ਮੋਟਰਸਾਈਕਲ ਸਵਾਰਾਂ ਨੂੰ ਟਰਾਲੇ ਨੇ ਦਰੜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਦੀ ਮੌਤ ਤੇ ਇਕ ਜ਼ਖ਼ਮੀ 

Bijendra (file photo)

ਨਾਰਨੌਲ : ਹਰਿਆਣਾ ਦੇ ਨਾਰਨੌਲ ਵਿਚ ਨਿਜ਼ਾਮਪੁਰ ਫਲਾਈਓਵਰ ਤੋਂ ਹੇਠਾਂ ਉਤਰਦੇ ਸਮੇਂ ਇਕ ਮੋਟਰਸਾਈਕਲ ਸਵਾਰ ਨੂੰ ਟਰਾਲੇ ਨੇ ਟੱਕਰ ਮਾਰ ਦਿਤੀ। ਇਸ ਹਾਦਸੇ 'ਚ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ।


ਇਹ ਵੀ ਪੜ੍ਹੋ: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਕ ਕਮਲ ਦਾਹਾਲ ‘ਪ੍ਰਚੰਡ’ ਦੀ ਪਤਨੀ ਦਾ ਦੇਹਾਂਤ 

ਨਿਜ਼ਾਮਪੁਰ ਦੇ ਪੰਚਨੌਟਾ ਪਿੰਡ ਦੇ ਰਹਿਣ ਵਾਲੇ ਬਿਜੇਂਦਰ ਅਤੇ ਕ੍ਰਿਸ਼ਨ ਕੁਮਾਰ (22) ਅਪਣੇ ਮੋਟਰਸਾਈਕਲ 'ਤੇ ਕਿਸੇ ਕੰਮ ਲਈ ਨਾਰਨੌਲ ਆਏ ਹੋਏ ਸਨ। ਉਹ ਕੰਮ ਤੋਂ ਬਾਅਦ ਵਾਪਸ ਜਾ ਰਹੇ ਸਨ ਕਿ ਨਿਜ਼ਾਮਪੁਰ ਫਲਾਈਓਵਰ ਤੋਂ ਹੇਠਾਂ ਉਤਰਦੇ ਸਮੇਂ ਪੈਟਰੋਲ ਪੰਪ ਨੇੜੇ ਇਕ ਟਰਾਲਾ ਚਾਲਕ ਨੇ ਅਚਾਨਕ ਅਪਣਾ ਟਰਾਲਾ ਘਟਸ਼ੇਰ ਪਿੰਡ ਵੱਲ ਮੋੜ ਦਿਤਾ। ਦੋਵੇਂ ਮੋਟਰਸਾਈਕਲ ਸਵਾਰ ਇਸ ਦੀ ਲਪੇਟ 'ਚ ਆ ਗਏ।

ਹਾਦਸੇ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਗੱਡੀ ਦਾ ਪ੍ਰਬੰਧ ਕੀਤਾ ਅਤੇ ਨੌਜਵਾਨ ਬਿਜੇਂਦਰ ਨੂੰ ਨਾਰਨੌਲ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਦੇ ਭਰਾ ਦੇਸਰਾਜ ਨੇ ਪੁਲਿਸ ਨੂੰ ਹਾਦਸੇ ਬਾਰੇ ਸ਼ਿਕਾਇਤ ਦਿੱਤੀ। ਪੁਲਿਸ ਨੇ ਸ਼ਿਕਾਇਤ ਮਿਲਣ ਦੇ ਬਾਅਦ ਅਣਪਛਾਤੇ ਟਰਾਲੇ ਚਾਲਕ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।