22 ਦਿਨ ਦੇ ਬੱਚੇ ਨੂੰ ਲੈ ਕੇ ਆਈਏਐਸ ਅਧਿਕਾਰੀ ਨੇ ਜੁਆਇਨ ਕੀਤੀ ਡਿਊਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਕੋਰਨਾ ਦੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਤਾਂ ਉੱਥੇ ਹੀ ਕੁਝ ਅਜਿਹੇ ਚਿਹਰੇ ਸਾਹਮਣੇ ਆ ਰਹੇ ਹਨ ਜੋ ਅਪਣਾ ਘਰ ਪਰਿਵਾਰ ਛੱਡ ਕੇ ਸਮਾਜ ਦੀ ਸੇਵਾ ਲਈ ਕੰਮ ਕਰ ਰਹੇ ਹਨ।

Photo

ਨਵੀਂ ਦਿੱਲੀ: ਇਕ ਪਾਸੇ ਦੇਸ਼ ਕੋਰਨਾ ਵਾਇਰਸ ਦੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਤਾਂ ਉੱਥੇ ਹੀ ਕੁਝ ਅਜਿਹੇ ਚਿਹਰੇ ਸਾਹਮਣੇ ਆ ਰਹੇ ਹਨ ਜੋ ਅਪਣਾ ਘਰ ਪਰਿਵਾਰ ਛੱਡ ਕੇ ਸਮਾਜ ਦੀ ਸੇਵਾ ਲਈ ਕੰਮ ਕਰ ਰਹੇ ਹਨ। ਇਸ ਮੁਸ਼ਕਿਲ ਸਮੇਂ ਵਿਚ ਪੁਲਿਸ, ਡਾਕਟਰ, ਸਫਾਈ ਕਰਮਚਾਰੀ ਆਦਿ ਲੋਕਾਂ ਨੂੰ ਬਚਾਉਣ ਲਈ ਦਿਨ ਰਾਤ ਇਕ ਕਰ  ਕੇ ਮਿਹਨਤ ਕਰ ਰਹੇ ਹਨ।

ਅਜਿਹੀ ਹੀ ਇਕ ਮਹਿਲਾ ਅਧਿਕਾਰੀ ਹੈ  ਸ਼੍ਰੀਜਨਾ ਗੁਮਾਲਾ। ਸ਼੍ਰੀਜਨਾ ਗੁਮਾਲਾ ਆਂਧਰਾ ਪ੍ਰਦੇਸ਼ ਦੇ ਗ੍ਰੇਟਰ ਵਿਸ਼ਾਖਾਪਟਨਮ ਵਿਚ ਨਗਰ ਨਿਗਮ ਕਮਿਸ਼ਨਰ ਹੈ। ਉਹਨਾਂ ਨੂੰ ਛੇ ਮਹੀਨੇ ਦੀ ਜਣੇਪਾ ਛੁੱਟੀ ਮਿਲੀ ਸੀ ਪਰ ਉਹਨਾਂ ਛੁੱਟੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਸਿਰਫ 22 ਦਿਨ ਦੀ ਬੱਚੀ ਨੂੰ ਲੈ ਕੇ ਡਿਊਟੀ ਜੁਆਇਨ ਕਰ ਲਈ।

ਆਈਏਐਸ ਸ਼੍ਰੀਜਨਾ ਦਾ ਕਹਿਣਾ ਹੈ ਕਿ ਉਹ ਜਣੇਪਾ ਛੁੱਟੀ ‘ਤੇ ਸੀ ਪਰ ਉਹਨਾਂ ਦਾ ਮੰਨ ਨਹੀਂ ਲੱਗ ਰਿਹਾ ਸੀ। ਉਹ ਇਕ ਜ਼ਿੰਮੇਵਾਰ ਅਧਿਕਾਰੀ ਦੇ ਤੌਰ ‘ਤੇ ਘਰ ਨਹੀਂ ਰਹਿ ਸਕੀ। ਉਹਨਾਂ ਨੇ ਛੁੱਟੀ ਰੱਦ ਕਰ ਦਿੱਤੀ ਅਤੇ ਉਹਨਾਂ ਨੇ ਅਪਣੀ 22 ਦਿਨਾਂ ਦੀ ਬੱਚੀ ਨਾਲ ਦਫਤਰ ਜੁਆਇਨ ਕਰ ਲਿਆ।

 ਸ੍ਰੀਜਨਾ ਨੇ ਕਿਹਾ ਕਿ ਜੇਕਰ ਇਹ ਮੁਸ਼ਕਿਲ ਦੀ ਘੜੀ ਵਿਚ ਹਰ ਕੋਈ ਅਪਣਾ ਯੋਗਦਾਨ ਦੇ ਰਿਹਾ ਹੈ ਤਾਂ ਮੈਂ ਕਿਉਂ ਨਹੀਂ ਦੇ ਸਕਦੀ। ਇਸ ਦੇ ਲਈ ਉਹਨਾਂ ਨੂੰ ਅਪਣੇ ਪਰਿਵਾਰ ਦਾ ਵੀ ਸਹਿਯੋਗ ਮਿਲ ਰਿਹਾ ਹੈ। ਇਸ ਦੌਰਾਨ ਉਹਨਾਂ ਦੇ ਪਤੀ ਜੋ ਕਿ ਇਕ ਵਕੀਲ ਹਨ, ਉਹ ਬੱਚੇ ਦੀ ਦੇਖਭਾਲ ਕਰ ਰਹੇ ਹਨ।