ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈਬਾਬਾ ਦਾ ਦੇਹਾਂਤ 

ਏਜੰਸੀ

ਖ਼ਬਰਾਂ, ਰਾਸ਼ਟਰੀ

10 ਸਾਲ ਰਹੇ ਸਨ ਜੇਲ ’ਚ, ਇਸੇ ਸਾਲ ਮਾਰਚ ’ਚ ਬੰਬਈ ਹਾਈ ਕੋਰਟ ਨੇ ਸਾਈਬਾਬਾ ਨੂੰ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਮਾਮਲੇ ’ਚੋਂ ਬਰੀ ਕਰ ਦਿਤਾ ਸੀ

GN Saibaba.

ਹੈਦਰਾਬਾਦ : ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਇਕ ਮਾਮਲੇ ’ਚ 10 ਸਾਲ ਜੇਲ ਅੰਦਰ ਰਹਿਣ ਮਗਰੋਂ, ਸਿਰਫ਼ 7 ਮਹੀਨੇ ਪਹਿਲਾਂ ਬਰੀ ਕੀਤੇ ਗਏ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈਬਾਬਾ ਦਾ ਸ਼ਨੀਵਾਰ ਨੂੰ ਇੱਥੇ ਇਕ ਸਰਕਾਰੀ ਹਸਪਤਾਲ ’ਚ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਦਿਹਾਂਤ ਹੋ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਸਾਈਬਾਬਾ ਦੀ ਉਮਰ 50 ਸਾਲ ਤੋਂ ਵੱਧ ਸੀ। 

ਅਧਿਕਾਰੀ ਨੇ ਦਸਿਆ ਕਿ ਸਾਈਬਾਬਾ ਨੇ ਰਾਤ ਕਰੀਬ 9 ਵਜੇ ਆਖਰੀ ਸਾਹ ਲਿਆ। ਪਿੱਤੇ ਦੀ ਲਾਗ ਅਤੇ ਹੋਰ ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਸਾਲ ਮਾਰਚ ’ਚ ਬੰਬਈ ਹਾਈ ਕੋਰਟ ਨੇ ਸਾਈਬਾਬਾ ਨੂੰ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਮਾਮਲੇ ’ਚੋਂ ਬਰੀ ਕਰ ਦਿਤਾ ਸੀ।