ਕਰੋਨਾ ਨਾਲ ਜੰਗ ਲੜ ਰਹੇ ਡਾਕਟਰਾਂ ਨੂੰ ਤਿੰਨ ਮਹੀਨੇ ਤੋ ਨਹੀ ਮਿਲੀ ਤਨਖ਼ਾਹ, PM ਮੋਦੀ ਨੂੰ ਲਿਖੀ ਚਿੱਠੀ
ਦੇਸ਼ ਦੀ ਰਾਜਧਾਨੀ ਵਿਚ ਕਰੋਨਾ ਵਾਇਰਸ ਨਾਲ ਫਰੰਟਲਾਈਨ ਤੇ ਆ ਕੇ ਜੰਗ ਲੜਨ ਵਾਲੇ ਡਾਕਟਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲੀ ਹੈ
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਵਿਚ ਕਰੋਨਾ ਵਾਇਰਸ ਨਾਲ ਫਰੰਟਲਾਈਨ ਤੇ ਆ ਕੇ ਜੰਗ ਲੜਨ ਵਾਲੇ ਡਾਕਟਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲੀ ਹੈ ਜਿਸ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਤਰੀ ਦਿੱਲੀ ਨਗਰ ਨਿਗਮ ਦੇ ਤਹਿਤ ਆਉਂਣ ਵਾਲੇ ਹਸਪਤਾਲਾਂ ਦੇ ਡਾਕਟਰਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਆਵਾਜ਼ ਚੁੱਕੀ ਹੈ।
ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਉਤਰੀ ਦਿੱਲੀ ਦੇ ਨਗਰ ਨਿਗਮ ਦੇ ਹਸਪਤਾਲਾਂ ਦੇ ਡਾਕਟਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲੀ ਹੈ। ਅਸੀਂ ਕਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਤਣਾਂਅਪੂਰਨ ਸਥਿਤੀ ਵਿਚ ਕੰਮ ਕਰ ਰਹੇ ਹਾਂ। ਦੱਸ ਦੱਈਏ ਕਿ ਇਹ ਪੱਤਰ ਨਗਰ ਨਿਗਮ ਕਾਰਪੋਰੇਸ਼ਨ ਡਾਕਟਰਸ ਆਈਸੋਸੀਏਸ਼ਨ ਵੱਲੋਂ ਪਿਛਲੇ ਹਫ਼ਤੇ ਈ-ਮੇਲ ਜ਼ਰੀਏ ਭੇਜਿਆ ਗਿਆ ਸੀ। ਇਹ ਆਈਸੋਸੀਏਸ਼ਨ ਉਸ ਸਮੇਂ ਬਣੀ ਸੀ ਜਦੋਂ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿਚ ਨਹੀਂ ਵੰਡਿਆ ਗਿਆ ਸੀ।
ਹਾਲਾਂਕਿ ਇਸ ਤੇ ਉਤਰੀ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਕੋਈ ਵੀ ਪ੍ਰਤੀਕ੍ਰਿਆ ਨਹੀਂ ਆਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ: ਆਰ ਆਰ ਗੌਤਮ ਨੇ ਕਿਹਾ ਕਿ ਸਾਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ ਅਤੇ ਇੱਕ ਡਾਕਟਰ ਹੋਣ ਦੇ ਨਾਤੇ ਅਸੀਂ ਮਰੀਜ਼ਾਂ ਦੀ ਸੇਵਾ ਕਰਨਾ ਆਪਣਾ ਫਰਜ਼ ਜਾਣਦੇ ਹਾਂ। ਅਸੀਂ ਹੋਰ ਕੁਝ ਨਹੀਂ ਮੰਗ ਰਹੇ, ਬੱਸ ਆਪਣੀ ਤਨਖਾਹ ਦੀ ਹੀ ਮੰਗ ਕਰ ਰਹੇ ਹਾਂ।
ਉਧਰ ਕਰੋਨਾ ਵਾਇਰਸ ਦੇ ਨਾਲ ਸਿੱਧੀ ਜੰਗ ਲੜ ਰਹੇ ਕਰੋਨਾ ਯੋਧਿਆਂ ਦੇ ਲਈ ਕੇਜਰੀਵਾਲ ਸਰਕਾਰ ਨੇ ਕੁਝ ਵਿਸ਼ੇਸ਼ ਕਦਮ ਚੁੱਕੇ ਹਨ। ਇਸ ਵਿਚ ਜੇਕਰ ਕਰੋਨਾ ਯੋਧੇ ਕਰੋਨਾ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਉਨ੍ਹਾਂ ਦਾ ਫਾਈਵ ਸਟਾਰ ਵਿਚ ਇਲਾਜ਼ ਕਰਵਾਇਆ ਜਾਵੇਗਾ। ਉਸ ਲਈ ਫਾਈਵ ਸਟਾਰ ਹੋਟਲ ਵਿਚ ਕੁਆਰੰਟੀਨ ਦੀ ਸੁਵਿਧਾ ਹੋਵੇਗੀ। ਇਸ ਤੋਂ ਇਲਾਵਾ ਇਸ ਵਿਚ ਕਿਸੇ ਦੇ ਸ਼ਹੀਦ ਹੋਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।