ਫਿਰ ਤੋਂ ਸਾਹਮਣੇ ਆਈ ਕਾਂਵੜੀਆਂ ਦੀ ਗੁੰਡਾਗਰਦੀ, ਅੰਦਰ ਬੱਚੇ ਰੋ ਰਹੇ ਸੀ ਕਾਂਵੜੀਆਂ ਨੇ ਕੀਤਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲਾਂ ਦਿੱਲੀ, ਉਸ ਤੋਂ ਬਾਅਦ ਬੁਲੰਦਸ਼ਹਰ ਅਤੇ ਹੁਣ ਮੁਜ਼ੱਫਰਨਗਰ ਵਿਚ ਕੁੱਝ ਬੇ-ਲਗਾਮ ਕਾਂਵੜੀਆਂ ਦਾ ਹੁੜਦੰਗ ਜਾਰੀ ਹੈ। ਹੁਣ ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ...

Kanwariyas Attack on Car

ਮੁਜ਼ੱਫਰਨਗਰ : ਪਹਿਲਾਂ ਦਿੱਲੀ, ਉਸ ਤੋਂ ਬਾਅਦ ਬੁਲੰਦਸ਼ਹਰ ਅਤੇ ਹੁਣ ਮੁਜ਼ੱਫਰਨਗਰ ਵਿਚ ਕੁੱਝ ਬੇ-ਲਗਾਮ ਕਾਂਵੜੀਆਂ ਦਾ ਹੁੜਦੰਗ ਜਾਰੀ ਹੈ। ਹੁਣ ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਕਾਂਵੜੀਆਂ ਦੀ ਗੁੰਡਾਗਰਦੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ 15 ਤੋਂ 20 ਕਾਂਵੜੀਆਂ ਦਾ ਇਕ ਸਮੂਹ ਇਕ ਕਾਰ 'ਤੇ ਹਮਲਾ ਕਰਦਾ ਹੋਇਆ ਅਤੇ ਹੁੜਦੰਗ ਮਚਾਉਂਦਾ ਹੋਇਆ ਦਿਖ ਰਿਹਾ ਹੈ। ਵੀਡੀਓ 'ਚ ਕਾਂਵੜੀਏ ਕਾਰ ਦਾ ਸ਼ੀਸ਼ਾ ਤੋਡ਼ ਰਹੇ ਹਨ ਅਤੇ ਉਸ ਦੇ ਅੰਦਰ ਰੱਖੇ ਸਮਾਨ ਨੂੰ ਚੁੱਕ ਰਹੇ ਹਨ।  

ਇਕ ਰਿਪੋਰਟ ਦੇ ਮੁਤਾਬਕ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਕਾਰ ਵਿਚ ਤਿੰਨ ਬੱਚੇ ਵੀ ਮੌਜੂਦ ਸਨ। ਕਾਂਵੜੀਆਂ ਦੇ ਤੋੜਫੋੜ ਨੂੰ ਦੇਖਦੇ ਹੋਏ ਬੱਚੇ ਬੁਰੀ ਤਰ੍ਹਾਂ ਡਰ ਗਏ ਅਤੇ ਰੋਣ ਲੱਗੇ। ਮੁਜ਼ੱਫਰਨਗਰ ਦੇ ਭਗਤ ਸਿੰਘ ਰੋੜ ਤੋਂ ਲੰਘ ਰਹੇ ਅੰਕੁਰ ਜੈਨ ਨਾਮ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਕਾਰ ਵਿਚ ਦੋ ਵਿਅਕਤੀ ਅਤੇ ਤਿੰਨ ਬੱਚੇ ਮੌਜੂਦ ਸਨ। ਕਾਰ ਅਚਾਨਕ ਨਾਲ ਇਕ ਕਾਂਵੜੀਏ ਨਾਲ ਹੱਲਕੀ ਟਕਰਾ ਗਈ ਸੀ। ਕੁੱਝ ਹੀ ਮਿੰਟਾਂ ਵਿਚ ਕਾਂਵੜੀਆਂ ਦਾ ਪੂਰਾ ਹੁਜੂਮ ਉੱਥੇ ਉਮੜ ਪਿਆ। ਲੱਗਭੱਗ 20 ਦੀ ਗਿਣਤੀ ਵਿਚ ਪੁੱਜੇ ਕਾਂਵੜੀਏ ਡਰਾਇਵਰ ਨੂੰ ਕੁੱਟਣ ਲੱਗੇ ਅਤੇ ਕਾਰ ਨੂੰ ਨੁਕਸਾਨ ਪੰਹੁਚਾਣਾ ਸ਼ੁਰੂ ਕਰ ਦਿਤਾ। 

ਘਟਨਾ ਤੋਂ ਬਾਅਦ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਕਪਿਲ ਕਪਰਵਨ ਨੇ ਦੱਸਿਆ ਕਿ ਪੁਲਿਸ ਦੀ ਟੀਮ ਤੁਰਤ ਘਟਨਾ ਵਾਲੀ ਥਾਂ ਪਹੁੰਚੀ ਪਰ ਤੱਦ ਤੱਕ ਕਾਰ ਉਥੇ ਨਹੀਂ ਸੀ ਅਤੇ ਕਾਂਵੜੀਏ ਵੀ ਗਾਇਬ ਹੋ ਚੁੱਕੇ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਚਲਿਆ ਹੈ ਕਿ ਕਾਰ ਦਾ ਰਜਿਸਟਰੇਸ਼ਨ ਨੰਬਰ ਹਰਿਆਣਾ ਦਾ ਸੀ। ਇਸ ਸਬੰਧ ਵਿਚ ਦੋਹਾਂ ਪੱਖਾਂ ਵਿਚ ਕਿਸੇ ਨੇ ਵੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਨਹੀਂ ਕਰਾਈ ਹੈ। ਮੌਕੇ 'ਤੇ ਮੌਜੂਦ ਇਕ ਵਿਅਕਤੀ ਨੇ ਪੂਰੀ ਘਟਨਾ ਦਾ ਵੀਡੀਓ ਰਿਕਾਰਡ ਕਰ ਸੋਸ਼ਲ ਮੀਡੀਆ 'ਤੇ ਪਾ ਦਿਤਾ ਜੋ ਤੁਰਤ ਵਾਇਰਲ ਹੋ ਗਿਆ।

ਮੌਕੇ 'ਤੇ ਹੁਣੇ ਸ਼ਾਂਤੀ ਵਿਵਸਥਾ ਕਾਇਮ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਰ ਵਿਚ ਵੀ ਇਕ ਪੁਲਿਸ ਗੱਡੀ 'ਤੇ ਕਾਂਵੜੀਆਂ  ਦੇ ਹਮਲੇ ਦੇ ਤਸਵੀਰਾਂ ਵਾਇਰਲ ਹੋਈਆਂ ਸਨ। ਬੁਲੰਦਸ਼ਹਰ ਦੇ ਬੁਗਰਇਸੀ ਪਿੰਡ ਵਿਚ ਕਾਂਵਰੀਆਂ ਅਤੇ ਸਥਾਨਕ ਲੋਕਾਂ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਗਈ ਸੀ।

ਇਸ ਦੌਰਾਨ ਜਦੋਂ ਕਿਸੇ ਨੇ ਯੂਪੀ ਡਾਇਲ 100 'ਤੇ ਕਾਲ ਕਰ ਕੇ ਪੁਲਿਸ ਦੀ ਗੱਡੀ ਬੁਲਾਈ ਤਾਂ ਕਾਂਵੜੀਏ ਪੁਲਿਸ ਦੀ ਗੱਡੀ 'ਤੇ ਹੀ ਟੁੱਟ ਪਏ।  ਕਾਂਵੜੀਆਂ ਨੇ ਲੱਠ ਅਤੇ ਡੰਡਿਆਂ ਨਾਲ ਪੁਲਿਸ ਦੀ ਗੱਡੀ ਨੂੰ ਤੋਡ਼ ਦਿਤਾ। ਪੁਲਿਸ ਦੇ ਮੁਤਾਬਕ ਇਸ ਕੇਸ ਵਿਚ 8 ਕਾਂਵੜੀਆਂ ਅਤੇ 50 ਅਣਜਾਣ ਲੋਕਾਂ ਦੇ ਖਿਲਾਫ਼ ਹਿੰਸਾ ਭੜਕਾਉਣ ਲਈ ਕੇਸ ਦਰਜ ਕਰ ਲਿਆ ਗਿਆ ਹੈ।