ਮਾਸਕ ਦਾ ਮਜ਼ਾਕ ਉਡਾਉਣ ਵਾਲੇ ਟਿਕ ਟਾਕ ਸਟਾਰ ਨੂੰ ਹੋਇਆ ਕੋਰੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦਾ ਰਹਿਣ ਵਾਲਾ ਟਿਕ ਟਾਕ ਸਟਾਰ ਸਮੀਰ ਖ਼ਾਨ ਕੋਰੋਨਾ ਪਾਜ਼ਿਟਿਵ ਪਾਇਆ ਗਿਆ।

file photo

 ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦਾ ਰਹਿਣ ਵਾਲਾ ਟਿਕ ਟਾਕ ਸਟਾਰ ਸਮੀਰ ਖ਼ਾਨ ਕੋਰੋਨਾ ਪਾਜ਼ਿਟਿਵ ਪਾਇਆ ਗਿਆ। ਇਕ ਜਾਣਕਾਰੀ ਅਨੁਸਾਰ ਉਹ ਮੱਧ ਪ੍ਰਦੇਸ਼ ਦਾ ਪਹਿਲਾ ਕੋਰੋਨਾ ਪਾਜ਼ਿਟਿਵ ਮਰੀਜ਼ ਹੈ।

ਸਮੀਰ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਮਗਰੋਂ ਉਸ ਦਾ ਹੀ ਇਕ ਟਿਕ ਟਾਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ, ਜਿਸ ਵਿਚ ਉਹ ਫੇਸ ਮਾਸਕ ਪਹਿਨਣ ਦਾ ਵਿਰੋਧ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। 

ਵੀਡੀਓ ਵਿਚ ਸਮੀਰ ਕਾਫ਼ੀ ਗਰੂਰ ਨਾਲ ਇਹ ਆਖ ਰਿਹਾ ਕਿ ''ਇਸ ਕੱਪੜੇ ਦੇ ਟੁਕੜੇ 'ਤੇ ਕੀ ਭਰੋਸਾ ਕਰਨਾ, ਭਰੋਸਾ ਰੱਖਣਾ ਤਾਂ ਉਪਰ ਵਾਲੇ 'ਤੇ ਰੱਖੋ।'' ਇਸ ਤੋਂ ਬਾਅਦ ਰੌਕਸਟਾਰ ਫਿਲਮ ਦੇ 'ਕੁਨਫਾਇਆ' ਗੀਤ ਦੇ ਕੁੱਝ ਬੋਲ ਸੁਣਾਈ ਦਿੰਦੇ ਨੇ..

ਇਸ ਵੀਡੀਓ ਦੇ ਨਾਲ ਹੀ ਸਮੀਰ ਦਾ ਇਕ ਹੋਰ ਵੀਡੀਓ ਵੀ ਦਿਖਾਇਆ ਜਾ ਰਿਹਾ ਜਿਸ ਵਿਚ ਉਹ ਅਪਣੇ ਪ੍ਰਸ਼ੰਸਕਾਂ ਨੂੰ ਖ਼ੁਦ ਦੇ ਲਈ ਦੁਆ ਕਰਨ ਲਈ ਗਿੜਗਿੜਾਉਂਦਾ ਹੋਇਆ ਨਜ਼ਰ ਆ ਰਿਹਾ।

ਸਮੀਰ ਅਪਣੀ ਇਸ ਵੀਡੀਓ ਵਿਚ ਆਖ ਰਿਹਾ ਕਿ ਹੁਣ ਉਹ ਕੁੱਝ ਦਿਨਾਂ ਲਈ ਵੀਡੀਓ ਨਹੀਂ ਬਣਾ ਸਕੇਗਾ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਕੋਰੋਨਾ ਪਾਜ਼ਿਟਿਵ ਦੱਸਿਆਹੈ। ਅਜਿਹੇ ਵਿਚ ਉਹ ਹਸਪਤਾਲ ਵਿਚ ਰਹਿਣ ਦੌਰਾਨ ਵੀਡੀਓ ਨਹੀਂ ਬਣਾ ਸਕੇਗਾ, ਉਸ ਦੇ ਲਈ ਦੁਆ ਕਰੋ ਤਾਂ ਕਿ ਉਹ ਜਲਦੀ ਠੀਕ ਹੋ ਜਾਵੇ।

ਸਮੀਰ ਪੇਸ਼ੇ ਤੋਂ ਇਕ ਇਲੈਕਟ੍ਰੀਸ਼ਨ ਹੈ ਪਰ ਲੌਕਡਾਊਨ ਦੌਰਾਨ ਉਹ ਕਈ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆਇਆ ਕਿਉਂਕਿ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਮੁਫ਼ਤ ਸਬਜ਼ੀਆਂ ਵੰਡੀਆਂ। ਕੋਰੋਨਾ ਪਾਜ਼ਿਟਿਵ ਪਾਏ ਜਾਣ ਮਗਰੋਂ ਉਸ ਨੂੰ ਜ਼ਿਲ੍ਹੇ ਦੇ ਬੁਦੇਲਖੰਡ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ।

ਸਿਹਤ ਕਰਮੀਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੋਰੋਨਾ ਤੋਂ ਪੀੜਤ ਕਿਵੇਂ ਹੋਇਆ। ਇਸ ਲਈ ਪ੍ਰਸ਼ਾਸਨ ਹੁਣ ਉਨ੍ਹਾਂ ਲੋਕਾਂ ਦੀ ਪਛਾਣ ਕਰ ਰਿਹਾ ਜਿਨ੍ਹਾਂ ਦੇ ਸੰਪਰਕ ਵਿਚ ਉਹ ਆਇਆ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਉਹ ਜਬਲਪੁਰ ਦੀ ਯਾਤਰਾ ਦੌਰਾਨ ਕਿਸੇ ਕੋਰੋਨਾ ਪੀੜਤ ਵਿਅਕਤੀ ਦੇ ਨਾਲ ਸੰਪਰਕ ਵਿਚ ਆਇਆ ਹੋਵੇਗਾ, ਇੱਥੇ ਉਸ ਦਾ ਪੰਜ ਸਾਲਾ ਬੱਚਾ ਅਤੇ ਪਤਨੀ ਰਹਿੰਦੀ ਹੈ। ਖ਼ੈਰ ਸਿਹਤ ਵਿਭਾਗ ਵੱਲੋਂ ਉਸ ਦੀ ਹਿਸਟਰੀ ਖੰਗਾਲੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।