ਮੁੰਬਈ ਦੇ ਕਬਾੜ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਬਚਾਅ ਕਾਰਜ ਜਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੰਬਈ ਦੇ ਮਾਨਖੁਰਦ ਇਲਾਕੇ 'ਚ ਮੰਡਲਾ ਕਬਾੜ ਬਾਜ਼ਾਰ ਦੇ ਗੋਦਾਮਾਂ 'ਚ ਸ਼ੁੱਕਰਵਾਰ ਯਾਨੀ ਅੱਜ ਤੜਕਸਾਰ ਭਿਆਨਕ ਅੱਗ ਲੱਗ ਗਈ।

fire breaks out in mumbai scrap market

ਮੁੰਬਈ : ਮੁੰਬਈ ਦੇ ਮਾਨਖੁਰਦ ਇਲਾਕੇ 'ਚ ਮੰਡਲਾ ਕਬਾੜ ਬਾਜ਼ਾਰ ਦੇ ਗੋਦਾਮਾਂ 'ਚ ਸ਼ੁੱਕਰਵਾਰ ਯਾਨੀ ਅੱਜ ਤੜਕਸਾਰ ਭਿਆਨਕ ਅੱਗ ਲੱਗ ਗਈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਅੱਗ ਬੁਝਾਉਣ ਲਈ 12 ਫ਼ਾਇਰ ਇੰਜਨ, 10 ਟੈਂਕਰ ਅਤੇ 150 ਫ਼ਾਇਰ ਫ਼ਾਈਟਰਜ਼ ਮੌਕੇ 'ਤੇ ਤਾਇਨਾਤ ਕੀਤੇ ਗਏ ਹਨ। ਅੱਗ ਸਵੇਰੇ ਤਿੰਨ ਵਜੇ ਦੇ ਕਰੀਬ ਲੱਗੀ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਦੱਸ ਦੇਈਏ ਕਿ ਅਧਿਕਾਰੀ ਵੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਲੱਗੇ ਹੋਏ ਹਨ।ਬਾਜ਼ਾਰ ਵਿਚ ਕਈ ਦੁਕਾਨਾਂ ਵਿਚ ਬਿਜਲੀ ਦੀਆਂ ਤਾਰਾਂ ਅਤੇ ਕਬਾੜ ਦਾ ਸਾਮਾਨ ਖਿਲਰਿਆ ਪਿਆ ਹੈ। ਇਹ ਬਾਜ਼ਾਰ ਮੁੰਬਈ ਦੇ ਪੂਰਬੀ ਉਪਨਗਰ ਵਿਚ ਵੀਰ ਜੀਜਾਮਾਤਾ ਭੌਂਸਲੇ ਮਾਰਗ 'ਤੇ ਸਥਿਤ ਹੈ।

ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ਵਿਚ ਵੀ ਮੰਡੀ 'ਚ ਅੱਗ ਲੱਗਣ ਦੀ ਖ਼ਬਰ ਆਈ ਸੀ। ਉਸ ਸਮੇਂ ਅੱਗ ਮਾਰਕੀਟ ਦੀਆਂ ਸੱਤ ਤੋਂ ਅੱਠ ਦੁਕਾਨਾਂ ਤੱਕ ਸੀਮਤ ਹੋ ਗਈ, ਜਿੱਥੇ ਕੈਮੀਕਲ ਦੇ ਖਾਲੀ ਡਰੰਮਾਂ ਸਮੇਤ ਵੱਖ-ਵੱਖ ਤਰ੍ਹਾਂ ਦਾ ਸਕਰੈਪ ਸਾਮਾਨ ਰੱਖਿਆ ਹੋਇਆ ਸੀ।