ਐਚ.ਆਈ.ਵੀ. ਪਾਜ਼ੀਟਿਵ ਲੜਕੇ ਨੂੰ ਸਰਕਾਰੀ ਸਕੂਲ 'ਚ ਦਾਖ਼ਲੇ ਤੋਂ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹੇ ਦੇ ਮੁੱਖ ਸਿਖਿਆ ਅਧਿਕਾਰੀ ਤੋਂ ਰਿਪੋਰਟ ਮੰਗੀ

TN government school denies admission to HIV positive student

ਤਿਰੂਚਿਰਾਪੱਲੀ : ਤਾਮਿਲਨਾਡੂ ਦੇ ਪੇਰਾਮਬਲੂਰ ਜ਼ਿਲ੍ਹੇ 'ਚ ਇਕ ਸਰਕਾਰੀ ਹਾਈ ਸਕੂਲ ਵਿਚ ਐਚ.ਆਈ.ਵੀ. ਪਾਜ਼ੀਟਿਵ ਲੜਕੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿਤਾ ਗਿਆ। ਜਿਸ ਤੋਂ ਬਾਅਦ ਤਾਮਿਲਨਾਡੂ ਸਿਖਿਆ ਵਿਭਾਗ ਨੇ ਮਾਮਲੇ ਸਬੰਧੀ ਜਾਂਚ ਦੇ ਹੁਕਮ ਦਿਤੇ। ਸੂਤਰਾਂ ਨੇ ਦਸਿਆ ਕਿ ਸਕੂਲ ਸਿਖਿਆ ਨਿਰਦੇਸ਼ਕ ਐਸ ਕਨਪੱਨ ਨੇ ਲੜਕੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰਨ ਸਬੰਧੀ ਜ਼ਿਲ੍ਹੇ ਦੇ ਮੁੱਖ ਸਿਖਿਆ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਲੜਕੇ ਨੂੰ ਕਰੀਬ ਇਕ ਹਫ਼ਤੇ ਪਹਿਲਾਂ ਪੇਰਾਮਬਲੂਰ ਜ਼ਿਲ੍ਹੇ ਦੇ ਕੋਲਾਕਨਾਥਮ ਦੇ ਇਕ ਸਕੂਲ 'ਚ ਦਾਖ਼ਲਾ ਲੈਣ ਲਈ ਆਉਣ ਨੂੰ ਕਿਹਾ ਗਿਆ ਸੀ ਪਰ ਬੁਧਾਰ ਨੂੰ ਉਸ ਨੂੰ ਵਾਪਸ ਭੇਜ ਦਿਤਾ ਗਿਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਕੂਲ ਦੇ ਸਿੱਖਿਆ ਨਿਰਦੇਸ਼ਕ ਇਹ ਜਾਣਨਾ ਚਾਹੁੰਦੇ ਹਨ ਕਿ ਲੜਕੇ ਨੂੰ ਦਾਖ਼ਲਾ ਦੇਣ ਤੋਂ ਕਿਉਂ ਇਨਕਾਰ ਕਰ ਦਿਤਾ ਗਿਆ ਅਤੇ ਸਕੂਲ ਦੇ ਪ੍ਰਿੰਸੀਪਲ ਕੇ. ਕਾਮਰਾਜ ਅਤੇ ਮਾਤਾ-ਪਿਤਾ ਵਿਚਕਾਰ ਬੈਠਕ 'ਚ ਕੀ ਹੋਇਆ। ਦਸਿਆ ਜਾ ਰਾ ਹੈ ਕਿ ਪ੍ਰਿੰਸੀਪਲ ਅਤੇ ਲੜਕੇ ਦੇ ਪਰਵਾਰ ਵਾਲਿਆਂ 'ਚ ਵਿਦਿਆਰਥੀ ਨੂੰ ਖ਼ਰਾਬ ਅਕਾਦਮਿਕ ਪ੍ਰਦਰਸ਼ਨ ਕਾਰਨ ਦਾਖ਼ਲਾ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਝਗੜਾ ਹੋਇਆ। 

ਫਿਲਹਾਲ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੇ ਲੜਕੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਹੈ। ਪ੍ਰਿੰਸੀਪਲ ਅਤੇ ਪੇਰਾਮਬਲੂਰ ਦੇ ਮੁੱਖ ਸਿੱਖਿਆ ਅਧਿਕਾਰੀ ਅਰੂਲ ਰੰਗਨ ਨੇ ਕਿਹਾ ਕਿ ਜੇਕਰ ਲੜਕਾ ਉਨ੍ਹਾਂ ਕੋਲ ਆਏਗਾ ਤਾਂ ਉਸ ਨੂੰ ਦਾਖ਼ਲਾ ਦਿਤਾ ਜਾਵੇਗਾ।