ਭਾਜਪਾ ਆਗੂ ਤਰੁਣ ਚੁੱਘ ਨੇ ਫਤਿਹਵੀਰ ਦੀ ਮੌਤ ‘ਤੇ ਪ੍ਰਗਟਾਇਆ ਦੁੱਖ
ਫਤਿਹਵੀਰ ਦੀ ਮੌਤ ‘ਤੇ ਭਾਜਪਾ ਆਗੂ ਤਰੁਣ ਚੁੱਘ ਨੇ ਡੂੰਘਾ ਦੁਖ ਪ੍ਰਗਟਾਵਾ ਕੀਤਾ ਹੈ...
ਅੰਮ੍ਰਿਤਸਰ: ਫਤਿਹਵੀਰ ਦੀ ਮੌਤ ‘ਤੇ ਭਾਜਪਾ ਆਗੂ ਤਰੁਣ ਚੁੱਘ ਨੇ ਡੂੰਘਾ ਦੁਖ ਪ੍ਰਗਟਾਵਾ ਕੀਤਾ ਹੈ। ਭਾਜਪਾ ਆਗੂ ਨੇ ਫਤਿਹਵੀਰ ਦੀ ਮੌਤ ਮਨੁੱਖਤਾ ਦਾ ਕਤਲ ਕਰਾਰ ਦਿੱਤਾ ਤੇ ਕੈਪਟਨ ਸਰਕਾਰ ‘ਤੇ ਇਸ ਮਾਮਲੇ ‘ਚ ਢਿੱਲ-ਮੱਠ ਵਰਤਣ ਦੇ ਦੋਸ਼ ਲਗਾਏ ਹਨ। ਚੁੱਘ ਨੇ ਚਵਲ ਕੀਤਾ ਗਿ ਆਖਰਕਾਰ ਜਿੰਦਗੀ ਦੀ ਜੰਗ ਹਾਰ ਗਿਆ ਹੈ। 9 ਇੰਚੀ ਬੋਰਵੈੱਲ ‘ਚ 120 ਫੁੱਟ ਦੀ ਡੂੰਘਾਈ ਤੱਕ 5 ਦਿਨ ਜਿੰਦਗੀ ਲਈ ਲੜਦਿਆਂ ਫਤਿਹ ਅੱਜ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ।
6 ਜੂਨ ਨੂੰ ਘਰ ਦੇ ਬਾਹਰ ਬੋਰਵੈੱਲ ‘ਚ ਡਿੱਗੇ ਫਤਿਹ ਨੂੰ ਕੱਢਣ ਲਈ 110 ਘੰਟਿਆਂ ਤੱਕ ਦਾ ਲੰਮਾ ਰੈਸਕਿਊ ਅਪਰੇਸ਼ਨ ਚੱਲਿਆ ਪਰ ਬੋਰ ‘ਚੋਂ ਬਾਹਰ ਆਈ ਤਾਂ ਫਤਿਹ ਦੀ ਲਾਸ਼।
ਇਥੇ ਹੀ ਦੱਸਣਯੋਗ ਹੈ ਇਸ ਦੁੱਖ ਦੀ ਘੜੀ ਵਿਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਪੁੱਜੇ ਸਨ। ਹਾਲਾਂਕਿ ਫਤਿਹਵੀਰ ਦੀ ਮੌਤ ਤੋਂ ਬਾਅਦ ਪੀਜੀਆਈ ਬਾਹਰ ਲਗਾਤਾਰ ਲੋਕਾਂ ਵੱਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੇ ਲਈ ਪੀਜੀਆਈ ਦੇ ਬਾਹਰ ਭਾਰੀ ਸੁਰੱਖਿਆ ਫੋਰਸ ਲਾਈ ਗਈ ਹੈ।