ਮਾਹਰਾਂ ਦੀ ਚੇਤਾਵਨੀ,ਗ਼ਰੀਬੀ 'ਤੇ ਕੋਰੋਨਾ ਦਾ ਸੱਭ ਤੋਂ ਮਾੜਾ ਅਸਰ ਪੈਣਾ ਹਾਲੇ ਬਾਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ਼ਰੀਬੀ ਦੇ ਸਬੰਧ 'ਚ ਸੰਯੁਕਤ ਰਾਸ਼ਟਰ ਦੇ ਇਕ ਆਜ਼ਾਦ ਮਾਹਰ ਨੇ ਚੇਤਾਵਨੀ ਦਿਤੀ ਹੈ ਕਿ..........

poverty

ਜਿਨੇਵਾ : ਗ਼ਰੀਬੀ ਦੇ ਸਬੰਧ 'ਚ ਸੰਯੁਕਤ ਰਾਸ਼ਟਰ ਦੇ ਇਕ ਆਜ਼ਾਦ ਮਾਹਰ ਨੇ ਚੇਤਾਵਨੀ ਦਿਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਗ਼ਰੀਬੀ 'ਤੇ ਸੱਭ ਤੋਂ ਮਾੜਾ ਅਸਰ ਪੈਣਾ ਹਾਲੇ ਬਾਕੀ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਸਰਕਾਰਾਂ ਵਲੋਂ ਹੁਣ ਤਕ ਕੀਤੇ ਗਏ ਉਪਾਅ ਕਾਫ਼ੀ ਨਹੀਂ ਹਨ।

ਵਧੇਰੇ ਗ਼ਰੀਬੀ ਅਤੇ ਮੁਨੱਖੀ ਅਧਿਕਾਰਾਂ ਦੇ ਸਬੰਧ 'ਚ ਸੰਯਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਵਲੋਂ ਵਿਸ਼ੇਸ਼ ਤੌਰ 'ਤੇ ਨਿਯੁਕਤ ਬੈਲਜੀਅਮ ਦੇ ਕਾਨੂੰਨੀ ਮਾਹਰ ਓਲਿਵਿਅਰ ਡੇ ਸ਼ਟਰ ਨੇ ਕਿਹਾ ਕਿ ਸਮਾਜਕ ਸੁਰੱਖਿਆ ਲਈ ਉਪਾਵਾਂ 'ਚ ਕਈ ਕਮੀਆਂ ਹਨ।

ਉਨ੍ਹਾਂ ਕਿਹਾ, ''ਇਹ ਮੌਜੂਦਾ ਉਪਾਅ ਆਮ ਤੌਰ 'ਤੇ ਘੱਟ ਸਮੇਂ ਲਈ ਹੁੰਦੇ ਹਨ, ਵਿੱਤਪੋਸ਼ਣ ਕਾਫ਼ੀ ਨਹੀਂ ਹਨ ਅਤੇ ਕਈ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ।'' ਉਨ੍ਹਾਂ ਦਾ ਸੰਦੇਸ਼ ਇਸੇ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਨਾਲ ਸਬੰਧਤ ਵਿਸ਼ਵ ਆਗੂਆਂ ਲਈ ਸੀ।

ਸ਼ੁਕਰਵਾਰ ਨੂੰ ਜਾਰੀ ਸੰਯੁਕਤ ਰਾਸ਼ਟਰ ਦੇ ਇਕ ਬਿਆਨ ਮੁਤਾਬਕ ਉਨ੍ਹਾਂ ਨੇ ਗ਼ਰੀਬੀ ਮੁਲਾਂਕਣ ਅਤੇ ਅਸਮਾਨਤਾ 'ਚ ਕਮੀ ਲਿਆਉਣ ਲਈ ਅਤੇ ਵਧੇਰੇ ਫ਼ੈਸਲਾਕੁਨ ਕਦਮ ਚੁੱਕਣ ਦੀ ਮੰਗ ਕੀਤੀ। ਮਾਹਰ ਨੇ ਕਿਹਾ ਕਿ ਇਸ ਮਹਾਂਮਾਰੀ ਤੋਂ ਪੈਦਾ ਹੋਈ ਆਰਥਕ ਮੰਦੀ 1930 ਦੇ ਦਹਾਕੇ ਦੀ ਮਹਾਂਮੰਦੀ ਦੇ ਬਾਅਦ ਤੋਂ ਅਵਿਸ਼ਵਾਸੀ ਹੈ।

ਉਨ੍ਹਾਂ ਚੇਤਾਵਨੀ ਦਿਤੀ ਕਿ ਗ਼ਰੀਬੀ ਰੇਖਾ ਲਈ ਪ੍ਰਤੀਦਿਨ 3.20 ਡਾਲਰ ਪ੍ਰਤੀ ਦਿਨ ਦੇ ਆਧਾਰ 'ਤੇ ਦੁਨੀਆਂ ਭਰ 'ਚ 17.6 ਕਰੋੜ ਵਧੇਰੇ ਲੋਕ ਗ਼ਰੀਬੀ ਦੇ ਦਾਇਰੇ 'ਚ ਆ ਸਕਦੇ ਹਨ।

ਉੇਨ੍ਹਾਂ ਕਿਹਾ ਕਿ ਹਾਲਾਂਕਿ ਸਰਕਾਰਾਂ ਨੇ ਮਦਦ ਲਈ ਸਮਾਜਕ ਯੋਜਨਾਵਾਂ ਦੀ ਗੱਲ ਕੀਤੀ ਹੈ ਪਰ ਦੁਨੀਆਂ ਦੇ ਗ਼ਰੀਬ ਲੋਕ ਕਈ ਵਾਰ ਇਸ ਦੇ ਲਾਭ ਤੋਂ ਬਾਹਰ ਰਹਿ ਜਾਂਦੇ ਹਨ ਕਿਉਂਕਿ ਉਹ ਡਿਜੀਟਲ ਜਾਗਰੂਕ ਨਹੀਂ ਹੁੰਦੇ ਤੇ ਇੰਟਰਨੈਟ ਤਕ ਉਨ੍ਹਾਂ ਦੀ ਪਹੁੰਚ ਨਹੀਂ ਹੁੰਦੀ ਹੈ।  (ਪੀਟੀਆਈ)