Delhi gangster marriage News: ਗੈਂਗਸਟਰ ਸੰਦੀਪ ਜਠੇਰੀ ਅਤੇ ਅਪਰਾਧੀ ਅਨੁਰਾਧਾ ਚੌਧਰੀ ਉਰਫ਼ ‘‘ਮੈਡਮ ਮਿੰਜ’ ਦਾ ਵਿਆਹ 12 ਮਾਰਚ ਨੂੰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi gangster marriage News: ਵਿਆਹ ਲਈ ਦਿੱਲੀ ਦਾ ਬੈਂਕੁਇਟ ਹਾਲ ਕਿਲੇ ’ਚ ਤਬਦੀਲ ਹੋਇਆ

Delhi gangster marriage

Delhi gangster marriage News:  8 ਮਾਰਚ (ਭਾਸ਼ਾ) ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇਰੀ ਅਤੇ ਆਦੀ ਅਪਰਾਧੀ ਅਨੁਰਾਧਾ ਚੌਧਰੀ ਉਰਫ਼ ‘‘ਮੈਡਮ ਮਿੰਜ’ ਦੇ 12 ਮਾਰਚ ਨੂੰ ਹੋਣ ਵਾਲੇ ਵਿਆਹ ਲਈ ਦਿੱਲੀ ਦਾ ਇਕ ਬੈਂਕੁਇਟ ਹਾਲ ਲਗਭਗ ਕਿਲੇ ਵਿਚ ਤਬਦੀਲ ਹੋ ਗਿਆ ਹੈ ਅਤੇ ਨਿਗਰਾਨੀ ਲਈ ਡਰੋਨ ਦੀ ਮਦਦ ਲਈ ਜਾਵੇਗੀ।

ਇਹ ਵੀ ਪੜੋ:Gold Price News: ਸੋਨੇ ਦੀ ਕੀਮਤ ਆਸਮਾਨ ’ਤੇ, 10 ਗ੍ਰਾਮ ਸੋਨਾ 65,500 ਤੋਂ ਹੋਇਆ ਪਾਰ


ਬੈਂਕੁਏਟ ਹਾਲ ਦੇ ਪ੍ਰਵੇਸ਼ ਦੁਆਰ ’ਤੇ ਮੈਟਲ ਡਿਟੈਕਟਰ ਲਗਾਏ ਗਏ ਹਨ, ਵਿਆਹ ਸਮਾਗਮਾਂ ’ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਸੁਰੱਖਿਆ ਲਈ ਹਥਿਆਰਬੰਦ ਕਮਾਂਡੋ ਤਾਇਨਾਤ ਕੀਤੇ ਗਏ ਹਨ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਨੇ ਗੈਂਗਵਾਰ ਦੇ ਨਾਲ- ਨਾਲ ਸੰਦੀਪ ਦੇ ਹਿਰਾਸਤ ’ਚੋਂ ਫ਼ਰਾਰ ਹੋਣ ਵਰਗੀ ਕਿਸੇ ਵੀ ਘਟਨਾ ਤੋਂ ਬਚਣ ਲਈ ਯੋਜਨਾ ਤਿਆਰ ਕੀਤੀ ਹੈ। ਦਵਾਰਕਾ ਸੈਕਟਰ 3 ਸਥਿਤ ਸੰਤੋਸ਼ ਗਾਰਡਨ ਬੈਂਕੁਏਟ ਨੂੰ ਸੰਦੀਪ ਦੇ ਵਕੀਲ ਨੇ ਤਿਹਾੜ ਜੇਲ੍ਹ ਤੋਂ ਸੱਤ ਕਿਲੋਮੀਟਰ ਦੂਰ 51 ਹਜ਼ਾਰ ਰੁਪਏ ਵਿੱਚ ਬੁੱਕ ਕਰਵਾਇਆ ਹੈ।

ਇਹ ਵੀ ਪੜੋ:Pakistan First Lady News : ਪਾਕਿਸਤਾਨ ’ਚ ਰਾਸ਼ਟਰਪਤੀ ਦੀ ਧੀ ਆਸਿਫਾ ਭੁੱਟੋ ਦੇਸ਼ ਦੀ ਪਹਿਲੀ ਮਹਿਲਾ ਅਹੁਦੇ ’ਤੇ ਨਿਯੁਕਤ


ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ, ਬੈਂਕਵੇਟ ਹਾਲ ਦੇ ਪ੍ਰਵੇਸ਼ ਦੁਆਰ ’ਤੇ ਮੈਟਲ ਡਿਟੈਕਟਰ ਲਗਾਏ ਗਏ ਹਨ। ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਦਾਖਲੇ ਤੋਂ ਪਹਿਲਾਂ ਬਾਰ-ਕੋਡ ਬੈਂਡ ਦਿੱਤੇ ਜਾਣਗੇ ਅਤੇ ਬੈਂਕੁਇਟ ਹਾਲ ਦੇ ਨਾਲ ਲੱਗਦੇ ਪਾਰਕਿੰਗ ਖੇਤਰ ਵਿੱਚ ਐਂਟਰੀ ਪਾਸ ਤੋਂ ਬਿਨਾਂ ਕਿਸੇ ਵੀ ਵਾਹਨ ਨੂੰ ਪਾਰਕ ਕਰਨ ਦੀ ਆਗਿਆ ਨਹੀਂ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਵਿਆਹ ਦੌਰਾਨ ਸਾਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਅੱਧੀ ਦਰਜਨ ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏਗਏ ਹਨ ਅਤੇ ਡਰੋਨ ਦੀ ਵਰਤੋਂ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਅਤੇ ਉੱਚ ਤਕਨੀਕ ਵਾਲੇ ਹਥਿਆਰਾਂ ਨਾਲ ਲੈਸ ਸਵੈਟ ਕਮਾਂਡੋ ਦੀ ਤਾਇਨਾਤੀ ਵਿੱਚ ਹੋਣਗੇ।

ਇਹ ਵੀ ਪੜੋ:Punjab News : ਸ੍ਰੀ ਮੁਕਤਸਰ ਸਾਹਿਬ ਜੇਲ੍ਹ ’ਚ ਕੈਦੀ ਨੇ ਸਹਾਇਕ ਸੁਪਰਡੈਂਟ ਨਾਲ ਕੀਤੀ ਬਦਸਲੂਕੀ  


ਸੂਤਰਾਂ ਅਨੁਸਾਰ ਪੁਲਿਸ ਮੁਲਾਜ਼ਮਾਂ ਵਿੱਚ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਅਤੇ ਹਰਿਆਣਾ ਦੀ ਅਪਰਾਧ ਜਾਂਚ ਏਜੰਸੀ (ਸੀਆਈਏ) ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਇਨ੍ਹਾਂ ਤੋਂ ਇਲਾਵਾ ਰਾਜਸਥਾਨ ਪੁਲਿਸ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਅਧਿਕਾਰੀ ਵੀ ਸੰਦੀਪ ਦੇ ਵਿਆਹ ’ਤੇ ਨਜ਼ਰ ਰੱਖਣਗੇ।
ਅਧਿਕਾਰੀ ਨੇ ਦੱਸਿਆ ਕਿ ਕੁਝ ਪੁਲਿਸ ਅਧਿਕਾਰੀ ਸਾਦੇ ਕੱਪੜਿਆਂ ’ਚ ਹਥਿਆਰਾਂ ਨਾਲ ਲੈਸ ਹੋਣਗੇ ਅਤੇ ਘਟਨਾ ਵਾਲੀ ਥਾਂ ’ਤੇ ਸਖਤ ਨਜ਼ਰ ਰੱਖਣਗੇ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਦੇ ਪਰਿਵਾਰ ਨੇ ਪਹਿਲਾਂ ਹੀ 150 ਮਹਿਮਾਨਾਂ ਦੀ ਸੂਚੀ ਸਥਾਨਕ ਪੁਲਿਸ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਆਹ ਦੌਰਾਨ ਵੇਟਰਾਂ ਅਤੇ ਹੋਰ ਕਰਮਚਾਰੀਆਂ ਨੂੰ ਪਛਾਣ ਲਈ ਆਈ.ਡੀ. ਦਿੱਤੀ ਜਾਵੇਗੀ। 

ਇਹ ਵੀ ਪੜੋ:Moga News : ਮੋਗਾ ’ਚ ਕੈਨੇਡਾ ਭੇਜਣ ਦੇ ਨਾਂ ’ਤੇ ਨੌਜਵਾਨ ਨਾਲ ਹੋਈ ਧੋਖਾਧੜੀ  


ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲੇ ਸੰਦੀਪ ਦੀ ਪੁਲਿਸ ਨੂੰ ਪਹਿਲਾਂ ਇਸ ਦੀ ਭਾਲ ਸੀ ਅਤੇ ਉਸ ’ਤੇ 7 ਲੱਖ ਰੁਪਏ ਦਾ ਇਨਾਮ ਸੀ। ਦਿੱਲੀ ਦੀ ਇੱਕ ਅਦਾਲਤ ਨੇ ਸੰਦੀਪ ਨੂੰ ਵਿਆਹ ਲਈ ਛੇ ਘੰਟੇ ਦੀ ਪੈਰੋਲ ਦਿੱਤੀ ਹੈ। ਸੰਦੀਪ ਦਾ ਵਿਆਹ ਚੌਧਰੀ ਨਾਲ ਹੋਵੇਗਾ, ਜਿਸ ਦਾ ਅਪਰਾਧਿਕ ਇਤਿਹਾਸ ਹੈ। ਸੰਦੀਪ ਫਿਲਹਾਲ ਤਿਹਾੜ ਜੇਲ੍ਹ ’ਚ ਬੰਦ ਹੈ।

ਇਹ ਵੀ ਪੜੋ:Mansa Court News : ਮਾਨਸਾ ਅਦਾਲਤ ’ਚ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ 22 ਮਾਰਚ ਨੂੰ ਤੈਅ 


ਅਦਾਲਤ ਦੇ ਹੁਕਮਾਂ ਅਨੁਸਾਰ ਸੰਦੀਪ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਆਹ ਲਈ ਪੈਰੋਲ ਦਿੱਤੀ ਗਈ ਹੈ। ਅਗਲੇ ਦਿਨ ਯਾਨੀ 13 ਮਾਰਚ ਨੂੰ ਉਸ ਨੂੰ ਹਰਿਆਣਾ ਦੇ ਸੋਨੀਪਤ ਸਥਿਤ ਉਸ ਦੇ ਪਿੰਡ ਜਠੇਰੀ ਲਿਜਾਇਆ ਜਾਵੇਗਾ, ਜਿੱਥੇ ਵਿਆਹ ਤੋਂ ਬਾਅਦ ਦੀਆਂ ਰਸਮਾਂ ਪੂਰੀਆਂ ਕਰਨਗੇ।
ਪੁਲਿਸ ਨੇ ਦੱਸਿਆ ਕਿ ਸੰਦੀਪ ਨੂੰ ਤੀਸਰੀ ਬਟਾਲੀਅਨ ਯੂਨਿਟ ਦੇ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨਾਲ ਲੈ ਕੇ ਜਾਵੇਗੀ। ਇਸ ਯੂਨਿਟ ਦੇ ਕੈਦੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਅਤੇ ਉਸ ਨੂੰ ਵਾਪਸ ਜੇਲ੍ਹ ਵਿੱਚ ਲਿਜਾਣ ਦਾ ਕੰਮ ਸੌਂਪਿਆ ਜਾਂਦਾ ਹੈ। ਭਾਸ਼ਾ

ਇਹ ਵੀ ਪੜੋ:Delhi News : CAA ਨੂੰ ਲਾਗੂ ਕਰਨ ਨਾਲ ਜੁੜੇ ਨਿਯਮ ਨੂੰ ਨੋਟੀਫਾਈ ਕੀਤੇ ਜਾਣ ਦੀ ਸੰਭਾਵਨਾ 

 (For more news apart from Delhi gangster marriage News in Punjabi, stay tuned to Rozana Spokesman)