ਪੁਲਿਸ ਵਾਲੇ ਨੇ ਚਲਦੀ ਬੱਸ 'ਚੋਂ ਵਾਲਾਂ ਤੋਂ ਘੜੀਸਿਆ ਸਿੱਖ ਡਰਾਈਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਲਟ ਵੀ ਸਕਦੀ ਸੀ ਸਵਾਰੀਆਂ ਨਾਲ ਭਰੀ ਹੋਈ ਬੱਸ

police beat sikh bus drive

ਅੰਮ੍ਰਿਤਸਰ- ਅੰਮ੍ਰਿਤਸਰ ਦੇ ਖਲਚਿਆਂ ਪਿੰਡ ਨੇੜੇ ਇਕ ਪੁਲਿਸ ਮੁਲਾਜ਼ਮ ਵੱਲੋਂ ਪੰਜਾਬ ਰੋਡਵੇਜ਼ ਦੇ ਸਿੱਖ ਡਰਾਈਵਰ ਨਾਲ ਧੱਕਾਮੁੱਕੀ ਕਰਨ ਅਤੇ ਉਸ ਦੀ ਦਸਤਾਰ ਲਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵਾਲੇ ਨੇ ਚੱਲਦੀ ਬੱਸ ਤੋਂ ਡਰਾਈਵਰ ਨੂੰ ਘੜੀਸ ਕੇ ਥੱਲੇ ਉਤਾਰ ਲਿਆ। ਇਸ ਦੌਰਾਨ ਪੁਲਿਸ ਵਾਲੇ ਨੇ ਕਥਿਤ ਤੌਰ 'ਤੇ ਡਰਾਈਵਰ ਨੂੰ ਕੇਸਾਂ ਤੋਂ ਫੜ ਲਿਆ।

ਜਿਸ ਕਾਰਨ ਉਸ ਦੀ ਦਸਤਾਰ ਉੱਤਰ ਗਈ। ਇਸ ਪਿੱਛੋਂ ਉਥੇ ਮੌਜੂਦ ਲੋਕ ਭੜਕ ਗਏ 'ਤੇ ਉਨ੍ਹਾਂ ਨੇ ਪੁਲਿਸ ਵਾਲੇ ਨੂੰ ਫੜ ਲਿਆ। ਦਰਅਸਲ ਮਾਮਲਾ ਇਹ ਹੈ ਕਿ ਬੱਸ ਪਹਿਲਾਂ ਹੀ ਕਾਫ਼ੀ ਜ਼ਿਆਦਾ ਭਰੀ ਹੋਈ ਸੀ ਪਰ ਇਹ ਪੁਲਿਸ ਵਾਲਾ ਬੱਸ ਵਿਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਡਰਾਈਵਰ ਨੇ ਬੱਸ ਨਾ ਰੋਕੀ ਤਾਂ ਪੁਲਿਸ ਨੇ ਚਲਦੀ ਬੱਸ ਵਿਚੋਂ ਹੀ ਡਰਾਈਵਰ ਨੂੰ ਵਾਲਾਂ ਤੋਂ ਫੜ ਲਿਆ।

ਜਿਸ ਕਾਰਨ ਇਹ ਮਾਮਲਾ ਜ਼ਿਆਦਾ ਵਧ ਗਿਆ। ਫਿਲਹਾਲ ਪੁਲਿਸ ਨੇ ਡਰਾਈਵਰ ਦੇ ਬਿਆਨਾਂ 'ਤੇ ਸਬੰਧਤ ਪੁਲਿਸ ਮੁਲਾਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੇਖਣਾ ਹੋਵੇਗਾ ਕਿ ਪੁਲਿਸ ਆਪਣੇ ਹੀ ਮੁਲਾਜ਼ਮ 'ਤੇ ਕੀ ਕਾਰਵਾਈ ਕਰਦੀ ਹੈ।