ਰਾਫ਼ੇਲ ਦੀ ਰਖਿਆ ਲਈ ਨਿੰਬੂ ਲਾਉਣਾ ਭਾਰਤੀ ਸਭਿਆਚਾਰ ਦਾ ਹਿੱਸਾ : ਸੀਤਾਰਮਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਨਾਥ ਨੇ ਮੰਗਲਵਾਰ ਨੂੰ ਦੁਸਹਿਰੇ ਮੌਕੇ ਫ਼ਰਾਂਸ 'ਚ ਨਵੇਂ ਜਹਾਜ਼ ਦੀ 'ਸ਼ਸਤਰ ਪੂਜਾ' ਕੀਤੀ ਸੀ।

Nirmala Sitharaman

ਪੁਣੇ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰਾਫ਼ੇਲ ਲੜਾਕੂ ਜਹਾਜ਼ ਦੀ ਪੂਜਾ ਕਰਨ ਲਈ ਰਖਿਆ ਮੰਤਰੀ ਰਾਜਨਾਥ ਸਿੰਘ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਅੰਧਵਿਸ਼ਵਾਸ ਨਹੀਂ ਬਲਕਿ ਭਾਰਤੀ ਸਭਿਆਚਾਰ ਦਾ ਹਿੱਸਾ ਹੈ। ਰਾਜਨਾਥ ਨੇ ਮੰਗਲਵਾਰ ਨੂੰ ਦੁਸਹਿਰੇ ਮੌਕੇ ਫ਼ਰਾਂਸ 'ਚ ਨਵੇਂ ਜਹਾਜ਼ ਦੀ 'ਸ਼ਸਤਰ ਪੂਜਾ' ਕੀਤੀ ਸੀ। ਦੋ ਸੀਟਾਂ ਵਾਲੇ ਰਾਫ਼ੇਲ ਜੈੱਟ 'ਚ ਉਡਾਨ ਭਰਨ ਤੋਂ ਪਹਿਲਾਂ ਰਖਿਆ ਮੰਤਰੀ ਨੇ ਟਾਇਰ ਹੇਠਾਂ ਨਿੰਬੂ ਰੱਖੇ ਸਨ। 

ਇਸ ਬਾਰੇ ਸੀਤਾਰਮਣ ਨੇ ਕਿਹਾ, ''ਇਸ 'ਚ ਗ਼ਲਤ ਕੀ ਹੈ? ਅਸੀਂ ਦ੍ਰਿੜਤਾ ਨਾਲ ਮੰਨਦੇ ਹਾਂ ਕਿ ਇਸ ਤਰ੍ਹਾਂ ਦੇ ਫ਼ੈਸਲੇ ਲੈਣ ਅਤੇ ਦੇਸ਼ ਨੂੰ ਲਾਭ ਪਹੁੰਚਾਉਣ 'ਚ ਸਮਰੱਥ ਹੋਣ ਲਈ ਤੁਹਾਡੇ ਕੋਲ ਤਾਕਤ ਹੋਣੀ ਚਾਹੀਦੀ ਹੈ।'' ਉਨ੍ਹਾਂ ਨੇ ਰਾਜਨਾਥ ਦੀ ਇਸ ਕਾਰਵਾਈ ਨੂੰ ਭਾਰਤੀ ਸਭਿਆਚਾਰ ਨਾਲ ਜੋੜਦਿਆਂ ਕਿਹਾ ਕਿ ਭਾਰਤ 'ਚ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ 'ਚ ਅਜਿਹਾ ਕਰਦਾ ਹੈ।