ਹੁਣ 2 ਤੋਂ 18 ਸਾਲ ਦੇ ਬੱਚਿਆਂ ਨੂੰ ਵੀ ਲੱਗ ਸਕੇਗੀ Covaxin, DCGI ਨੇ ਦਿੱਤੀ ਮਨਜ਼ੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

2 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ਦਿਸ਼ਾ ਨਿਰਦੇਸ਼ ਵੀ ਜਲਦੀ ਹੀ ਜਾਰੀ ਕੀਤੇ ਜਾਣਗੇ

DCGI approved Covaxin for 2 to 18 years old children

 

ਨਵੀਂ ਦਿੱਲੀ: ਜੋ ਲੰਬੇ ਸਮੇਂ ਤੋਂ ਆਪਣੇ ਬੱਚਿਆਂ ਲਈ ਕੋਰੋਨਾ ਵੈਕਸੀਨ (Corona Vaccine) ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਮਾਪਿਆਂ ਲਈ ਰਾਹਤ ਦੀ ਖ਼ਬਰ ਹੈ। ਭਾਰਤ ਦੇ ਡਰੱਗ ਕੰਟਰੋਲਰ (DCGI) ਨੇ ਬੱਚਿਆਂ ਨੂੰ ਵੀ ਵੈਕਸੀਨ ਲਗਾਉਣ ਦੀ ਮਨਜ਼ੂਰੀ (Approved) ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ, ਭਾਰਤ ਸਰਕਾਰ ਨੇ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵੈਕਸੀਨ (Covaxin) ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ, ਕੋਵੈਕਸੀਨ ਦੇਸ਼ ਦੀ ਪਹਿਲੀ ਅਜਿਹੀ ਵੈਕਸੀਨ ਬਣ ਗਈ ਹੈ, ਜਿਸ ਨੂੰ ਬੱਚਿਆਂ ’ਤੇ ਐਮਰਜੈਂਸੀ ਵਰਤੋਂ ਲਈ ਇਜਾਜ਼ਤ ਮਿਲੀ ਹੈ।

ਹੋਰ ਪੜ੍ਹੋ: ਕੋਲਕਾਤਾ : ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਫਤਰ ਵਿੱਚ ਲੱਗੀ ਅੱਗ

ਇਸ ਮਨਜ਼ੂਰੀ ਤੋਂ ਬਾਅਦ, ਹੁਣ ਕੇਂਦਰ ਸਰਕਾਰ ਵੱਲੋਂ 2 ਤੋਂ 18 ਸਾਲ (2-18 years old Children) ਦੇ ਬੱਚਿਆਂ ਦੇ ਟੀਕਾਕਰਨ (Vaccination) ਲਈ ਦਿਸ਼ਾ ਨਿਰਦੇਸ਼ ਵੀ ਜਲਦੀ ਹੀ ਜਾਰੀ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਬੱਚਿਆਂ ਨੂੰ ਟੀਕਾਕਰਨ ਲਈ ਮਨਜ਼ੂਰੀ ਮਿਲਣ ਤੋਂ ਪਹਿਲਾਂ ਕੋਵੈਕਸੀਨ ਨੂੰ ਇੱਕ ਲੰਮੀ ਅਜ਼ਮਾਇਸ਼ ਵਿਚੋਂ ਲੰਘਣਾ ਪਿਆ। ਭਾਰਤ ਬਾਇਓਟੈਕ (Bharat Biotech) ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਤਿੰਨ ਪੜਾਵਾਂ ਵਿਚ ਟ੍ਰਾਇਲ ਪੂਰਾ ਕੀਤਾ। ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲ ਸਤੰਬਰ ਵਿਚ ਪੂਰੇ ਹੋਏ ਸਨ। ਇਸ ਤੋਂ ਬਾਅਦ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਹੋਰ ਪੜ੍ਹੋ: ਲਖੀਮਪੁਰ ਘਟਨਾ 'ਚ ਨਿਰਪੱਖ ਜਾਂਚ ਲਈ ਅਜੇ ਮਿਸ਼ਰਾ ਦੀ ਬਰਖਾਸਤਗੀ ਜ਼ਰੂਰੀ: ਸੁਖਜਿੰਦਰ ਰੰਧਾਵਾ

ਹੋਰ ਪੜ੍ਹੋ: ਨਾਜ਼ਾਇਜ਼ ਤੌਰ 'ਤੇ ਚੱਲ ਰਹੇ ਬੁੱਚੜਖਾਨੇ ਦਾ ਪਰਦਾਫਾਸ਼, ਗਊਆਂ ਨੂੰ ਮਾਰ ਕੇ ਕੀਤਾ ਜਾਂਦਾ ਸੀ ਵਪਾਰ

ਦੱਸ ਦੇਈਏ ਕਿ, ਬਾਲਗਾਂ ਵਾਂਗ, ਬੱਚਿਆਂ ਨੂੰ ਵੀ ਕੋਵੈਕਸੀਨ ਦੇ ਦੋ ਟੀਕੇ ਹੀ ਲੱਗਣਗੇ। ਹੁਣ ਤੱਕ ਕੀਤੇ ਗਏ ਟ੍ਰਾਇਲ ਵਿਚ, ਕੋਵੈਕਸੀਨ ਨੇ ਬੱਚਿਆਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਦਿਖਾਇਆ ਹੈ। ਕਲੀਨਿਕਲ ਅਜ਼ਮਾਇਸ਼ਾਂ ਵਿਚ, ਇਹ ਟੀਕਾ 78% ਪ੍ਰਭਾਵਸ਼ਾਲੀ ਸਾਬਤ ਹੋਇਆ ਹੈ। ਇਸ ਤੋਂ ਬਾਅਦ ਹੀ ਇਸ ਟੀਕੇ ਨੂੰ ਕੇਂਦਰ ਨੇ ਮਨਜ਼ੂਰੀ ਦੇ ਦਿੱਤੀ ਹੈ।