ਨਦੀਆਂ ਵਿਚ ਵਹਿ ਰਹੀਆਂ ਲਾਸ਼ਾਂ ਨੂੰ ਲੈ ਕੇ ਕੇਂਦਰ 'ਤੇ ਬਰਸੀ ਮਹੂਆ ਮੋਇਤਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹੂਆ ਮੋਇਤਰਾ ਨੇ ਕਿਹਾ ਆਜ਼ਾਦ ਭਾਰਤ ’ਚ ਪਹਿਲੀ ਵਾਰ ਦੇਖਿਆ ਅਜਿਹਾ ਦ੍ਰਿਸ਼

Mahua Moitra

ਨਵੀਂ ਦਿੱਲੀ: ਬਿਹਾਰ ਦੀ ਨਦੀ ਵਿਚ ਵਹਿ ਰਹੀਆਂ ਲਾਸ਼ਾਂ ਨੂੰ ਲੈ ਕੇ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਇਸ ਤੋਂ ਇਲਾਵਾ ਟੀਐਮਸੀ ਸੰਸਦ ਮੈਂਬਰ ਨੇ ਸੈਂਟਰਲ ਵਿਸਟਾ ਪ੍ਰਾਜੈਕਟ ਨੂੰ ਲੈ ਕੇ ਵੀ ਸਰਕਾਰ ਉੱਤੇ ਹਮਲਾ ਬੋਲਿਆ।

ਮਹੂਆ ਮੋਇਤਰਾ ਨੇ ਕਿਹਾ ਕਿ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਕਿ ਉੱਤਰ ਪ੍ਰਦੇਸ਼, ਬਿਹਾਰ ਵਿਚ ਨਦੀਆਂ ’ਚ ਦਰਜਣਾਂ ਲਾਸ਼ਾਂ ਨੂੰ ਸੁੱਟਿਆ ਗਿਆ ਹੈ। ਸੈਂਟਰਲ ਵਿਸਟਾ ਪ੍ਰਾਜੈਕਟ ਦੇ 20 ਹਜ਼ਾਰ ਕਰੋੜ ਨਾਲ ਇਲੈਕਟ੍ਰਿਕ ਸ਼ਮਸ਼ਾਨ ਦੀਆਂ 13,300 ਭੱਠੀਆਂ ਲਗਾਈਆਂ ਜਾ ਸਕਦੀਆਂ ਹਨ।

ਦੱਸ ਦਈਏ ਕਿ ਬੀਤੇ ਦਿਨ ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ ਗੰਗਾ ਨਦੀਂ ਵਿਚੋਂ ਕੁੱਲ 73 ਲਾਸ਼ਾਂ ਕੱਢੀਆਂ ਗਈਆਂ। ਇਸ ਸਬੰਧੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਲਾਸ਼ਾਂ ਕੋਰੋਨਾ ਮਰੀਜ਼ਾਂ ਦੀਆਂ ਹੋਣ ਅਤੇ ਇਹਨਾਂ ਦਾ ਅੰਤਿਮ ਸਸਕਾਰ ਨਾ ਕਰ ਕੇ ਗੰਗਾ ਨਦੀ ਵਿਚ ਵਹਾ ਦਿਤਾ ਗਿਆ ਹੋਵੇਗਾ।

ਉਧਰ ਇਸ ਸਬੰਧੀ ਬਿਹਾਰ ਦੇ ਜਲ ਸਰੋਤ ਮੰਤਰੀ ਸੰਜੇ ਕੁਮਾਰ ਝਾ ਨੇ ਕਿਹਾ ਕਿ 4-5 ਦਿਨ ਪੁਰਾਣੀਆਂ ਇਹ ਲਾਸ਼ਾਂ ਗੁਆਂਢੀ ਰਾਜ ਉੱਤਰ ਪ੍ਰਦੇਸ਼ ਤੋਂ ਵਹਿ ਕੇ ਬਿਹਾਰ ਆਈਆਂ ਹਨ।