ਹੁਣ ਗਊ ਹੱਤਿਆ ਦੇ ਸ਼ੱਕ ‘ਚ ਭੀੜ ਨੇ ਆਦਿਵਾਸੀਆਂ ਨੂੰ ਮਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿਚ ਗਊ ਹੱਤਿਆ ਦੇ ਸ਼ੱਕ ਦੇ ਚਲਦਿਆਂ ਇਕ ਵਿਅਕਤੀ ਨੂੰ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਹਨ।

Mob kills tribal

ਰਾਂਚੀ: ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿਚ ਗਊ ਹੱਤਿਆ ਦੇ ਸ਼ੱਕ ਦੇ ਚਲਦਿਆਂ ਇਕ ਵਿਅਕਤੀ ਨੂੰ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਹਨ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਲਾਕਰਾ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 10 ਅਪ੍ਰੈਲ ਦਿਨ ਬੁੱਧਵਾਰ ਦੀ ਹੈ, ਜਦੋਂ ਝੁਮਰੋ ਪਿੰਡ ਵਿਚ ਆਦਿਵਾਸੀ ਭਾਈਚਾਰੇ ਦੇ ਚਾਰ ਲੋਕ ਇਕ ਮਰੇ ਹੋਏ ਸਾਂਢ ਦਾ ਮਾਸ ਕੱਟ ਰਹੇ ਸਨ। ਇਸੇ ਦੌਰਾਨ ਜੈਰਾਗੀ ਪਿੰਡ ਦੇ ਲੋਕਾਂ ਨੇ ਉਹਨਂ ਨੂੰ ਦੇਖ ਲਿਆ ਅਤੇ ਉਹਨਾਂ ਨਾਲ ਹੱਥੋਪਾਈ ਕਰਨ ਲੱਗੇ।

ਛੋਟਾ ਨਾਗਪੁਰ ਰੇਂਜ ਦੇ ਡੀਆਈਜੀ ਹੋਮਕਰ ਅਮੋਲ ਵੇਨੁਕਾਂਤ ਨੇ ਕਿਹਾ ਕਿ ਇਹ ਘਟਨਾ ਛੱਤੀਸਗੜ ਦੇ ਬਾਡਰ ਦੇ ਕੋਲ ਡੁਮਰੀ ਸਟੇਸ਼ਨ ਤੋਂ ਲਗਭਗ 20 ਕਿਲੋਮੀਟਰ ਦੂਰ ਹੋਈ। ਪੁਲਿਸ ਨੇ ਦੱਸਿਆ ਕਿ ਜੈਰਾਮ ਪਿੰਡ ਦੇ ਕੁਝ ਲੋਕ ਛੱਤੀਸਗੜ ਤੋਂ ਆ ਰਹੇ ਸਨ। ਉਸੇ ਸਮੇਂ ਰਾਸਤੇ ਵਿਚ ਉਹਨਾਂ ਨੇ ਕੁਝ ਲੋਕਾਂ ਨੂੰ ਮਰੇ ਹੋਏ ਬੈਲ ਦਾ ਮਾਸ ਕੱਟਦੇ ਹੋਏ ਦੇਖਿਆ।

ਪਿੰਡ ਵਾਲਿਆਂ ਨੂੰ ਲੱਗਿਆ ਕਿ ਉਹਨਾਂ ਨੇ ਗਊ ਦੀ ਹੱਤਿਆ ਕੀਤੀ ਹੈ। ਇਸ ਤੋਂ ਬਾਅਦ ਉਹ ਉਹਨਾਂ ਨੂੰ ਮਾਰਨ ਲੱਗੇ। ਮਾਰਨ ਤੋਂ ਬਾਅਦ ਜੈਰਾਗੀ ਪਿੰਡ ਦੇ ਲੋਕ ਚਾਰੇ ਲੋਕਾਂ ਨੂੰ ਆਪਣੇ ਨਾਲ ਡੁਮਰੀ ਪੁਲਿਸ ਸਟੇਸ਼ਨ ਲੈ ਆਏ, ਜਿੱਥੇ ਇਕ ਜ਼ਖਮੀ ਵਿਅਕਤੀ ਦੀ ਹਾਲਤ ਅਚਾਨਕ ਵਿਗੜ ਗਈ। ਜ਼ਖਮੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਸ਼ੱਕੀ ਲੋਕ ਮੁੱਖ ਰੂਪ ਤੋਂ ਗੈਰ-ਆਦਿਵਾਸੀ ਸਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਇਕ ਟੀਮ ਬਣਾਈ ਗਈ ਹੈ।