ਬਿਹਾਰ ਵਿਚ ਦਿਮਾਗ਼ੀ ਬੁਖ਼ਾਰ ਦਾ ਕਹਿਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤਕ 36 ਬੱਚਿਆਂ ਦੀ ਮੌਤ

Acute encephalitis syndrome Chamki fever bihar

ਨਵੀਂ ਦਿੱਲੀ: ਬਿਹਾਰ ਦੇ ਮੁਜੱਫ਼ਰਪੁਰ ਅਤੇ ਕੁਝ ਹੋਰ ਜ਼ਿਲ੍ਹਿਆਂ ਵਿਚ ਦਿਮਾਗ਼ੀ ਬੁਖ਼ਾਰ ਨਾਲ ਮੌਤ ਦਾ ਸਿਲਸਿਲਾ ਜਾਰੀ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਬੁਖ਼ਾਰ ਨਾਲ ਪਿਛਲੇ ਇਕ ਮਹੀਨੇ ਤੋਂ ਲਗਭਗ 36 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚੋਂ 12 ਬੱਚਿਆਂ ਦੀ ਮੌਤ ਪਿਛਲੇ 24 ਘੰਟਿਆਂ ਵਿਚ ਹੋਈ ਹੈ। ਮ੍ਰਿਤਕਾਂ ਦੀ ਤਾਦਾਦ ਵਿਚ ਅੰਤਰ ਦੇਖਿਆ ਜਾ ਰਿਹਾ ਹੈ।

ਇਸ ਬਿਮਾਰੀ 'ਤੇ ਕੇਂਦਰ ਸਰਕਾਰ ਨੇ ਇਕ ਹਾਈ ਲੈਵਲ ਟੀਮ ਬਣਾਈ ਹੈ ਜੋ ਬੁੱਧਵਾਰ ਨੂੰ ਬਿਹਾਰ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਵਾਲੀ ਹੈ। ਦਸ ਦਈਏ ਕਿ ਇਸ ਮੌਸਮ ਵਿਚ ਮੁਜੱਫ਼ਰਪੁਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਹਰ ਸਾਲ ਇਹ ਬਿਮਾਰੀ ਫੈਲਦੀ ਹੈ। ਉਤਰ ਬਿਹਾਰ ਦੇ ਮੁਜੱਰਪੁਰ, ਪੁਰਬੀ ਚੰਪਾਰਣ, ਪੱਛਮ ਚੰਪਾਰਣ, ਸ਼ਿਵਹਰ, ਸੀਤਾਮੜੀ ਅਤੇ ਵੈਸ਼ਾਲੀ ਜ਼ਿਲ੍ਹੇ ਵਿਚ ਇਸ ਬਿਮਾਰੀ ਦਾ ਜ਼ਿਆਦਾ ਅਸਰ ਦਿਖਾਈ ਦੇ ਰਿਹਾ ਹੈ।

ਇਸ ਸਾਲ ਹੁਣ ਤਕ ਦੇ ਸ਼੍ਰੀ ਕ੍ਰਿਸ਼ਣ ਮੇਮੋਰਿਅਲ ਕਾਲਜ ਹਸਪਤਾਲ ਵਿਚ ਜੋ ਮਰੀਜ਼ ਆ ਰਹੇ ਹਨ ਉਹ ਮੁਜੱਫ਼ਰਪੁਰ ਅਤੇ ਆਸਪਾਸ ਦੇ ਹਨ। ਮੌਸਮ ਦੀ ਤਲਖ਼ੀ ਅਤੇ ਹਵਾ ਵਿਚ ਨਮੀ ਦਾ ਵਾਧੇ ਦੇ ਕਾਰਨ ਸ਼ੱਕੀ ਐਕਿਊਟ ਇੰਸਫ਼ਲਾਇਟਿਸ ਸਿੰਡ੍ਰੋਮ ਅਤੇ ਜਪਾਨੀ ਇੰਸੇਫ਼ਲਾਇਟਿਸ ਨਾਮ ਦੀ ਬਿਮਾਰੀ ਕਹਿਰ ਬਣ ਕੇ ਆਈ ਹੈ।

ਡਾਕਟਰਾਂ ਮੁਤਾਬਕ ਇਹਨਾਂ ਵਿਚ ਜ਼ਿਆਦਾਤਰ ਬੱਚਿਆਂ ਵਿਚ ਹਾਈਪੋਨਗਲਾਈਸੀਮਿਆ ਮਤਲਬ ਅਚਾਨਕ ਸ਼ੁਗਰ ਦੀ ਕਮੀ ਅਤੇ ਕੁੱਝ ਬੱਚਿਆਂ ਦੇ ਸ਼ਰੀਰ ਵਿਚ ਸੋਡੀਅਮ ਦੀ ਮਾਤਰਾ ਵੀ ਘਟ ਪਾਈ ਜਾ ਰਹੀ ਹੈ। ਐਕਿਊਟ ਇੰਸੇਫ਼ਲਾਇਟਿਸ ਸਿੰਡ੍ਰੋਮ ਦੇ ਸ਼ੱਕੀ ਮਰੀਜ਼ਾਂ ਦਾ ਇਲਾਜ਼ ਸ਼ੁਰੂ ਕਰਨ ਲਈ ਪਹਿਲਾਂ ਡਾਕਟਰ ਬਲੱਡ ਸ਼ੁਗਰ, ਸੋਡੀਅਮ, ਪੋਟਾਸ਼ਿਅਮ ਦੀ ਜਾਂਚ ਤੋਂ ਬਾਅਦ ਹੀ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ।

ਐਕਿਊਟ ਇੰਸੇਫ਼ਲਾਈਟਿਸ ਸਿੰਡ੍ਰੋਮ ਅਤੇ ਜਪਾਨੀ ਇੰਸੇਫ਼ਾਈਟਿਸ ਨੂੰ ਬਿਹਾਰ ਵਿਚ ਦਿਮਾਗ਼ੀ ਬੁਖ਼ਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨਾਲ ਪੀੜਤ ਬੱਚਿਆਂ ਨੂੰ ਅਚਾਨਕ ਤੇਜ਼ ਬੁਖ਼ਾਰ ਹੋ ਜਾਂਦਾ ਹੈ ਅਤੇ ਬੱਚੇ ਬੇਹੋਸ਼ ਹੋ ਜਾਂਦੇ ਹਨ। ਸ਼ਰੀਰ ਵਿਚ ਥਕਾਨ ਮਹਿਸੂਸ ਹੋਣਾ, ਉਲਟੀ ਆਉਣਾ, ਚਿੜਚਿੜਾਪਣ ਹੋਣਾ ਇਸ ਬਿਮਾਰੀ ਦੇ ਆਮ ਲੱਛਣ ਹਨ।