Retail Inflation: 15 ਮਹੀਨੇ ਦੇ ਹੇਠਲੇ ਪੱਧਰ ’ਤੇ ਪਹੁੰਚੀ ਪ੍ਰਚੂਨ ਮਹਿੰਗਾਈ ਦਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਰਚ 'ਚ 6.44 ਫੀਸਦੀ ਤੋਂ ਘਟ ਕੇ 5.66 ਫੀਸਦੀ 'ਤੇ ਪਹੁੰਚੀ

Image: For representation purpose only

 

ਨਵੀਂ ਦਿੱਲੀ: ਦੇਸ਼ ਦੇ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਫਰਵਰੀ ਦੇ 6.4 ਫੀਸਦੀ ਤੋਂ ਘਟ ਕੇ ਮਾਰਚ ਵਿਚ 5.6 ਫੀਸਦੀ 'ਤੇ ਆ ਗਈ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। CPI ਉਹਨਾਂ ਵਸਤੂਆਂ ਅਤੇ ਸੇਵਾਵਾਂ ਦੀਆਂ ਪ੍ਰਚੂਨ ਕੀਮਤਾਂ ਵਿਚ ਬਦਲਾਅ ਨੂੰ ਟਰੈਕ ਕਰਦਾ ਹੈ ਜੋ ਪਰਿਵਾਰ ਆਪਣੀ ਰੋਜ਼ਾਨਾ ਖਪਤ ਲਈ ਖਰੀਦਦੇ ਹਨ।

ਇਹ ਵੀ ਪੜ੍ਹੋ: ਭਾਰਤ ਵਿੱਚ ਪਹਿਲੀ ਵਾਰ ਨਦੀ ਦੇ ਹੇਠਾਂ ਚੱਲੀ ਮੈਟਰੋ ਟਰੇਨ, ਹਾਵੜਾ ਤੋਂ ਕੋਲਕਾਤਾ ਪਹੁੰਚੀ

ਫਰਵਰੀ ਵਿਚ ਮਾਮੂਲੀ ਗਿਰਾਵਟ ਦੇ ਬਾਵਜੂਦ ਪ੍ਰਚੂਨ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਰਿਜ਼ਰਵ ਬੈਂਕ ਦੀ 6 ਫੀਸਦੀ ਦੀ ਉਪਰਲੀ ਸਹਿਣਸ਼ੀਲਤਾ ਸੀਮਾ ਤੋਂ ਉਪਰ ਰਹੀ। ਮਾਰਚ ਦੇ ਪ੍ਰਚੂਨ ਮਹਿੰਗਾਈ ਦੇ ਅੰਕੜੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਆਏ ਹਨ ਜਦੋਂ ਰਿਜ਼ਰਵ ਬੈਂਕ ਨੇ ਮੁੱਖ ਵਿਆਜ ਦਰ ਜਾਂ ਰੇਪੋ ਦਰ ਨੂੰ 6.50 ਪ੍ਰਤੀਸ਼ਤ 'ਤੇ ਬਰਕਰਾਰ ਰੱਖ ਕੇ ਬਾਜ਼ਾਰਾਂ ਅਤੇ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਹਿਮਾਚਲ: ਪਹਾੜ ਟੁੱਟਣ ਕਾਰਨ ਮੰਡੀ-ਕੁੱਲੂ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਬੰਦ, ਟ੍ਰੈਫਿਕ ਨੂੰ ਕੀਤਾ ਗਿਆ ਡਾਇਵਰਟ

ਮਾਰਚ ਵਿਚ ਪ੍ਰਚੂਨ ਮਹਿੰਗਾਈ ਦਰ 15 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਰਹੀ। ਮਾਰਚ 2022 'ਚ ਮਹਿੰਗਾਈ ਦਰ 6.44 ਫੀਸਦੀ ਸੀ। ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਫਰਵਰੀ ਵਿਚ 5.95 ਫੀਸਦੀ ਦੇ ਮੁਕਾਬਲੇ ਪਿਛਲੇ ਮਹੀਨੇ 4.79 ਫੀਸਦੀ ਰਹੀ। ਮਹੀਨਾਵਾਰ ਆਧਾਰ 'ਤੇ ਇਸ 'ਚ ਵੱਡੀ ਗਿਰਾਵਟ ਆਈ ਹੈ। ਦੱਸ ਦੇਈਏ ਕਿ ਜਨਵਰੀ 'ਚ ਪ੍ਰਚੂਨ ਮਹਿੰਗਾਈ ਤਿੰਨ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 6.52 ਫੀਸਦੀ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ: ਪੰਜਾਬ ਦਾ ਨੌਵਾਂ ਟੋਲ ਪਲਾਜ਼ਾ ਬੰਦ, ਇਹ ਬੰਦ ਹੋਣ ਵਾਲਾ ਆਖ਼ਰੀ ਟੋਲ ਪਲਾਜ਼ਾ ਨਹੀਂ: ਮੁੱਖ ਮੰਤਰੀ

ਮਾਰਚ 2022 ਵਿਚ ਕੋਰ ਮਹਿੰਗਾਈ ਦਰ 6.1 ਪ੍ਰਤੀਸ਼ਤ ਤੋਂ ਘਟ ਕੇ 5.8 ਪ੍ਰਤੀਸ਼ਤ ਹੋ ਗਈ। ਫਰਵਰੀ 'ਚ ਇਹ 6.1 ਫੀਸਦੀ ਸੀ। ਮਾਰਚ 'ਚ ਸਬਜ਼ੀਆਂ ਦੀ ਮਹਿੰਗਾਈ ਦਰ -8.51 ਫੀਸਦੀ, ਪੈਟਰੋਲੀਅਮ ਪਦਾਰਥਾਂ ਦੀ ਮਹਿੰਗਾਈ ਦਰ 8.91 ਫੀਸਦੀ, ਹਾਊਸਿੰਗ ਸੈਕਟਰ 'ਚ ਮਹਿੰਗਾਈ ਦਰ 4.96 ਫੀਸਦੀ, ਕੱਪੜਿਆਂ ਅਤੇ ਜੁੱਤੀਆਂ ਦੀ ਮਹਿੰਗਾਈ ਦਰ 8.18 ਫੀਸਦੀ ਸੀ। ਦਾਲਾਂ ਦੀ ਮਹਿੰਗਾਈ ਦਰ 4.33 ਫੀਸਦੀ ਰਹੀ।