ਜਹਾਜ਼ ਕਿਵੇਂ ਹੋਇਆ ਹਾਦਸੇ ਦਾ ਸ਼ਿਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਹਮਣੇ ਆਈ ਹਵਾਈ ਫ਼ੌਜ ਦੀ ਥਿਊਰੀ

Missing aircraft AN-32 wreckage search operation for 13 people on board

ਨਵੀਂ ਦਿੱਲੀ: ਕਰੀਬ ਇਕ ਹਫ਼ਤੇ ਪਹਿਲਾਂ ਗਾਇਬ ਹੋਏ ਇੰਡੀਅਨ ਏਅਰਫ਼ੋਰਸ ਦਾ ਏਅਰਕ੍ਰਾਫ਼ਟ ਏਐਨ-32 ਬੱਦਲਾਂ ਦਾ ਸ਼ਿਕਾਰ ਹੋ ਗਿਆ। ਏਅਰਫ਼ੋਰਸ ਮੁਤਾਬਕ ਏਅਰਕ੍ਰਾਫ਼ਟ ਇੰਨੀ ਉਚਾਈ 'ਤੇ ਉਡ ਰਿਹਾ  ਸੀ ਕਿ ਉਹ ਪਹਾੜਾਂ ਨੂੰ ਅਸਾਨੀ ਨਾਲ ਪਾਰ ਕਰ ਸਕਦਾ ਸੀ। ਪਰ ਮੰਨਿਆ ਜਾ ਰਿਹਾ ਹੈ ਕਿ ਬੱਦਲਾਂ ਦੇ ਕਾਰਨ ਸਾਫ਼ ਨਾ ਦਿਸਣ ਕਰਕੇ ਏਅਰਕ੍ਰਾਫ਼ਟ ਪਹਾੜ ਨੂੰ ਪਾਰ ਨਾ ਕਰ ਸਕਿਆ ਅਤੇ ਕ੍ਰੈਸ਼ ਹੋ ਗਿਆ। ਏਅਰਕ੍ਰਾਫ਼ਟ ਦਾ ਮਲਬਾ ਮੰਗਲਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਲੀਪੋ ਵਿਚ ਮਿਲਿਆ।

ਇਸ ਏਅਰਕ੍ਰਾਫ਼ਟ ਵਿਚ ਕਰਬੀ 13 ਲੋਕ ਸਵਾਰ ਸਨ। ਮਲਬਾ ਮਿਲਣ ਤੋਂ ਬਾਅਦ ਇੰਡੀਅਨ ਏਅਰਫ਼ੋਰਸ ਨੇ ਬੁੱਧਵਾਰ ਨੂੰ ਜਹਾਜ਼ ਵਿਚ ਸਵਾਰ 13 ਲੋਕਾਂ ਨੂੰ ਲੱਭਣ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਲੀਪੋ ਵਿਚ ਬੁੱਧਵਾਰ 6.30 ਵਜੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਫ਼ੌਜ ਵੱਲੋਂ ਜਾਰੀ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਅਰੁਣਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ।

ਏਐਨ-32 ਜਹਾਜ਼ ਦਾ ਮਲਬਾ ਤਾਂ ਮਿਲ ਗਿਆ ਹੈ ਪਰ ਇਸ ਵਿਚ ਸਵਾਰ 13 ਲੋਕਾਂ ਵਿਚੋਂ ਕਿਸੇ ਦਾ ਵੀ ਕੋਈ ਸੁਰਾਗ ਨਹੀਂ ਮਿਲਿਆ। ਏਅਰਫ਼ੋਰਸ ਨੇ ਹੁਣ ਤਕ ਕਿਸੇ ਵੀ ਸਰਵਾਈਵਰ ਦੇ ਬਚਣ ਦੀ ਉਮੀਦ 'ਤੇ ਕੁੱਝ ਨਹੀਂ ਕਿਹਾ। ਏਐਨ-32 ਨੇ ਅਰੁਣਾਚਲ ਪ੍ਰਦੇਸ਼ ਦੇ ਸ਼ਿ-ਯੋਮੀ ਜ਼ਿਲ੍ਹੇ ਦੇ ਮੈਚੁਕਾ ਐਡਵਾਂਇਸਡ ਲੈਂਡਿੰਗ ਗ੍ਰਾਉਂਡ ਲਈ 3 ਜੂਨ ਨੂੰ ਦੁਪਿਹਰ 12 ਵਜ ਕੇ 27 ਮਿੰਟ 'ਤੇ ਅਸਾਮ ਦੇ ਜੋਰਹਾਟ ਤੋਂ ਉਡਾਨ ਭਰੀ ਸੀ।

ਜ਼ਮੀਨੀ ਨਿਯੰਤਰਣ ਖੇਤਰ ਨਾਲ ਜਹਾਜ਼ ਦਾ ਸੰਪਰਕ ਦੁਪਿਹਰ ਇਕ ਵਜੇ ਟੁੱਟ ਗਿਆ। ਜਹਾਜ਼ ਵਿਚ ਕੁੱਲ 13 ਲੋਕ ਸਵਾਰ ਸਨ। ਏਅਰਫ਼ੋਰਸ ਦੇ ਜਹਾਜ਼ ਨੂੰ ਲਾਪਤਾ ਦੱਸਣ ਤੋਂ ਬਾਅਦ ਤੁਰੰਤ ਹੀ ਇਸ ਦੀ ਤਲਾਸ਼ੀ ਸ਼ੁਰੂ ਹੋ ਗਈ ਸੀ। ਮੌਸਮ ਦੇ ਕਾਰਨ ਸਰਚ ਆਪਰੇਸ਼ਨ ਵਿਚ ਦਿੱਕਤ ਆਉਣ ਤੋਂ ਬਾਅਦ ਸੋਮਵਾਰ ਨੂੰ ਏਅਰਫ਼ੋਰਸ ਨੇ ਜਹਾਜ਼ ਦਾ ਸੁਰਾਗ ਦੱਸਣ 'ਤੇ 5 ਲੱਖ ਦੇ ਇਨਾਮ ਦਾ ਐਲਾਨ ਕੀਤਾ ਸੀ।