ਭਾਜਪਾ ਨੂੰ ਸਾਲ 2019-20 ’ਚ ਮਿਲਿਆ 785 ਕਰੋੜ ਦਾ ਚੰਦਾ, ਕਾਂਗਰਸ ਤੋਂ 5 ਗੁਣਾ ਵੱਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ (BJP) ਨੂੰ ਗੁਲਮਰਗ ਰਿਅਲਟਰਜ ਤੋਂ ਵੀ 20 ਕਰੋੜ ਰੁਪਏ ਦਾ ਚੰਦਾ ਮਿਲਿਆ, ਜੋ ਬਿਲਡਰ ਸੁਧਾਕਰ ਸ਼ੈਟੀ ਦੀ ਕੰਪਨੀ ਹੈ।

Congress And BJP

ਨਵੀਂ ਦਿੱਲੀ : ਭਾਜਪਾ (BJP)  ਨੂੰ ਲਗਾਤਾਰ 7ਵੇਂ ਸਾਲ ਸਭ ਤੋਂ ਵੱਧ ਚੰਦਾ ਮਿਲਿਆ ਹੈ। 2019-20 ’ਚ ਪਾਰਟੀ ਨੂੰ ਕੰਪਨੀਆਂ, ਸੰਸਥਾਵਾਂ ਅਤੇ ਵੱਖ-ਵੱਖ ਲੋਕਾਂ ਤੋਂ ਲਗਭਗ 785 ਕਰੋੜ ਰੁਪਏ ਦਾ ਚੰਦਾ ਮਿਲਿਆ। ਇਹ ਰਕਮ ਕਾਂਗਰਸ( Congress)  ਨੂੰ ਮਿਲੇ ਲਗਭਗ 139 ਕਰੋੜ ਰੁਪਏ ਤੋਂ 5 ਗੁਣਾ ਜ਼ਿਆਦਾ ਹੈ।

 

 

 ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਹੱਲ ਲਈ ਸੰਘ ਅਧਿਕਾਰੀਆਂ ਕੋਲ ਵੀ ਚੁਕਿਆ ਮੁੱਦਾ, ਕੋਈ ਸੁਣ ਕੇ ਰਾਜ਼ੀ ਨਹੀਂ

 

ਚੋਣਾਂ ਲਈ ਬਾਂਡ ਰਾਹੀਂ ਮਿਲੇ ਚੰਦੇ ਤੋਂ ਇਹ ਰਾਸ਼ੀ ਵੱਖ ਹੈ। ਭਾਜਪਾ (BJP) ਵਲੋਂ ਚੋਣ ਕਮਿਸ਼ਨ ( Election Commission)  ਨੂੰ ਭੇਜੀ ਗਈ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਭਾਜਪਾ (BJP ਨੂੰ ਚੰਦਾ ਦੇਣ ਵਿਚ ‘ਦਿ ਪਰੂਡੈਂਟ ਇਲੈਕਟੋਰਲ ਟਰੱਸਟ (217.75 ਕਰੋੜ ਰੁਪਏ), ਪਾਰਟੀ ਸੰਸਦ ਮੈਂਬਰ ਰਾਜੀਵ ਚੰਦਰਸ਼ੇਖਰ ਦੀ ਜੁਪਿਟਰ ਕੈਪਟਿਲ (15 ਕਰੋੜ), ਆਈ.ਟੀ.ਸੀ. ਗਰੁੱਪ (76 ਕਰੋੜ), ਰੀਅਲ ਐਸਟੇਟ ਕੰਪਨੀ ਮੈਕ੍ਰੋਟੈਕ ਡਿਵੈਲਪਰਜ (21 ਕਰੋੜ), ਬੀ.ਜੀ. ਸ਼ਿਰਕੇ ਕੰਸਟਰਕਸ਼ਨ ਟੈਕਨਾਲੋਜੀ (35 ਕਰੋੜ) ਅਤੇ ਜਨਕਲਿਆਣ ਇਲੈਕਟੋਰਲ ਟਰੱਸਟ (46 ਕਰੋੜ) ਸ਼ਾਮਲ ਹਨ।

 

 ਇਹ ਵੀ ਪੜ੍ਹੋ: Mehul Choksi ਨੂੰ ਝਟਕਾ, Dominica ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

 

ਭਾਜਪਾ (BJP) ਨੂੰ ਗੁਲਮਰਗ ਰਿਅਲਟਰਜ ਤੋਂ ਵੀ 20 ਕਰੋੜ ਰੁਪਏ ਦਾ ਚੰਦਾ ਮਿਲਿਆ, ਜੋ ਬਿਲਡਰ ਸੁਧਾਕਰ ਸ਼ੈਟੀ ਦੀ ਕੰਪਨੀ ਹੈ।’’ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ 2019-20 ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਨੂੰ 59 ਕਰੋੜ ਰੁਪਏ, ਤ੍ਰਿਣਮੂਲ ਕਾਂਗਰਸ ਨੂੰ 8 ਕਰੋੜ ਰੁਪਏ, ਮਾਕਪਾ ਨੂੰ 19.6 ਕਰੋੜ ਰੁਪਏ ਅਤੇ ਭਾਕਪਾ ਨੂੰ 1.9 ਕਰੋੜ ਰੁਪਏ ਦਾ ਚੰਦਾ ਮਿਲਿਆ।