ਲਾੜੀ ਨੇ ਵਿਆਹ 'ਚ ਆਏ ਮਹਿਮਾਨਾਂ ਤੋਂ ਮੰਗੇ ਖਾਣੇ ਦੇ ਪੈਸੇ, ਕਿਹਾ- 7300 ਪ੍ਰਤੀ ਪਲੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਬੋਲੇ ਇਸ ਤੋਂ ਚੰਗਾ ਸੀ ਨਾ ਬੁਲਾਉਂਦੇ

photo

 

 ਨਵੀਂ ਦਿੱਲੀ : ਵਿਆਹ ਦਾ ਖਾਣਾ ਹਰ ਕਿਸੇ ਨੂੰ ਬਹੁਤ ਪਸੰਦ ਆਉਂਦਾ ਹੈ ਕਿਉਂਕਿ ਵਿਆਹ ਵਿੱਚ ਕਈ ਤਰ੍ਹਾਂ ਦੇ ਖਾਣ-ਪੀਣ ਦੀਆਂ ਚੀਜ਼ਾਂ ਹੁੰਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਕਿਤੇ ਵਿਆਹ 'ਤੇ ਜਾਂਦੇ ਹੋ ਅਤੇ ਖਾਣਾ ਖਾਣ ਤੋਂ ਬਾਅਦ ਤੁਹਾਡੇ ਤੋਂ ਖਾਣ ਲਈ ਪੈਸੇ ਮੰਗੇ ਜਾਂਦੇ ਹਨ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ? ਤੁਸੀਂ ਸੋਚ ਰਹੇ ਹੋਵੋਗੇ ਕਿ ਵਿਆਹ ਵਿੱਚ ਖਾਣ ਲਈ ਪੈਸੇ ਕੌਣ ਮੰਗਦਾ ਹੈ ਪਰ ਅਜਿਹਾ ਇਕ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਜਿੱਥੇ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਦੁਲਹਨ ਨੇ ਮਹਿਮਾਨਾਂ ਤੋਂ ਖਾਣੇ ਲਈ ਪੈਸੇ ਮੰਗੇ।

 

 

 

 ਹੋਰ ਵੀ ਪੜ੍ਹੋ: ਦੂਜਿਆਂ ਦੀ ਜਾਨ ਬਚਾਉਂਦਾ ਹੋਇਆ ਫੌਜੀ ਜਵਾਨ ਹੋਇਆ ਸ਼ਹੀਦ

ਲਾੜੀ ਨੇ ਆਪਣੇ ਵਿਆਹ  'ਚ ਮਹਿਮਾਨਾਂ ਤੋਂ ਪੈਸੇ ਮੰਗੇ ਕਿਉਂਕਿ ਉਸ ਕੋਲ ਅਤੇ ਲਾੜੇ ਕੋਲ ਰਿਸੈਪਸ਼ਨ 'ਤੇ ਖਰਚ ਕਰਨ ਲਈ ਪੈਸੇ ਨਹੀਂ ਸਨ। ਲਾੜੀ ਨੇ ਵਿਆਹ 'ਚ ਆਏ ਹਰ ਮਹਿਮਾਨ ਤੋਂ 7 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਲਾੜੀ ਦੇ ਦੋਸਤ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਦਰਅਸਲ, ਇੱਕ Reddit ਯੂਜ਼ਰ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਕਿਵੇਂ ਉਸਦੀ ਦੋਸਤ (ਲਾੜੀ) ਨੇ ਉਸਦੇ ਵਿਆਹ ਵਿੱਚ ਮਹਿਮਾਨਾਂ ਤੋਂ ਖਾਣੇ ਲਈ 7,300 ਰੁਪਏ ਮੰਗੇ। ਜੋੜੇ ਨੇ ਕਿਹਾ ਕਿ ਉਹ ਦੋਵੇਂ ਰਿਸੈਪਸ਼ਨ ਦਾ ਖਰਚਾ ਚੁੱਕਣ ਤੋਂ ਅਸਮਰੱਥ ਹਨ।

 

 

 ਹੋਰ ਵੀ ਪੜ੍ਹੋ:    24 ਨਵੰਬਰ ਤੋਂ ਅੰਮ੍ਰਿਤਸਰ-ਨਾਂਦੇੜ ਸਾਹਿਬ ਲਈ ਸ਼ੁਰੂ ਹੋਵੇਗੀ ਉਡਾਣ  

ਯੂਜ਼ਰ ਨੇ ਲਿਖਿਆ- "ਸੱਦੇ 'ਤੇ, ਦੁਲਹਨ ਨੇ ਕਿਹਾ ਕਿ ਅਸੀਂ ਖਾਣਾ ਖਰੀਦਣ ਵਿੱਚ ਅਸਮਰੱਥ ਹਾਂ, ਇਸ ਲਈ ਪ੍ਰਤੀ ਵਿਅਕਤੀ ਖਾਣੇ ਦੀ ਪਲੇਟ 99 ਅਮਰੀਕੀ ਡਾਲਰ (7,300 ਰੁਪਏ) ਹੋਵੇਗੀ।" ਨਾਲ ਹੀ ਯੂਜ਼ਰ ਨੇ ਦੱਸਿਆ ਕਿ ਵਿਆਹ ਉਸ ਦੇ ਘਰ ਤੋਂ ਕਾਫੀ ਦੂਰ ਸੀ। ਉੱਥੇ ਪਹੁੰਚਣ ਲਈ ਸਾਨੂੰ ਕਰੀਬ ਚਾਰ ਘੰਟੇ ਗੱਡੀ ਚਲਾਉਣੀ ਪਈ। ਮਤਲਬ ਕਿ ਜ਼ਿਆਦਾ ਪੈਟਰੋਲ ਅਤੇ ਜ਼ਿਆਦਾ ਸਮਾਂ ਦੋਵੇਂ ਹੀ ਖਰਚੇ ਗਏ। ਇਕ ਰੈਡਿਟ ਯੂਜ਼ਰ ਨੇ ਇਹ ਵੀ ਦੱਸਿਆ ਕਿ ਵਿਆਹ ਵਾਲੀ ਥਾਂ 'ਤੇ ਇਕ ਬਾਕਸ ਰੱਖਿਆ ਗਿਆ ਸੀ, ਜਿਸ 'ਤੇ ਮਹਿਮਾਨ ਨੂੰ ਪੈਸੇ ਪਾਉਣ ਦੀ ਅਪੀਲ ਲਿਖੀ ਗਈ ਸੀ।

 

 

 

 ਹੋਰ ਵੀ ਪੜ੍ਹੋ: ਮੋਗਾ ਜਗਰਾਓਂ ਹਾਈਵੇ 'ਤੇ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ

ਡੱਬੇ 'ਤੇ ਲਿਖਿਆ ਸੀ-'ਮਹਿਮਾਨ ਜੋੜੇ ਦੇ ਹਨੀਮੂਨ, ਬਿਹਤਰ ਭਵਿੱਖ ਅਤੇ ਨਵੇਂ ਘਰ ਲਈ ਪੈਸੇ ਪਾ ਸਕਦੇ ਹਨ।' ਪੋਸਟ 'ਤੇ ਯੂਜ਼ਰਸ ਵਲੋਂ ਕਈ ਤਰ੍ਹਾਂ ਦੇ ਕਮੈਂਟ ਕੀਤੇ ਗਏ। ਇਕ ਯੂਜ਼ਰ ਨੇ ਲਿਖਿਆ- ਉਹ ਅਜਿਹੇ ਵਿਆਹ ਦੇ ਰਿਸੈਪਸ਼ਨ 'ਤੇ ਨਹੀਂ ਜਾਵੇਗਾ, ਭਾਵੇਂ ਉਹ ਉਸ ਦੇ ਕਰੀਬੀ ਦਾ ਹੀ ਕਿਉਂ ਨਾ ਹੋਵੇ। ਇਸ ਦੇ ਨਾਲ ਹੀ ਦੂਜੇ ਨੇ ਲਿਖਿਆ- ਜੋੜੇ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜਦੋਂ ਕਿ ਇੱਕ ਵਿਅਕਤੀ ਨੇ ਇਹ ਵੀ ਕਿਹਾ ਕਿ ਸ਼ਾਇਦ ਉਨ੍ਹਾਂ ਕੋਲ ਅਸਲ ਵਿੱਚ ਪੈਸੇ ਨਹੀਂ ਹਨ।

 

 ਹੋਰ ਵੀ ਪੜ੍ਹੋ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ