ਹਰਿਆਣਾ 'ਚ 10 ਹਜ਼ਾਰ ਏਡਜ਼ ਰੋਗੀਆਂ ਲਈ ਸਿਰਫ਼ ਇਕ ਥੈਰੇਪੀ ਸੈਂਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਹੈਲਥ ਪ੍ਰੋਫਾਈਲ (ਐਨਐਚਪੀ) 2018 ਦੇ ਮੁਤਾਬਕ ਰਾਜ ਦੇ 10739 ਐਚਆਈਵੀ/ ਏਡਜ਼ ਪਾਜ਼ਿਟਿਵ ਮਰੀਜ਼ਾਂ ਦੇ ਇਲਾਜ ਲਈ ਹਰਿਆਣਾ ਵਿਚ ਸਿਰਫ਼ ਇਕ....

AIDS Patients

ਚੰਡੀਗੜ੍ਹ : ਨੈਸ਼ਨਲ ਹੈਲਥ ਪ੍ਰੋਫਾਈਲ (ਐਨਐਚਪੀ) 2018 ਦੇ ਮੁਤਾਬਕ ਰਾਜ ਦੇ 10739 ਐਚਆਈਵੀ/ ਏਡਜ਼ ਪਾਜ਼ਿਟਿਵ ਮਰੀਜ਼ਾਂ ਦੇ ਇਲਾਜ ਲਈ ਹਰਿਆਣਾ ਵਿਚ ਸਿਰਫ਼ ਇਕ ਐਂਟੀਰੇਟ੍ਰੋਵਾਇਰਲ ਥੈਰੇਪੀ (ਏਆਰਟੀ) ਕੇਂਦਰ ਹੈ। ਏਆਰਟੀ ਕੇਂਦਰ ਰੋਹਤਕ ਵਿਚ ਸਥਿਤ ਹੈ। ਹਾਲਾਂਕਿ ਇਸ ਦੀ ਤੁਲਨਾ ਵਿਚ ਹਿਮਾਚਲ ਪ੍ਰਦੇਸ਼ ਵਿਚ ਐਚਆਈਵੀ ਜਾਂ ਏਡਜ਼ ਦੇ 3913 ਮਰੀਜ਼ ਹਨ ਪਰ ਇੱਥੇ ਛੇ ਏਆਰਟੀ ਕੇਂਦਰ ਬਣੇ ਹੋਏ ਹਨ। ਇੱਥੋਂ ਤਕ ਕਿ ਰਾਜ ਦੀ ਰਾਜਧਾਨੀ ਚੰਡੀਗੜ੍ਹ, ਜਿਸ ਵਿਚ 5637 ਐਚਆਈਵੀ/ਏਡਜ਼ ਪਾਜ਼ਿਟਿਵ ਲੋਕ ਹਨ, ਵਿਚ ਦੋ ਏਆਰਟੀ ਕੇਂਦਰ ਹਨ।

ਪੰਜਾਬ, ਜਿਸ ਵਿਚ ਐਚਆਈਵੀ ਜਾਂ ਏਡਜ਼ ਤੋਂ ਪੀੜਤ 28841 ਲੋਕ ਹਨ, ਵਿਚ 12 ਏਆਰਟੀ ਕੇਂਦਰ ਹਨ। ਐਨਐਚਪੀ-2018 ਵਿਚ ਇਹ ਵੀ ਪਤਾ ਚਲਦਾ ਹੈ ਕਿ 2017 ਵਿਚ ਹਰਿਆਣਾ ਵਿਚ ਐਚਆਈਵੀ ਦੇ ਲਈ 229 ਗਰਭਵਤੀ ਔਰਤਾਂ ਨੂੰ ਪਾਜ਼ਿਟਿਵ ਪਾਇਆ ਗਿਆ ਸੀ। ਇਹ ਰਿਪੋਰਟ ਸਿਹਤ ਅਤੇ ਪਰਵਾਰ ਕਲਿਆਣ ਲਈ ਕੇਂਦਰੀ ਮੰਤਰਾਲਾ ਵਲੋਂ ਹਾਲ ਹੀ ਵਿਚ ਜਾਰੀ ਕੀਤੀ ਗਈ ਹੈ। ਐਨਐਚਪੀ-2018 ਦਾ ਕਹਿਣਾ ਹੈ ਕਿ ਰਾਸ਼ਟਰੀ ਸਿਹਤ ਨੀਤੀ 2017 ਦਾ ਟੀਚਾ ਇਹ ਯਕੀਨੀ ਕਰਦਾ ਹੈ ਕਿ ਐਚਆਈਵੀ ਵਾਲੇ 90 ਫ਼ੀਸਦੀ ਲੋਕਾਂ ਨੂੰ 2020 ਤਕ ਉਨ੍ਹਾਂ ਦੀ ਸਿਹਤ ਸਥਿਤੀ ਬਾਰੇ ਪਤਾ ਚਲ ਸਕੇ।

ਵਾਇਰਸ ਤੋਂ ਮੁਕਤੀ 90 ਫ਼ੀਸਦੀ ਲੋਕਾਂ ਨੂੰ ਲਗਾਤਾਰ ਐਂਟੀਰੇਟ੍ਰੋਵਾਇਰਲ ਥੈਰੇਪੀ ਦਿਤੀ ਜਾਂਦੀ ਹੈ ਅਤੇ ਥੈਰੇਪੀ ਲੈਣ ਵਾਲੇ ਸਾਰੇ ਲੋਕਾਂ ਵਿਚੋਂ 90 ਫ਼ੀਸਦੀ ਵਾਇਰਲ ਦਮਨ ਹੈ। ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿਚ ਨਵੇਂ ਤਪਦਿਕ (ਟੀਬੀ) ਦੇ ਮਾਮਲੇ ਵਿਚ ਵਾਧਾ ਹੋਇਆ ਹੈ ਪਰ ਅੰਕੜਿਆਂ ਦੀ ਤੁਲਨਾ ਵਿਚ ਹਰਿਆਣਾ ਵਿਚ ਟੀਬੀ ਰੋਗੀਆਂ ਵਿਚ ਕਾਫ਼ੀ ਕਮੀ ਆਈ ਹੈ। 2016 ਵਿਚ ਹਰਿਆਣਾ ਵਿਚ ਟੀਬੀ ਇਲਾਜ ਲਈ ਕੁੱਲ 41412 ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕੀਤਾ ਸੀ ਪਰ 2017 ਵਿਚ ਇਹ ਗਿਣਤੀ 34,104 ਹੋ ਗਈ।

ਇਸੇ ਤਰ੍ਹਾਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚ ਪਿਛਲੇ ਤਿੰਨ ਸਾਲਾਂ ਵਿਚ ਸਵਾਈਨ ਫਲੂ ਨਾਲ ਮੌਤਾਂ ਹੋਈਆਂ ਹਨ ਪਰ ਪੰਜਾਬ ਵਿਚ 2015 ਵਿਚ ਸਵਾਈਨ ਫਲੂ ਨਾਲ 61 ਮੌਤਾਂ ਹੋਈਆਂ, 2016 ਵਿਚ 64 ਅਤੇ 2017 ਵਿਚ 86 ਦਰਜ ਕੀਤੀਆਂ ਗਈਆਂ ਸਨ। ਹਾਲਾਂਕਿ ਰਾਸ਼ਟਰੀ ਸਿਹਤ ਨੀਤੀ 2017 ਦਾ ਮਕਸਦ 2018 ਦੇ ਅੰਤ ਤਕ ਕੋਹੜ ਰੋਗ ਦੇ ਖ਼ਾਤਮੇ ਦੀ ਸਥਿਤੀ ਨੂੰ ਹਾਸਲ ਕਰਨਾ ਅਤੇ ਬਣਾਏ ਰੱਖਣਾ ਹੈ। ਐਨਐਚਪੀ-2018 ਤੋਂ ਪਤਾ ਚਲਦਾ ਹੈ ਕਿ 2017 ਵਿਚ ਪੰਜਾਬ ਵਿਚ 393 ਨਵੇਂ ਕੋਹੜ ਰੋਗੀ, ਹਰਿਆਣਾ ਵਿਚ 344, ਹਿਮਾਚਲ ਪ੍ਰਦੇਸ਼ ਵਿਚ 103 ਅਤੇ ਇਕੱਲੇ ਚੰਡੀਗੜ੍ਹ ਵਿਚ 91 ਕੋਹੜ ਰੋਗੀ ਹਨ।