ICMR ਵੱਲੋਂ ਦਿੱਤੀ ਜਾ ਸਕਦੀ ਕਲੀਨੀਕਲ ਟ੍ਰਾਇਲ ਲਈ ਬੂਸਟਰ ਡੋਜ਼ ਨੂੰ ਮਨਜ਼ੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

20 ਪ੍ਰਤੀਸ਼ਤ ਲੋਕ, ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਹਨ, ਉਨ੍ਹਾਂ ’ਚ ਐਂਟੀਬਾਡੀਜ਼ ਵਿਕਸਤ ਨਹੀਂ ਹੋਈਆਂ ਹਨ।

Booster Dose

 

ਨਵੀਂ ਦਿੱਲੀ: ਇਕ ਮਾਹਰ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਵਿਚ ਟੀਕਾਕਰਨ (Vaccination) ਤੋਂ ਬਾਅਦ ਘੱਟ ਐਂਟੀਬਾਡੀਜ਼ (Antibodies) ਬਣੀਆਂ ਹਨ, ਉਨ੍ਹਾਂ ਨੂੰ ਬੂਸਟਰ ਡੋਜ਼ (Booster Dose) ਦਿੱਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ 20 ਪ੍ਰਤੀਸ਼ਤ ਲੋਕ, ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਹਨ, ਉਨ੍ਹਾਂ ’ਚ ਐਂਟੀਬਾਡੀਜ਼ ਵਿਕਸਤ ਨਹੀਂ ਹੋਈਆਂ ਹਨ।

ਇਹ ਵੀ ਪੜ੍ਹੋ: ਰੇਲਵੇ ਦਾ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ, ਸ਼ੁਰੂ ਹੋਵੇਗੀ 'ਗੁਰਦੁਆਰਾ ਸਰਕਿਟ ਰੇਲ' 

ਮੀਡੀਆ ਦੀ ਇਕ ਰਿਪੋਰਟ ਅਨੁਸਾਰ, ਭੁਵਨੇਸ਼ਵਰ ਵਿਚ ਇਕ ਖੋਜ ਇਕਾਈ ਦੇ 23 ਪ੍ਰਤੀਸ਼ਤ ਮੈਂਬਰਾਂ ’ਚ ਐਂਟੀਬਾਡੀਜ਼ ਨਹੀਂ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਵੀ ਲੱਗ ਚੁੱਕੀਆਂ ਹਨ। ਭੁਵਨੇਸ਼ਵਰ ਸਥਿਤ ਇੰਸਟੀਚਿਊਟ ਆਫ਼ ਲਾਈਫ ਸਾਇੰਸਿਜ਼ (ILS) ਦੇ ਨਿਰਦੇਸ਼ਕ ਡਾ. ਅਜੈ ਪਰੀਦਾ ਨੇ ਸੁਝਾਅ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਵਿਚ ਘੱਟ ਐਂਟੀਬਾਡੀਜ਼ (Less Antibodies) ਪਾਏ ਗਏ ਹਨ ਉਨ੍ਹਾਂ ਨੂੰ ਬੂਸਟਰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ICMR ਕਲੀਨੀਕਲ ਡੋਜ਼ ਲਈ ਬੂਸਟਰ ਖੁਰਾਕ ਨੂੰ ਮਨਜ਼ੂਰੀ ਦੇ ਸਕਦਾ ਹੈ।

ਇਹ ਵੀ ਪੜ੍ਹੋ: 7ਵੇਂ ਦਿਨ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ, ਰੋਡਵੇਜ਼ ਮੁਲਾਜ਼ਮਾਂ ਨੇ ਘੇਰੀ ਕਾਂਗਰਸੀ ਵਿਧਾਇਕ ਦੀ ਕੋਠੀ 

ਉਹ ਅੱਗੇ ਕਹਿੰਦੇ ਹਨ ਕਿ ਕੁਝ ਕੋਵਿਡ-ਸੰਕਰਮਿਤ ਲੋਕਾਂ ਵਿਚ ਐਂਟੀਬਾਡੀ ਦਾ ਪੱਧਰ 30,000 ਤੋਂ 40,000 ਤੱਕ ਹੈ। ਜੇ ਐਂਟੀਬਾਡੀ ਦਾ ਪੱਧਰ 60 ਤੋਂ 100 ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਵਿਅਕਤੀ ਐਂਟੀਬਾਡੀ ਪਾਜ਼ਿਟਿਵ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ (Both doses of vaccine) ਲੱਗ ਚੁਕੀਆਂ ਹਨ, ੳਨ੍ਹਾਂ ‘ਚ ਚਾਰ ਤੋਂ ਛੇ ਮਹੀਨਿਆਂ ਬਾਅਦ ਐਂਟੀਬਾਡੀ ਦੇ ਪੱਧਰ ਵਿਚ ਕਮੀ ਵੇਖੀ ਗਈ ਹੈ।