ਗੁੱਜਰ ਭਾਈਚਾਰੇ ਦਾ ਵਿਰੋਧ-ਪ੍ਰਦਰਸ਼ਨ ਹੋਇਆ ਖ਼ਤਮ, ਸਰਕਾਰ ਤੇ ਕਮੇਟੀ ਵਿਚਾਲੇ ਬਣੀ ਸਹਿਮਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਕਈ ਦਿਨਾਂ ਤੋਂ ਗੁੱਜਰ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਸੀ ਅੰਦੋਲਨ

Gurjar agitation in Rajasthan ends

ਜੈਪੁਰ: ਰਾਜਸਥਾਨ ਵਿਚ ਗੁੱਜਰ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਅੰਦੋਲਨ ਖ਼ਤਮ ਹੋ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਰਨਲ ਕਿਰੋੜੀ ਸਿੰਘ ਬੈਂਸਲਾ ਵਿਚਕਾਰ ਰਿਜ਼ਰਵੇਸ਼ਨ ਅੰਦੋਲਨ ਦੀ ਮੰਗ ਨੂੰ ਲੈ ਕੇ ਸਹਿਮਤੀ ਬਣ ਗਈ ਹੈ।

ਅਸ਼ੋਕ ਗਹਿਲੋਤ ਅਤੇ ਕਰਨਲ ਕਿਰੋੜੀ ਸਿੰਘ ਬੈਂਸਲਾ ਵਿਚਕਾਰ ਬੁੱਧਵਾਰ ਨੂੰ ਹੋਈ ਗੱਲਬਾਤ ਦੌਰਾਨ ਸਹਿਮਤੀ ਬਣੀ ਸੀ। ਗੁੱਜਰ ਨੇਤਾ ਵਿਜੇ ਬੈਂਸਲਾ ਨੇ ਕਿਹਾ, ''ਸੂਬਾ ਸਰਕਾਰ ਨਾਲ ਸਕਾਰਾਤਮ ਚਰਚਾ ਹੋਈ, ਅਸੀਂ ਦੀਵਾਲੀ ਘਰ 'ਚ ਮਨਾਵਾਂਗੇ।''  ਦੱਸ ਦਈਏ ਕਿ ਗੁੱਜਰ ਭਾਈਚਾਰਾ ਪਿਛਲੇ 12 ਦਿਨ ਤੋਂ ਰੇਲਵੇ ਟਰੈਕ 'ਤੇ ਧਰਨਾ ਦੇ ਰਿਹਾ ਹੈ।

ਧਰਨਾ ਖਤਮ ਹੋਣ ਤੋਂ ਬਾਅਦ ਅੰਦੋਲਨਕਾਰੀਆਂ ਨੇ ਰੇਲਵੇ ਟਰੈਕ ਖਾਲੀ ਕਰ ਦਿੱਤਾ। ਅੰਦੋਲਨ ਖਤਮ ਹੋਣ ਤੋਂ ਬਾਅਦ ਟਰੈਨਾਂ ਚੱਲਣੀਆਂ ਵੀ ਸ਼ੁਰੂ ਹੋ ਗਈਆਂ ਹਨ। ਗੁੱਜਰ ਨੇਤਾ ਵਿਜੈ ਬੈਂਸਲਾ ਨੇ ਕਿਹਾ ਕਿ ਸਰਕਾਰ ਦਾ ਰੁਖ ਪੂਰੀ ਤਰ੍ਹਾਂ ਸਕਾਰਾਤਮਕ ਹੈ ਅਤੇ ਉਮੀਦ ਹੈ ਕਿ ਸਮਝੌਤੇ ਦੀ ਪਾਲਣਾ ਜਲਦ ਹੋਵੇਗੀ। ਉਹਨਾਂ ਕਿਹਾ ਕਿ ਇਸ ਨਾਲ ਸਮਾਜ ਦੇ ਨੌਜਵਾਨਾਂ ਨੂੰ ਕਾਫ਼ੀ ਲਾਭ ਮਿਲੇਗਾ।