ਸਪਨਾ ਚੌਧਰੀ ਦੇ ਸ਼ੋਅ 'ਚ ਹੰਗਾਮਾ, ਪੁਲਿਸ ਵੱਲੋਂ ਲਾਠੀਚਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਪਨਾ ਨਾਲ ਸੈਲਫੀ ਲੈਣ ਲਈ ਦਰਸ਼ਕਾਂ 'ਚ ਮਚੀ ਭਗਦੜ

Sapna Choudhary

ਮੁਰਾਦਾਬਾਦ- ਹਰਿਆਣਵੀ ਨਾਈਟ ਪੇਸ਼ ਕਰਨ ਲਈ ਮੁਰਾਦਾਬਾਦ ਪੁੱਜੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਸ਼ੋਅ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਪਨਾ ਦਾ ਸ਼ੋਅ ਦੇਖਣ ਆਏ ਲੋਕਾਂ ਦੀ ਭੀੜ ਬੇਕਾਬੂ ਹੋ ਗਈ। ਸਥਿਤੀ ਇਹ ਹੋ ਗਈ ਕਿ ਆਖ਼ਰਕਾਰ ਸਪਨਾ ਨੂੰ ਅਪਣਾ ਸ਼ੋਅ ਵਿਚਾਲੇ ਛੱਡ ਕੇ ਜਾਣਾ ਪਿਆ। ਇਸ ਦੌਰਾਨ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਹਲਕੇ ਬਲ ਦੀ ਵਰਤੋਂ ਵੀ ਕਰਨੀ ਪਈ ਦਰਅਸਲ ਵੱਡੀ ਗਿਣਤੀ ਵਿਚ ਦਰਸ਼ਕ ਸਪਨਾ ਚੌਧਰੀ ਦੇ ਨਾਲ ਸੈਲਫੀ ਲੈਣ ਲਈ ਬੇਕਾਬੂ ਹੋ ਗਏ ਭਾਵੇਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਕਾਫ਼ੀ ਸਮਝਾਇਆ ਪਰ ਉਹ ਨਹੀਂ ਮੰਨੇ।

ਜਿਸ ਤੋਂ ਬਾਅਦ ਪੁਲਿਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ। ਜਿਸ ਵਿਚ ਕਈ ਲੋਕ ਜ਼ਖ਼ਮੀ ਹੋ ਗਏ। ਲੋਕਾਂ ਦੀ ਦੀਵਾਨਗੀ ਦਾ ਆਲਮ ਇਹ ਸੀ ਕਿ ਸਪਨਾ ਚੌਧਰੀ ਦਾ ਡਾਂਸ ਦੇਖਣ ਲਈ ਮਰਦ ਹੀ ਨਹੀਂ ਬਲਕਿ ਵੱਡੀ ਗਿਣਤੀ ਵਿਚ ਔਰਤਾਂ ਵਿਚ ਪਹੁੰਚੀਆਂ ਹੋਈਆਂ ਸਨ। ਮੁਰਾਦਾਬਾਦ ਦਾ ਪੂਰਾ ਰੇਲਵੇ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ।

ਸ਼ੋਅ ਵਿਚ ਹੰਗਾਮਾ ਹੋਣ ਤੋਂ ਬਾਅਦ ਸਪਨਾ ਨੂੰ ਸ਼ੋਅ ਵਿਚਾਲੇ ਛੱਡ ਕੇ ਹੀ ਜਾਣਾ ਪਿਆ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਕਈ ਘੰਟੇ ਤੱਕ ਸ਼ਹਿਰ ਵਿਚ ਜਾਮ ਲੱਗਿਆ ਰਿਹਾ। ਦੱਸ ਦਈਏ ਕਿ ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਸਪਨਾ ਚੌਧਰੀ ਦੇ ਡਾਂਸ ਦੇ ਦੀਵਾਨੇ ਹਨ। ਉਸ ਦੇ ਹਰੇਕ ਸ਼ੋਅ ਵਿਚ ਵੱਡੀ ਭੀੜ ਜਮ੍ਹਾਂ ਹੁੰਦੀ ਹੈ।