Jammu and Kashmir News: ਜੰਮੂ-ਕਸ਼ਮੀਰ 'ਚ 3 ਦਿਨਾਂ 'ਚ 3 ਅਤਿਵਾਦੀ ਹਮਲੇ, ਡੋਡਾ 'ਚ ਚੈੱਕ ਪੋਸਟ 'ਤੇ ਗੋਲੀਬਾਰੀ 'ਚ 3 ਜਵਾਨ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jammu and Kashmir News: ਕਠੂਆ 'ਚ ਇਕ ਅਤਿਵਾਦੀ ਦੀ ਮੌਤ, ਦੂਜੇ ਦੀ ਭਾਲ ਜਾਰੀ

3 terrorist attacks in 3 days in Jammu and Kashmir News

3 terrorist attacks in 3 days in Jammu and Kashmir News: ਜੰਮੂ-ਕਸ਼ਮੀਰ ਦੇ ਰਿਆਸੀ 'ਚ ਸ਼ਰਧਾਲੂਆਂ ਦੀ ਬੱਸ 'ਤੇ ਹੋਏ ਹਮਲੇ ਦੇ 3 ਦਿਨਾਂ ਦੇ ਅੰਦਰ 11 ਜੂਨ ਮੰਗਲਵਾਰ ਨੂੰ ਦੋ ਹੋਰ ਅਤਿਵਾਦੀ ਹਮਲੇ ਹੋਏ। ਪਹਿਲਾ ਹਮਲਾ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਦੇ ਪਿੰਡ ਸੈਦਾ ਸੁਖਲ ਵਿੱਚ ਹੋਇਆ।

ਇਹ ਵੀ ਪੜ੍ਹੋ: Punjab Weather Update : ਪੰਜਾਬ ਵਿੱਚ ਗਰਮੀ ਕੱਢੇਗੀ ਲੋਕਾਂ ਦੇ ਵੱਟ, ਲਗਾਤਾਰ 4 ਦਿਨਾਂ ਤੱਕ ਚੱਲੇਗੀ ਲੂ 

ਇੱਥੇ ਅਤਿਵਾਦੀਆਂ ਦੀ ਗੋਲੀਬਾਰੀ 'ਚ ਇਕ ਪਿੰਡ ਵਾਸੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਹਮਲਾ ਕਰਨ ਵਾਲੇ ਦੋ ਅਤਿਵਾਦੀਆਂ ਵਿੱਚੋਂ ਇੱਕ ਨੂੰ ਮਾਰ ਦਿੱਤਾ ਹੈ। ਇੱਕ ਦੀ ਭਾਲ ਵਿੱਚ ਸਰਚ ਆਪਰੇਸ਼ਨ ਜਾਰੀ ਹੈ।

ਇਹ ਵੀ ਪੜ੍ਹੋ: Health News: ਮਿੱਟੀ ਦੇ ਭਾਂਡਿਆਂ ’ਚ ਬਣਾਉ ਘਰ ਦਾ ਖਾਣਾ, ਹੋਣਗੇ ਕਈ ਫ਼ਾਇਦੇ 

ਦੂਜਾ ਹਮਲਾ ਮੰਗਲਵਾਰ ਦੇਰ ਰਾਤ ਡੋਡਾ ਦੇ ਛੱਤਰਗਲਾ 'ਚ 4 ਰਾਸ਼ਟਰੀ ਰਾਈਫਲਜ਼ ਅਤੇ ਪੁਲਿਸ ਦੀ ਸਾਂਝੀ ਜਾਂਚ ਚੌਕੀ 'ਤੇ ਹੋਇਆ। ਇੱਥੇ ਅਤਿਵਾਦੀਆਂ ਦੀ ਗੋਲੀਬਾਰੀ 'ਚ 3 ਜਵਾਨ ਜ਼ਖ਼ਮੀ ਹੋ ਗਏ। ਇੱਥੇ ਮੁਕਾਬਲਾ ਜਾਰੀ ਹੈ।

ਇਹ ਵੀ ਪੜ੍ਹੋ: Health News: ਕਿਵੇਂ ਕਰੀਏ ਹੱਡੀਆਂ ਨੂੰ ਮਜ਼ਬੂਤ

ਜਿਨ੍ਹਾਂ ਨੂੰ ਇਲਾਜ ਲਈ ਬਾਹਰ ਲਿਜਾਇਆ ਗਿਆ। ਫੌਜ ਅਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ‘ਚ ਡੋਡਾ ਦੇ ਛਤਰਗਲਾ ਇਲਾਕੇ ‘ਚ ਅਤਿਵਾਦੀਆਂ ਨੂੰ ਘੇਰ ਲਿਆ ਗਿਆ ਹੈ ਅਤੇ ਗੋਲੀਬਾਰੀ ਜਾਰੀ ਹੈ। ਡੋਡਾ ਹਮਲੇ ਦੀ ਜ਼ਿੰਮੇਵਾਰੀ ਕਸ਼ਮੀਰ ਟਾਈਗਰਜ਼ ਨੇ ਲਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from 3 terrorist attacks in 3 days in Jammu and Kashmir News, stay tuned to Rozana Spokesman)