰਾਧਾ ਚੌਧਰੀ ਖਿਲਾਫ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ।

6 ਘੰਟੇ ਦੀ ਹਿਰਾਸਤੀ ਪੈਰੋਲ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮ ਵੀ ਕਾਲਾ ਜਠੇੜੀ ਦੇ ਨਾਲ ਵਿਆਹ ਵਾਲੀ ਥਾਂ ਪਹੁੰਚੇ ਸਨ। ਵਿਆਹ ਦੀ ਰਸਮ ਪੂਰੀ ਕਰਨ ਲਈ ਉਸ ਕੋਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਦਾ ਸਮਾਂ ਸੀ। ਦੋਵਾਂ ਨੇ ਇਸ ਸਮੇਂ ਦੇ ਅੰਦਰ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਅਤੇ ਰਸਮੀ ਤੌਰ 'ਤੇ ਪਤੀ-ਪਤਨੀ ਬਣ ਗਏ। ਇਸ ਤੋਂ ਬਾਅਦ ਕਾਲਾ ਜਠੇੜੀ ਵਾਪਸ ਤਿਹਾੜ ਜੇਲ ਚਲਾ ਗਿਆ।

ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਅਤੇ ਮਹਿਲਾ ਡਾਨ ਅਨੁਰਾਧਾ ਚੌਧਰੀ ਦੇ ਵਿਆਹ ਤੋਂ ਬਾਅਦ 13 ਮਾਰਚ ਨੂੰ ਹਰਿਆਣਾ ਦੇ ਸੋਨੀਪਤ ਦੇ ਪਿੰਡ ਜਠੇੜੀ ਵਿਚ ਗ੍ਰਹਿ ਪ੍ਰਵੇਸ਼ ਦੀ ਰਸਮ ਹੈ। ਇਸ ਦੇ ਲਈ ਵੀ ਕਾਲਾ ਜਠੇੜੀ ਨੂੰ 3 ਘੰਟੇ ਦੀ ਪੈਰੋਲ ਮਿਲੀ ਹੈ।

(For more Punjabi news apart from gangster kala jatheri marriage news, stay tuned to Rozana Spokesman)