ਈ-ਰਿਕਸ਼ਾ ਦੀ ਬੈਟਰੀ ਨਾਲ ਹੋਇਆ ਵੱਡਾ ਧਮਾਕਾ,ਮਾਂ-ਬੇਟੇ ਸਮੇਤ 3 ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਓਵਰ ਚਾਰਜਿੰਗ ਕਾਰਨ ਵਾਪਰਿਆ ਹਾਦਸਾ

photo

 

ਲਖਨਊ 'ਚ ਬੈਟਰੀ ਫਟਣ ਕਾਰਨ ਮਾਂ-ਪੁੱਤ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਦਾ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਮਾਮਲਾ ਵੀਰਵਾਰ ਰਾਤ ਦਾ ਬੀਬੀਡੀ ਥਾਣਾ ਖੇਤਰ ਦਾ ਹੈ।

ਇਹ ਵੀ ਪੜ੍ਹੋ: ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਮਸਕਟ 'ਚ ਫਸੀਆਂ ਪੰਜਾਬੀ ਮਹਿਲਾਵਾਂ ਬਾਰੇ ਲਿਖਿਆ ਪੱਤਰ

ਅੰਕਿਤ ਕੁਮਾਰ ਗੋਸਵਾਮੀ ਪਤਨੀ ਰੋਲੀ (25), ਬੇਟੀ ਸੀਆ (8) ਅਤੇ ਬੇਟੇ ਕੁੰਜ (3) ਅਤੇ 7 ਮਹੀਨੇ ਦੇ ਬੇਟੇ ਨਾਲ ਨਿਵਾਜਪੁਰਵਾ, ਜੁਗੌਰ ਵਿੱਚ ਰਹਿੰਦਾ ਹੈ। ਉਹ ਈ-ਰਿਕਸ਼ਾ ਚਲਾਉਂਦਾ ਹੈ। ਉਸ ਦੀ ਭਤੀਜੀ ਸੀਆ (9) ਵੀ ਬੁੱਧਵਾਰ ਨੂੰ ਬਾਰਾਬੰਕੀ ਤੋਂ ਆਈ ਸੀ। ਅੰਕਿਤ ਰਾਤ ਨੂੰ ਈ-ਰਿਕਸ਼ਾ ਚਲਾ ਕੇ ਵਾਪਸ ਪਰਤਿਆ ਅਤੇ ਆਪਣੀ ਬੈਟਰੀ ਘਰ 'ਚ ਚਾਰਜ ਲਗਾ ਦਿੱਤੀ।

ਇਹ ਵੀ ਪੜ੍ਹੋ: 'ਦਿਵਿਆਂਗ ਵਿਦਿਆਰਥਣਾਂ ਨੂੰ ਹਾਜ਼ਰੀ ਵਜੀਫ਼ਾ ਦੇਣ ਲਈ 110.00 ਲੱਖ ਰੁਪਏ ਦੀ ਰਾਸ਼ੀ ਜਾਰੀ'

ਇਸ ਤੋਂ ਬਾਅਦ ਘਰ ਦੇ ਸਾਰੇ ਲੋਕ ਸੌਂ ਗਏ। ਅੰਕਿਤ ਅਨੁਸਾਰ ਵੀਰਵਾਰ ਸਵੇਰੇ ਕਰੀਬ 5 ਵਜੇ ਘਰ ਦੇ ਬਾਹਰ ਬਾਥਰੂਮ ਗਿਆ ਸੀ। ਫਿਰ ਉਸਨੇ ਇਕ ਜ਼ੋਰਦਾਰ ਧਮਾਕਾ ਸੁਣਿਆ। ਜਦੋਂ ਉਹ ਅੰਦਰ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਈ-ਰਿਕਸ਼ਾ ਦੀ ਬੈਟਰੀ ਫਟ ਗਈ ਸੀ। ਅੰਕਿਤ ਨੇ ਦੱਸਿਆ ਕਿ ਓਵਰਚਾਰਜ ਹੋਣ ਕਾਰਨ ਬੈਟਰੀ ਫਟ ਗਈ।

ਸਥਾਨਕ ਲੋਕਾਂ ਮੁਤਾਬਕ ਧਮਾਕੇ ਤੋਂ ਬਾਅਦ ਜਦੋਂ ਸਾਰੇ ਲੋਕ ਮੌਕੇ 'ਤੇ ਪਹੁੰਚੇ ਤਾਂ ਘਰ ਦਾ ਸਾਰਾ ਸਮਾਨ ਸੜ ਰਿਹਾ ਸੀ। ਰੋਲੀ ਨੇ ਆਪਣੇ ਸੱਤ ਮਹੀਨਿਆਂ ਦੇ ਬੇਟੇ ਨੂੰ ਗੋਦ ਵਿਚ ਲਿਆ ਹੋਇਆ ਸੀ। ਜਦੋਂਕਿ ਕੁੰਜ, ਰੀਆ, ਸੀਆ ਅਤੇ ਪ੍ਰਿਆ ਬੁਰੀ ਤਰ੍ਹਾਂ ਝੁਲਸ ਗਏ ਸਨ। ਧਮਾਕੇ ਕਾਰਨ ਕਮਰੇ ਵਿੱਚ ਰੱਖੇ ਭਾਂਡੇ ਅਤੇ ਪੱਖਾ ਚਕਨਾਚੂਰ ਹੋ ਗਿਆ ਅਤੇ ਦੂਰ-ਦੂਰ ਤੱਕ ਖਿੱਲਰ ਗਿਆ। ਪਾਣੀ ਪਾ ਕੇ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਥੇ ਤਿੰਨਾਂ ਦੀ ਮੌਤ ਹੋ ਗਈ