ਗੁਜਰਾਤ ਦਾ ਅਗਲਾ ਮੁੱਖ ਮੰਤਰੀ ਕੌਣ? ਫੈਸਲੇ ਲਈ ਭਾਜਪਾ ਨੇ ਵਿਧਾਇਕ ਦਲ ਦੀ ਬੁਲਾਈ ਮੀਟਿੰਗ
ਨਰਿੰਦਰ ਸਿੰਘ ਤੋਮਰ ਅਤੇ ਤਰੁਣ ਚੁੱਘ ਗੁਜਰਾਤ ਭਾਜਪਾ ਪ੍ਰਧਾਨ ਸੀ ਆਰ ਪਾਟਿਲ ਦੇ ਘਰ ਪਹੁੰਚੇ
ਅਹਿਮਦਾਬਾਦ: ਭਾਜਪਾ ਨੇ ਵਿਜੈ ਰੁਪਾਣੀ ਦੇ ਅਸਤੀਫੇ ਤੋਂ ਬਾਅਦ ਗੁਜਰਾਤ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸ ਬਾਰੇ ਫੈਸਲਾ ਲੈਣ ਲਈ ਅੱਜ (ਐਤਵਾਰ) ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਕਈ ਨਾਂ ਅੱਗੇ ਚੱਲ ਰਹੇ ਹਨ। ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ ਇਕ ਵਾਰ ਫਿਰ ਨਵੇਂ ਮੁੱਖ ਮੰਤਰੀ ਨਾਲ ਹੈਰਾਨ ਕਰ ਸਕਦੀ ਹੈ।
ਇਸ ਤੋਂ ਪਹਿਲਾਂ, ਜਦੋਂ ਰੁਪਾਨੀ ਨੂੰ ਪਿਛਲੀ ਵਾਰ ਮੁੱਖ ਮੰਤਰੀ ਬਣਾਇਆ ਗਿਆ ਸੀ, ਉਦੋਂ ਨਿਤਿਨ ਪਟੇਲ ਦਾ ਨਾਂ ਮੁੱਖ ਮੰਤਰੀ ਲਈ ਅੱਗੇ ਚੱਲ ਰਿਹਾ ਸੀ। ਹਾਲਾਂਕਿ, ਬਾਅਦ ਵਿੱਚ ਜਦੋਂ ਮੁੱਖ ਮੰਤਰੀ ਦੇ ਨਾਮ ਦੀ ਘੋਸ਼ਣਾ ਕੀਤੀ ਗਈ, ਉਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ, ਮੁੱਕ ਮੰਤਰੀ ਲਈ ਰੁਪਾਨੀ ਦੇ ਨਾਮ ਦੀ ਘੋਸ਼ਣਾ ਕੀਤੀ ਗਈ। ਜਿਹੜੇ ਨਾਂ ਇਸ ਵੇਲੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਮੋਹਰੀ ਹਨ, ਉਨ੍ਹਾਂ ਵਿੱਚੋਂ ਇੱਕ ਨਾਮ ਉਪ ਮੁੱਖ ਮੰਤਰੀ ਨਿਤਿਨ ਪਟੇਲ ਦਾ ਵੀ ਹੈ, ਜੋ ਇਸ ਵੇਲੇ ਉਪ ਮੁੱਖ ਮੰਤਰੀ ਹਨ।
ਹੋਰ ਵੀ ਪੜ੍ਹੋ: ਉੱਤਰ ਪ੍ਰਦੇਸ਼ ਵਿਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਮਾਂ-ਪੁੱਤ ਦੀ ਮੌਤ
ਇਸ ਦੇ ਨਾਲ ਹੀ ਪਾਟੀਦਾਰ ਭਾਈਚਾਰੇ ਤੋਂ ਆਉ ਵਾਲੇ ਕੇਂਦਰੀ ਮੰਤਰੀ ਮਨਸੁਖ ਮੰਡਵੀਆ, ਪੁਰਸ਼ੋਤਮ ਰੁਪਾਲਾ, ਜੋ ਦੇ ਨਾਂ ਵੀ ਸ਼ਾਮਲ ਹਨ। ਲਕਸ਼ਦੀਪ ਦੇ ਪ੍ਰਸ਼ਾਸਕ ਪ੍ਰਫੁੱਲ ਪਟੇਲ ਅਤੇ ਗੋਰਧਨ ਜ਼ਦਾਫੀਆ ਵੀ ਉਨ੍ਹਾਂ ਵਿੱਚੋਂ ਹਨ ਜਿਨ੍ਹਾਂ ਨੂੰ ਗੁਜਰਾਤ ਦਾ ਨਵਾਂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।
ਗਾਂਧੀਨਗਰ ਵਿਚ ਬੀਜੇਪੀ ਦੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਗੁਜਰਾਤ ਭਾਜਪਾ ਪ੍ਰਧਾਨ ਸੀ ਆਰ ਪਾਟਿਲ ਦੇ ਘਰ ਪਹੁੰਚ ਚੁੱਕੇ ਹਨ।
ਹੋਰ ਵੀ ਪੜ੍ਹੋ: ਕਿਸਾਨ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਹੋਈ ਮੌਤ