ਬੱਚੀ ਤੇ ਫੌਜੀ ਵੀਰ ਦੀ ਵੀਡੀਓ ਵਾਇਰਲ, ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰੀ ਮੀਂਹ ਅਤੇ ਹੜ੍ਹ ਨੇ ਮਹਾਰਾਸ਼ਟਰ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਹੁਣ ਤੱਕ ਉੱਥੇ 30 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।

Child salutes an army personnel

ਮੁੰਬਈ : ਭਾਰੀ ਮੀਂਹ ਅਤੇ ਹੜ੍ਹ ਨੇ ਮਹਾਰਾਸ਼ਟਰ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਹੁਣ ਤੱਕ ਉੱਥੇ 30 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਹਾਰਾਸ਼ਟਰ 'ਚ ਪਿਛਲੇ ਇੱਕ ਹਫਤੇ ਤੋਂ ਕੋਲਹਾਪੁਰ, ਸਾਂਗਲੀ, ਸਤਾਰਾ, ਠਾਣੇ,ਪੁਣੇ, ਨਾਸਿਕ, ਪਾਲਘਰ, ਰਤਨਾਗਿਰੀ, ਰਾਏਗੜ ਅਤੇ ਸਿੰਧੁਦੁਰਗ ਜਿਲ੍ਹੇ ਮੀਂਹ ਨਾਲ ਬੇਹਾਲ ਹਨ। ਇੱਕ ਅਧਿਕਾਰੀ ਨੇ ਕਿਹਾ ਇਨ੍ਹਾਂ ਦਸ ਜਿਲਿਆਂ 'ਚ NDRF ਵੱਲੋਂ 29, ਫੌਜ ਨੇ 10 ਟੀਮਾਂ ਦੇ ਨਾਲ ਨਾਲ ਹੋਰ ਮਹਿਕਮਿਆਂ ਵੱਲੋਂ ਵੱਖ ਵੱਖ ਟੀਮਾਂ ਨੂੰ ਤੈਨਾਤ ਕੀਤੀਆਂ ਗਈਆਂ ਹਨ। ਹੜ੍ਹ ਨਾਲ ਪ੍ਰਭਾਵਿਤ ਗਾਂਵਬਾਗ ਤੋਂ ਇੱਕ ਬੱਚੀ ਅਤੇ ਫੌਜ ਦੇ ਨੌਜਵਾਨ ਦਾ ਦਿਲ ਨੂੰ ਛੂਹ ਲੈਣ ਵਾਲਾ VIDEO ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਹੜ੍ਹ ਦੇ ਡਰਾਵਣੇ ਦ੍ਰਿਸ਼ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਮਹਾਰਾਸ਼ਟਰ ਦੇ ਸਾਂਗਲੀ ਦੇ ਗਾਂਵਬਾਗ ਦਾ ਹੈ।ਜਿੱਥੇ ਇਸ ਵੀਡੀਓ 'ਚ ਇੱਕ ਬੱਚੀ ਫੌਜ ਦੇ ਨੌਜਵਾਨ ਨੂੰ ਸੈਲੀਊਟ ਕਰਦੀ ਦਿਖਾਈ ਦੇ ਰਹੀ ਹੈ। ਸਿਰਫ਼ ਇੰਨਾਂ ਹੀ ਨਹੀਂ ਇਸ ਤੋਂ ਬੱਚੀ ਉਸ ਫੌਜੀ ਕੋਲ ਆਉਂਦੀ ਹੈ ਅਤੇ ਉਸਨੂੰ ਸੈਲੀਊਟ ਕਰਦੇ ਹੋਏ ਕਹਿੰਦੀ ਹੈ ਕਿ,  ਤੁਸੀ ਬਹੁਤ ਚੰਗਾ ਕੰਮ ਕਰਦੇ ਹੋ। ਬੱਚੀ ਦੇ ਕਹਿਣ ਦੀ ਦੇਰ ਹੀ ਹੁੰਦੀ ਹੈ ਕਿ ਜਵਾਨ ਉਸ ਨਾਲ ਹੱਥ ਮਿਲਾਉਂਦਾ ਹੈ, ਜਿਸ ਨਾਲ ਬੱਚੀ ਦੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ।

ਇਸ ਤੋਂ ਪਹਿਲਾਂ ਗੁਜਰਾਤ ਪੁਲਿਸ ਦੇ ਇੱਕ ਸਿਪਾਹੀ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜੋ ਹੜ੍ਹ 'ਚ ਫਸੀਆਂ ਦੋ ਬੱਚੀਆਂ ਨੂੰ ਆਪਣੇ ਮੋਢੇ 'ਤੇ ਬਿਠਾ ਕੇ ਉਨ੍ਹਾਂ ਨੂੰ ਸੁਰੱਖਿਅਤ ਸਥਾਨ 'ਤੇ ਲਿਜਾ ਰਿਹਾ ਸੀ। ਇਹ ਵੀਡੀਓ ਅਹਿਮਦਾਬਾਦ ਤੋਂ 200 ਕਿਲੋਮੀਟਰ ਦੂਰ ਮੋਰਬੀ ਇਲਾਕੇ ਦਾ ਸੀ। ਜਿੱਥੇ ਇਨੀਂ ਦਿਨਾਂ ਹੜ੍ਹ ਨਾਲ ਹਾਲਾਤ ਖ਼ਰਾਬ ਹਨ। ਇੱਥੇ ਬਚਾਅ ਕਾਰਜ ਦੇ ਦੌਰਾਨ ਦੋ ਬੱਚੀਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਣ ਲਈ ਕਾਂਸਟੇਬਲ ਪ੍ਰਿਥਵੀਰਾਜ ਸਿੰਘ ਜਡੇਜਾ ਨੇ ਉਨ੍ਹਾਂ ਨੂੰ ਮੋਢੇ 'ਤੇ ਬਿਠਾਇਆ ਅਤੇ ਪਾਣੀ  ਦੇ ਤੇਜ ਵਹਾਅ ਦੇ ਵਿੱਚ ਕਰੀਬ 1.5 ਕਿਲੋਮੀਟਰ ਤੱਕ ਦਾ ਸਫਰ ਤੈਅ ਕੀਤਾ।