ਕੁਝ ਸਮੇਂ ਚ PM ਮੋਦੀ ਹੋਣਗੇ ਲਾਈਵ, ਜਾਣੋਂ ਕੀ ਹੋ ਸਕਦੇ ਹਨ ਐਲਾਨ
ਅੱਜ ਰਾਤ 8 ਵੱਜੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨ ਜਾ ਰਹੇ ਹਨ, ਕਿਉਂਕਿ ਲੌਕਡਾਊਨ 3.0 17 ਮਈ ਨੂੰ ਖ਼ਤਮ ਹੋਣ ਜਾ ਰਿਹਾ ਹੈ।
ਨਵੀਂ ਦਿੱਲੀ : ਅੱਜ ਰਾਤ 8 ਵੱਜੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨ ਜਾ ਰਹੇ ਹਨ, ਕਿਉਂਕਿ ਲੌਕਡਾਊਨ 3.0 17 ਮਈ ਨੂੰ ਖ਼ਤਮ ਹੋਣ ਜਾ ਰਿਹਾ ਹੈ। ਦੱਸ ਦੱਈਏ ਕਿ ਪੀਐੱਮ ਵੱਲੋਂ ਕੱਲ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ ਸੀ। ਇਸ ਬੈਠਕ ਵਿਚ ਜ਼ਿਆਦਾਤਰ ਰਾਜਾਂ ਦੇ ਮੁੱਖ ਮੰਤਰੀਆਂ ਵੱਲ਼ੋਂ ਲੌਕਡਾਊਨ ਚ ਢਿੱਲ ਦੇ ਨਾਲ ਇਸ ਨੂੰ ਚਾਲੂ ਰੱਖਣ ਦੀ ਅਪੀਲ ਕੀਤੀ ਗਈ ਸੀ।
ਅਜਿਹੇ ਵਿਚ ਹੁਣ ਇਹ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਰਾਤ 8 ਵਜੇ ਦੇਸ਼ ਨੂੰ ਸਬੋਧਨ ਕਰਨ ਸਮੇਂ ਲੌਕਡਾਊਨ ਵਿਚ ਵਾਧੇ ਨੂੰ ਲੈ ਕੇ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰ ਸਕਦੇ ਹਨ। ਜਿਸ ਤਰ੍ਹਾਂ ਦੇਸ਼ ਵਿਚ ਲਗਾਤਾਰ ਕਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ ਉਸ ਨੂੰ ਦੇਖਦਿਆਂ ਲੌਕਡਾਊਨ ਦੇ ਵੱਧਣ ਦੀ ਹੀ ਉਮੀਦ ਲਗਾਈ ਜਾ ਰਹੀ ਹੈ। ਉੱਥੇ ਹੀ ਲੌਕਡਾਊਨ ਦੇ ਵਿਚ ਕੇਂਦਰ ਸਰਕਾਰ ਵੱਲੋਂ ਕਈ ਛੂਟਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਅਜਿਹੇ ਵਿਚ ਹੁਣ ਲੌਕਡਾਊਨ ਵੱਧੇਗਾ ਜਾਂ ਨਹੀਂ ਇਸ ਤੇ ਸਾਰਿਆਂ ਦੀ ਨਜ਼ਰ ਹੋਵੇਗੀ। ਹਰ ਕੋਈ 8 ਵਜੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਇੰਤਜ਼ਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਕਈ ਵਾਰ ਸੰਬੋਧਨ ਕਰ ਚੁੱਕੇ ਹਨ। ਚਾਹੇ ਫਿਰ ਉਹ ਲੌਕਡਾਊਨ ਨੂੰ ਲੈ ਕੇ ਹੋਵੇ ਜਾਂ ਫਿਰ ਕਰੋਨਾ ਯੋਧਿਆ ਦੀ ਹੋਸਲਾ ਅਫਜਾਈ ਲਈ ਦੀਵੇ ਜਲਾਉਂਣ ਲਈ ਹੋਵੇ।
ਹੁਣ, ਜਦੋਂ ਰਾਜਾਂ ਤੋਂ ਤਾਲਾਬੰਦੀ ਬਾਰੇ ਸੁਝਾਅ 15 ਮਈ ਤੱਕ ਆਉਣੇ ਹਨ, ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਪ੍ਰਧਾਨ ਮੰਤਰੀ ਇਕ ਵਾਰ ਫਿਰ ਲੋਕਾਂ ਨੂੰ ਅਜਿਹੀ ਸਲਾਮ ਦੀ ਅਪੀਲ ਕਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।