ਐਸਜੀਜੀਐਸ ਕਾਲਜ ਦੇ ਵਿਦਿਆਰਥੀ ਨੇ ਪਾਸ ਕੀਤੀ ਯੂਪੀਪੀਐਸਸੀ ਪ੍ਰੀਖਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਿਪਟੀ ਕੁਲੈਕਟਰ ਵਜੋਂ ਹੋਈ ਚੋਣ 

ਰਾਓ ਸ਼ਵੇਜ ਰਾਣਾ

ਚੰਡੀਗੜ੍ਹ : ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ  ਦੇ ਵਿਦਿਆਰਥੀ ਨੇ ਯੂਪੀਪੀਐਸਸੀ ਪ੍ਰੀਖਿਆ ਪਾਸ ਕੀਤੀ ਹੈ ਜਿਸ ਦੀ ਜਾਣਕਾਰੀ ਕਾਲਜ ਪ੍ਰਬੰਧਕਾਂ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ 2021-22 ਬੈਚ ਦੇ ਐਮ.ਕਾਮ ਦੇ ਵਿਦਿਆਰਥੀ, ਰਾਓ ਸ਼ਵੇਜ ਰਾਣਾ ਪੁੱਤਰ ਰਾਓ ਆਦਿਲ ਰਾਣਾ ਨੂੰ ਉੱਤਰ ਪ੍ਰਦੇਸ਼ ਵਿੱਚ ਡਿਪਟੀ ਕਲੈਕਟਰ ਵਜੋਂ ਚੁਣਿਆ ਗਿਆ ਹੈ।

ਉਸਨੇ ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਪੀਸੀਐਸ ਪ੍ਰੀਖਿਆ (ਰੋਲ ਨੰਬਰ 202110743) ਜਨਰਲ ਸ਼੍ਰੇਣੀ ਵਿੱਚੋਂ ਪਾਸ ਕੀਤੀ।  ਡਿਪਟੀ ਕੁਲੈਕਟਰ ਦੇ ਅਹੁਦੇ ਲਈ 52 ਸਫਲ ਉਮੀਦਵਾਰਾਂ ਵਿੱਚੋਂ ਸ਼ਵੇਜ ਨੇ ਚੌਥਾ ਸਥਾਨ ਹਾਸਲ ਕੀਤਾ।  

ਕਾਲਜ ਮੈਨੇਜਮੈਂਟ ਸਿੱਖ ਐਜੂਕੇਸ਼ਨਲ ਸੋਸਾਇਟੀ, ਪ੍ਰਿੰਸੀਪਲ, ਡਾ: ਨਵਜੋਤ ਕੌਰ ਅਤੇ ਐਚਓਡੀ ਕਾਮਰਸ ਡਾ: ਤੇਜਿੰਦਰ ਸਿੰਘ ਬਰਾੜ ਅਤੇ ਕਾਮਰਸ ਫੈਕਲਟੀ ਨੇ ਸ਼ਵੇਜ ਰਾਣਾ ਅਤੇ ਉਸਦੇ ਹੋਣਹਾਰ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਕਾਲਜ  ਉਸ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕਰਦਾ ਹੈ।