30 ਲੱਖ ਵਿਦਿਆਰਥੀਆਂ ਲਈ ਵੱਡੀ ਖ਼ਬਰ, ਇਸ ਦਿਨ ਆਉਣਗੇ 10ਵੀਂ, 12ਵੀਂ ਦੇ ਨਤੀਜੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਸੂਬਿਆਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਜਾ ਚੁੱਕੇ ਹਨ।

Students

ਨਵੀਂ ਦਿੱਲੀ: ਕਈ ਸੂਬਿਆਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਜਾ ਚੁੱਕੇ ਹਨ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ 10ਵੀਂ, 12ਵੀਂ ਦੇ ਨਤੀਜਿਆਂ ਦਾ ਵੀ ਲੱਖਾਂ ਵਿਦਿਆਰਥੀਆਂ ਨੂੰ ਇੰਤਜ਼ਾਰ ਹੈ। ਪਿਛਲੇ ਦਿਨੀਂ 10ਵੀਂ-12ਵੀਂ ਦੇ ਨਤੀਜਿਆਂ ਨੂੰ ਲੈ ਕੇ ਇਕ ਨੋਟਿਸ ਵਾਇਰਲ ਹੋਇਆ ਸੀ, ਜਿਸ ਨੂੰ ਸੀਬੀਐਸਈ ਨੇ ਖਾਰਜ ਕਰ ਦਿੱਤਾ ਸੀ।

ਕਿਹਾ ਜਾ ਰਿਹਾ ਸੀ ਕਿ ਸੀਬੀਐਸਈ ਕਿਸੇ ਵੀ ਦਿਨ ਨਤੀਜੇ ਜਾਰੀ ਕਰ ਸਕਦਾ ਹੈ ਪਰ ਜਦੋਂ ਤੱਕ ਬੋਰਡ ਵੱਲੋਂ ਕੋਈ ਐਲਾਨ ਨਹੀਂ ਕੀਤਾ ਜਾਂਦਾ ਤਾਂ ਇਹ ਕਹਿਣਾ ਮੁਸ਼ਕਿਲ ਹੈ।  ਇਸ ਦੀ ਸਹੀ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਹੀ ਮਿਲ ਸਕਦੀ ਹੈ।

ਹਾਲਾਂਕਿ ਕੇਂਦਰੀ ਮਾਧਿਅਮ ਸਿੱਖਿਆ ਬੋਰਡ ਨੇ ਪਹਿਲਾਂ ਸੁਪਰੀਮ ਕੋਰਟ ਨੂੰ ਦੱਸਿਆ ਸੀ, ਕਲਾਸ 10ਵੀਂ ਅਤੇ 12ਵੀਂ ਦੇ ਨਤੀਜੇ 15 ਜੁਲਾਈ ਤੱਕ ਜਾਰੀ ਕੀਤੇ ਜਾਣਗੇ। ਨਵੀਂ ਤਰੀਕ ਹਾਲੇ ਤੈਅ ਨਹੀਂ ਕੀਤੀ ਗਈ। ਇਸ ਮੁਤਾਬਕ ਨਤੀਜੇ 15 ਜੁਲਾਈ ਨੂੰ ਹੀ ਜਾਰੀ ਹੋਣ ਦੀ ਉਮੀਦ ਹੈ।

ਸੀਬੀਐਸਈ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿਚ 30 ਲੱਖ ਵਿਦਿਆਰਥੀ ਸ਼ਾਮਲ ਹੋਏ ਸੀ। ਨਤੀਜਿਆਂ ਦੀ ਨੋਟੀਫਿਕੇਸ਼ਨ ਅਧਿਕਾਰਕ ਵੈੱਬਸਾਈਟ cbse.nic.in ‘ਤੇ ਹੀ ਜਾਰੀ ਹੋਵੇਗੀ।  ਇਸ ਦੇ ਨਾਲ ਹੀ ਬੋਰਡ ਵੱਲੋਂ 10 ਕਲਾਸ ਦੀਆਂ ਬਾਕੀ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ।

12 ਵੀਂ ਦੇ ਵਿਦਿਆਰਥੀਆਂ ਨੂੰ ਨੰਬਰ ਵਧਾਉਣ ਦਾ ਮੌਕਾ ਦਿੱਤੇ ਜਾਣ ਦੇ ਤੌਰ ‘ਤੇ ਬਾਕੀ ਪੇਪਰਾਂ ਵਿਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ।  ਦੱਸ ਦਈਏ ਕਿ ਸੀਬੀਐਸਈ ਵੱਲ਼ੋਂ 10ਵੀਂ, 12ਵੀਂ  ਦੇ ਵਿਦਿਆਰਥੀਆਂ ਨੂੰ ਕਈ ਦਸਤਾਵੇਜ਼ ਜਿਵੇਂ ਮਾਰਕਸ਼ੀਟ, ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਪਾਸ ਸਰਟੀਫਿਕੇਟ ਅਪਣੇ ਵਿਦਿਅਕ ਸਟੋਰ ਪਰਿਣਾਮ ਮੰਜੂਸ਼ਾ ਦੇ ਜ਼ਰੀਏ ਦਿੱਤੇ ਜਾਣਗੇ।