ਹਿਮਾਚਲ: ਪਹਾੜ ਟੁੱਟਣ ਕਾਰਨ ਮੰਡੀ-ਕੁੱਲੂ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਬੰਦ, ਟ੍ਰੈਫਿਕ ਨੂੰ ਕੀਤਾ ਗਿਆ ਡਾਇਵਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਤ 9 ਵਜੇ ਤੋਂ ਬੰਦ ਰਾਸ਼ਟਰੀ ਮਾਰਗ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।

Mandi-Kullu NH closed due to landslide


ਮੰਡੀ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਵਿਖੇ 5 ਮੀਲ 'ਚ ਪਹਾੜ ਟੁੱਟਣ ਕਾਰਨ ਮੰਡੀ-ਕੁੱਲੂ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ। ਇਸ ਘਟਨਾ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਬੁੱਧਵਾਰ ਸਵੇਰ ਤੋਂ ਹੀ ਜੇਸੀਬੀ ਹਾਈਵੇਅ ਨੂੰ ਬਹਾਲ ਕਰਨ ਵਿਚ ਲੱਗੀ ਹੋਈ ਹੈ। ਰਾਤ 9 ਵਜੇ ਤੋਂ ਬੰਦ ਰਾਸ਼ਟਰੀ ਮਾਰਗ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।

ਇਹ ਵੀ ਪੜ੍ਹੋ: ਪੰਜਾਬ ਦਾ ਨੌਵਾਂ ਟੋਲ ਪਲਾਜ਼ਾ ਬੰਦ, ਇਹ ਬੰਦ ਹੋਣ ਵਾਲਾ ਆਖ਼ਰੀ ਟੋਲ ਪਲਾਜ਼ਾ ਨਹੀਂ: ਮੁੱਖ ਮੰਤਰੀ

ਹਾਈਵੇਅ ਦੇ ਮੁੜ ਖੁੱਲ੍ਹਣ ਤੱਕ ਟਰੈਫਿਕ ਨੂੰ ਮੰਡੀ-ਕਤੌਲਾ-ਬਜੌਰਾ ਅਤੇ ਪੰਡੋਹ-ਚਾਲਚੌਕ-ਦਾਦੌਰ ਦੇ ਬਦਲਵੇਂ ਰਸਤਿਆਂ ਵੱਲ ਮੋੜ ਦਿੱਤਾ ਗਿਆ ਹੈ। ਫੋਰਲੇਨ ਕੰਸਟ੍ਰਕਸ਼ਨ ਕੰਪਨੀ ਦੇ ਸੇਫਟੀ ਇੰਜਨੀਅਰ ਕਮਲ ਗੌਤਮ ਨੇ ਦੱਸਿਆ ਕਿ ਮਸ਼ੀਨਰੀ ਨੂੰ ਪਹਿਲਾਂ ਹੀ ਉਸ ਥਾਂ ਤੋਂ ਹਟਾ ਲਿਆ ਗਿਆ ਸੀ, ਜਿੱਥੇ ਪਹਾੜ ਵਿਚ ਤਰੇੜਾਂ ਆਈਆਂ ਸਨ। ਨਹੀਂ ਤਾਂ ਹਾਦਸਾ ਜਾਨਲੇਵਾ ਹੋ ਸਕਦਾ ਸੀ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ ਘੱਟ ਗਿਣਤੀ ਕਮਿਸ਼ਨ ਦਾ ਸਾਬਕਾ ਮੈਂਬਰ ਤੇ ਉਸ ਦਾ ਪੀਏ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ 

ਹਾਈਵੇਅ 'ਤੇ ਇਕ ਤਰਫਾ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਜਦਕਿ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਦੱਸ ਦਈਏ ਕਿ ਫੋਰਲੇਨ ਨਿਰਮਾਣ ਦੇ ਕੰਮ ਕਾਰਨ ਪੰਡੋਹ ਨੇੜੇ ਨੈਸ਼ਨਲ ਹਾਈਵੇਅ ਬਰਸਾਤ ਦੇ ਮੌਸਮ 'ਚ ਵੀ ਲਗਾਤਾਰ ਬੰਦ ਹੁੰਦਾ ਆ ਰਿਹਾ ਹੈ। ਜਦਕਿ ਹੁਣ ਸਾਫ਼ ਮੌਸਮ ਵਿਚ ਵੀ ਇੱਥੇ ਪਹਾੜ ਟੁੱਟਣ ਲੱਗੇ ਹਨ। ਫੋਰਲੇਨ ਦਾ ਕਰੀਬ 30 ਫੀਸਦੀ ਕੰਮ ਅਜੇ ਬਾਕੀ ਹੈ।