ਮਮਤਾ ਵਿਰੁਧ ਭਾਜਪਾ ਦਾ ਵਿਰੋਧ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ

West Bengal BJP protesting against TMC Mamata Government

ਨਵੀਂ ਦਿੱਲੀ: ਪੱਛਮ ਬੰਗਾਲ ਵਿਚ ਮਮਤਾ ਬੈਨਰਜੀ ਦੇ ਵਿਰੁਧ ਭਾਜਪਾ ਵਰਕਰ ਇਕ ਵਾਰ ਫਿਰ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਲਈ ਉਤਰ ਆਏ ਹਨ। ਇਸ ਦੌਰਾਨ ਪੁਲਿਸ ਫ਼ੋਰਸ ਨੇ ਭਾਜਪਾ ਵਰਕਰਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਭਾਜਪਾ ਅਪਣੇ ਵਰਕਰਾਂ ਦੀ ਕਥਿਤ ਹੱਤਿਆ ਦੇ ਵਿਰੁਧ ਕੋਲਕਾਤਾ ਵਿਚ ਵਿਰੋਧ ਮਾਰਚ ਕੱਢ ਰਹੀ ਹੈ। ਬੁੱਧਵਾਰ ਨੂੰ ਮਾਲਦਾ ਵਿਚ ਭਾਜਪਾ ਦੇ ਇਕ ਲਾਪਤਾ ਵਰਕਰ ਦੀ ਲਾਸ਼ ਮਿਲੀ ਸੀ।

ਭਾਜਪਾ ਨੇ ਅਨਿਲ ਸਿੰਘ ਨਾਮ ਦੇ ਇਸ ਵਰਕਰ ਦੀ ਹੱਤਿਆ ਦਾ ਆਰੋਪ ਮਮਤਾ ਬੈਨਰਜੀ ਸਰਕਾਰ ’ਤੇ ਲਗਾਇਆ ਹੈ। ਦਸ ਦਈਏ ਕਿ ਬੰਗਲਾ ਵਿਚ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਹਿੰਸਾ ਜਾਰੀ ਹੈ। ਭਾਜਪਾ ਅਤੇ ਟੀਐਮਸੀ ਵਰਕਰਾਂ ਵਿਚ ਲੜਾਈ ਝਗੜਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਚੋਣਾਂ ਤੋਂ ਬਾਅਦ ਹਿੰਸਾ ਵਿਚ 10 ਮਾਰੇ ਗਏ ਲੋਕਾਂ ਵਿਚੋਂ 8 ਉਹਨਾਂ ਦੀ ਪਾਰਟੀ ਤ੍ਰਣਮੂਲ ਕਾਂਗਰਸ ਤੋਂ ਹਨ ਜਦਕਿ ਦੋ ਭਾਜਪਾ ਤੋਂ ਹਨ।

 



 

 

ਉਹਨਾਂ ਨੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ’ਤੇ ਮ੍ਰਿਤਕਾਂ ਦੀ ਗਿਣਤੀ ਗ਼ਲਤ ਦੱਸਣ ਦਾ ਆਰੋਪ ਲਗਾਇਆ ਹੈ। ਭਾਜਪਾ ਦੇ ਆਗੂ ਮੁਕੁਲ ਰਾਇ ਨੇ ਦਾਅਵਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਹਿੰਸਾ ਵਿਚ ਭਾਜਪਾ ਦੇ ਸੱਤ ਵਰਕਰ ਮਾਰੇ ਗਏ ਹਨ ਜਦਕਿ ਤਿੰਨ ਹੋਰ ਲਾਪਤਾ ਹਨ ਅਤੇ ਉਹਨਾਂ ਨੇ ਮਾਰੇ ਜਾਣ ਦਾ ਡਰ ਹੈ। ਬੰਗਾਲ ਭਾਜਪਾ ਨੇ ਟਵੀਟ ਕਰਕੇ ਕਿਹਾ ਕਿ ਉਹਨਾਂ ਦੇ ਵਰਕਰਾਂ ਦੇ ਹੱਤਿਆਰਿਆਂ ਦੀ ਗ੍ਰਿਫ਼ਤਾਰੀ ਉਹਨਾਂ ਨੂੰ ਜ਼ਿਆਦਾ ਸਜ਼ਾ ਦੀ ਮੰਗ ਨਾਲ ਮਮਤਾ ਬੈਨਰਜੀ..

...ਦੀ ਅਗਵਾਈ ਵਾਲੇ ਰਾਜ ਵਿਚ ਖ਼ੂਨ ਦੀ ਰਾਜਨੀਤੀ ਨੂੰ ਰੋਕਣ ਲਈ ਪਾਰਟੀ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਅੱਜ ਮਾਲਦਾ ਵਿਚ ਭਾਜਪਾ ਦੇ ਇਕ ਲਾਪਤਾ ਵਰਕਰ ਦੀ ਲਾਸ਼ ਮਿਲੀ ਹੈ। ਪੱਛਮ ਬੰਗਾਲ ਭਾਜਪਾ ਨੇ ਅਨਿਲ ਸਿੰਘ ਨਾਮ ਦੇ ਇਸ ਵਰਕਰ ਦੀ ਹੱਤਿਆ ਦਾ ਆਰੋਪ ਮਮਤਾ ਬੈਨਰਜੀ ਸਰਕਾਰ ’ਤੇ ਲਗਾਇਆ ਹੈ। ਬੰਗਾਲ ਭਾਜਪਾ ਨੇ ਅਪਣੇ ਵਰਕਰ ਦੀ ਲਾਸ਼ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਬੰਗਾਲ ਦੇ ਮਾਲਦਾ ਵਿਚ ਭਾਜਪਾ ਦੇ ਵਰਕਰ ਅਨਿਲ ਸਿੰਘ ਦੀ ਲਾਸ਼ ਮਿਲੀ ਹੈ।

ਮਮਤਾ ਬੈਨਰਜੀ ਦੇ ਗੁੰਡਿਆਂ ਨੇ ਅਨਿਲ ਦੀ ਹੱਤਿਆ ਕੀਤੀ ਹੈ। ਅਨਿਲ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ। ਟਵੀਟ ਵਿਚ ਲਿਖਿਆ ਕਿ ਹੁਣ ਛਾਤੀ ਠੋਕ ਕੇ ਅਵਾਰਡ ਵਾਪਸੀ ਲੈਣ ਵਾਲੇ ਲੋਕ ਚੁੱਪ ਕਿਉਂ ਹਨ। ਚੁੱਪ ਇਸ ਲਈ ਹਨ ਕਿਉਂਕਿ ਬੰਗਾਲ ਵਿਚ ਭਾਜਪਾ ਦੀ ਸਰਕਾਰ ਨਹੀਂ ਹੈ। ਕੋਲਕਾਤਾ ਪੁਲਿਸ ਨੇ ਬਿਪਿਨ ਗੰਗੁਲੀ ਸਟ੍ਰੀਟ ’ਤੇ ਭਾਜਪਾ ਵਰਕਰਾਂ ’ਤੇ ਲਾਠੀਚਾਰਜ ਕੀਤਾ। ਵਰਕਰ ਮਮਤਾ ਸਰਕਾਰ ਦੇ ਵਿਰੁਧ ਪ੍ਰਦਰਸ਼ਨ ਕਰਦੇ ਹੋਏ ਲਾਲ ਬਾਜ਼ਾਰ ਵੱਲ ਮਾਰਚ ਕਰ ਰਹੇ ਸਨ।