ਅਰੁਣਾਚਲ ਪ੍ਰਦੇਸ਼ ‘ਚ ਮਿਲਿਆ ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ AN-32 ਦਾ ਮਲਬਾ
ਪਿਛਲੇ ਅੱਠ ਦਿਨਾਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਏਐਨ-32 ਦਾ ਮਲਬਾ ਮਿਲ ਗਿਆ ਹੈ।
ਨਵੀਂ ਦਿੱਲੀ: ਪਿਛਲੇ ਅੱਠ ਦਿਨਾਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਏਐਨ-32 ਦਾ ਮਲਬਾ ਮਿਲ ਗਿਆ ਹੈ। ਖ਼ਬਰ ਏਜੰਸੀ ਮੁਤਾਬਕ ਏਐਨ-32 ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਸਿਯਾਂਗ ਤੋਂ ਮਿਲਿਆ ਹੈ। ਹਾਲਾਂਕਿ ਹਵਾਈ ਫੌਜ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਦੱਸ ਦਈਏ ਕਿ ਇਸ ਜਹਾਜ਼ ਵਿਚ ਕੁੱਲ 13 ਲੋਕ ਸਵਾਰ ਸਨ।
ਜਹਾਜ਼ ਨੇ ਅਸਾਮ ਦੇ ਜੋਰਹਾਟ ਤੋਂ ਦੁਪਹਿਰ 12 ਵੱਜ ਕੇ 25 ਮਿੰਟ ‘ਤੇ 8 ਕਰੂ ਮੈਂਬਰਾਂ ਅਤੇ 5 ਯਾਤਰੀਆਂ ਨਾਲ ਉਡਾਨ ਭਰੀ ਸੀ। ਜਹਾਜ਼ ਨੇ ਅਰੁਣਾਚਲ ਪ੍ਰਦੇਸ਼ ਦੇ ਮੇਂਚੁਕਾ ਐਡਵਾਂਸ ਲੈਂਡਿੰਗ ਗਰਾਊਂਡ ‘ਤੇ ਪਹੁੰਚਣਾ ਸੀ। ਜੋਰਹਾਟ ਤੋ ਉਡਾਨ ਭਰਨ ਤੋਂ ਕਰੀਬ ਇਕ ਘੰਟੇ ਬਾਅਦ ਹੀ ਜਹਾਜ਼ ਦਾ ਸੰਪਰਕ ਏਟੀਸੀ ਨਾਲੋਂ ਟੁੱਟ ਗਿਆ ਸੀ। ਪਿਛਲੇ 9 ਦਿਨਾਂ ਤੋਂ ਏਐਨ-32 ਜਹਾਜ਼ ਦੀ ਭਾਲ ਜਾਰੀ ਸੀ।
ਖ਼ਰਾਬ ਮੌਸਮ ਦੇ ਕਾਰਨ ਭਾਰਤੀ ਹਵਾਈ ਫੌਜ ਨੂੰ ਅਪਣੀ ਖੋਜ ਮੁਹਿੰਮ ਨੂੰ ਰੋਕਣਾ ਪਿਆ। ਜਹਾਜ਼ ਵਿਚ ਕੁੱਲ 13 ਲੋਕ ਸਵਾਰ ਸਨ। ਇਹ ਜਹਾਜ਼ 3 ਜੂਨ ਨੂੰ ਲਾਪਤਾ ਹੋਇਆ ਸੀ। ਹਵਾਈ ਫੌਜ ਨੇ ਸ਼ਨੀਵਾਰ ਨੂੰ ਏਐਨ-32 ਜਹਾਜ਼ ਬਾਰੇ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਸ਼ਨੀਵਾਰ ਨੂੰ ਹਵਾਈ ਚੀਫ ਮਾਰਸ਼ਲ ਬੀਐਸ ਧਨੋਆ ਨੇ ਅਸਾਮ ਵਿਚ ਇਕ ਉਚ ਪੱਧਰੀ ਬੈਠਕ ਦੀ ਸਮੀਖਿਆ ਕੀਤੀ ਸੀ।