ਪੁਲਿਸ ਮੁਲਾਜ਼ਮਾਂ 'ਤੇ ਨਿਹੰਗਾਂ ਦੇ ਹਮਲੇ ਦੀ ਮਾਨ ਨੇ ਕੀਤੀ ਨਿਖੇਧੀ, ਸਰਕਾਰ ਨੂੰ ਕੀਤੀ ਇਹ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਵਿਚ ਅੱਜ ਨਹਿੰਗਾਂ ਵੱਲੋਂ ਏ.ਐੱਸ.ਆਈ ਹਰਜੀਤ ਸਿੰਘ ਤੇ ਹਮਲਾ ਕਰਕੇ ਤਲਵਾਰ ਨਾਲ ਉਸ ਦਾ ਹੱਥ ਵੱਡ ਦਿੱਤਾ ਗਿਆ ਹੈ

Bhagwant Mann

ਜਲੰਧਰ : ਪਟਿਆਲਾ ਵਿਚ ਅੱਜ ਨਿਹੰਗਾਂ ਵੱਲੋਂ ਏ.ਐੱਸ.ਆਈ ਹਰਜੀਤ ਸਿੰਘ ਤੇ ਹਮਲਾ ਕਰਕੇ ਤਲਵਾਰ ਨਾਲ ਉਸ ਦਾ ਹੱਥ ਵੱਡ ਦਿੱਤਾ ਗਿਆ ਹੈ ਜਿਸ ਦੀ ਭਗਵੰਤ ਮਾਨ ਦੇ ਵੱਲੋਂ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ ਹੈ। ਮਾਨ ਨੇ ਕਿਹਾ ਕਿ ਇਕ ਪਾਸੇ ਕਰੋਨਾ ਵਾਇਰਸ ਦੇ ਕਾਰਨ ਸਾਰੇ ਵਿਸ਼ਵ ਵਿਚ ਹਾਹਾਕਾਰ ਮੱਚੀ ਹੋਈ ਹੈ ਅਤੇ ਦੂਜੇ ਪਾਸੇ ਕੁਝ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਂਣ ਨਾਲ ਦਿਲ ਨੂੰ ਹੋਰ ਠੇਸ ਪਹੁੰਚਦੀ ਹੈ।

ਉਨ੍ਹਾਂ ਕਿਹਾ ਕਿ ਪੁਲਿਸ.ਡਾਕਟਰ ਅਤੇ ਨਰਸਾਂ ਇਸ ਮਾੜੇ ਸਮੇਂ ਵਿਚ ਆਪਣੇ ਪਰਿਵਾਰ ਨੂੰ ਛੱਡ ਕੇ ਦਿਨ-ਰਾਤ ਸਾਡੀ ਸੇਵਾ ਕਰਨ ਵਿਚ ਲੱਗੇ ਹੋਏ ਹਨ ਪਰ ਅਜਿਹੀਆਂ ਘਟਨਾ ਉਨ੍ਹਾਂ ਦੇ ਹੌਸਲੇ ਨੂੰ ਢਿੱਲਾ ਪਾ ਰਹੀਆਂ ਹਨ। ਇਸ ਲਈ ਉਨ੍ਹਾਂ ਪੰਜਾਬ ਸਰਕਾਰ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਮੰਗ ਕਰਦਿਆਂ ਕਿਹਾ ਹੈ ਕਿ ਜਿਹੜੇ ਵੀ ਇਸ ਘਟਨਾ ਵਿਚ ਦੋਸ਼ੀ ਹਨ ਉਨ੍ਹਾਂ ਖਿਲਾਫ  ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿਖ ਵਿਚ ਕੋਈ ਅਜਿਹਾ ਨਾ ਕਰ ਸਕੇ।

ਇਸ ਤੋਂ ਇਲਾਵਾ ਮਾਨ ਨੇ ਕਿਹਾ ਕਿ ਮੈਂ ਸਰਕਾਰ ਨੂੰ ਪਹਿਲਾਂ ਵੀ ਇਹ ਅਪੀਲ ਕੀਤੀ ਸੀ ਕਿ ਇਸ ਸੰਕਟ ਦੇ ਸਮੇਂ ਵਿਚ ਜਿਹੜੇ ਪੁਲਿਸ, ਡਾਕਟਰ, ਨਰਸਾਂ ਅਤੇ ਸਫਾਈ ਕਰਮਚਾਰੀ ਸਾਡੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਲਈ ਕੋਈ ਵਿਸ਼ੇਸ਼ ਭੱਤਾ ਜਾਂ ਇਨਾਮ ਦੇਣ ਦੀ ਲੋੜ ਹੈ ਤਾਂ ਜੋ ਉਹ ਹੋਰ ਵੱਧ ਉਤਸ਼ਾਹ ਨਾਲ ਆਪਣੇ ਕੰਮ ਨੂੰ ਕਰ ਸਕਣ।

ਮਾਨ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਕਰਫਿਊ ਦੌਰਾਨ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਸੀ ਤਾਂ ਮੈਂ ਡੀਜੀਪੀ ਦਿਨਕਰ ਗੁਪਤਾ ਨੂੰ ਫੋਨ ਕਰਕੇ ਇਸ ਤੇ ਐਕਸ਼ਨ ਲੈਣ ਲਈ ਕਿਹਾ ਸੀ ਅਤੇ ਜਦੋਂ ਹੁਣ ਪੁਲਿਸ ਵਾਲਿਆ ਖਿਲਾਫ ਅਜਿਹਾ ਵਤੀਰਾ ਵਰਤਿਆ ਜਾ ਰਿਹਾ ਹੈ ਤਾਂ ਮੈਂ ਅੱਜ ਵੀ ਡੀਜੀਪੀ ਨੂੰ ਫੋਨ ਤੇ ਕਿਹਾ ਹੈ ਕਿ ਅਜਿਹੇ ਮੁਲਜ਼ਮਾਂ ਨੂੰ ਬਖਿਸ਼ਾ ਨਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।